ਨਵੀਂ ਦਿੱਲੀ: ਕਾਲ ਰਿਕਾਰਡ ਡਾਟਾ ਰੱਖਣ ਨੂੰ ਲੈ ਕੇ ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਹੁਣ ਦੋ ਸਾਲ ਤੱਕ ਡਾਟਾ ਸੁਰੱਖਿਅਤ ਰੱਖਣ ਲਈ ਕਿਹਾ ਹੈ। ਇਸ ਦੇ ਪਿੱਛੇ ਸੁਰੱਖਿਆ ਕਾਰਨ ਦੱਸੇ ਗਏ ਹਨ। ਦੂਰਸੰਚਾਰ ਵਿਭਾਗ (DoT) ਨੇ ਦੂਰਸੰਚਾਰ ਅਤੇ ਇੰਟਰਨੈਟ ਸੇਵਾ ਪ੍ਰਦਾਤਾਵਾਂ ਦੇ ਨਾਲ-ਨਾਲ ਹੋਰ ਸਾਰੇ ਟੈਲੀਕਾਮ ਲਾਇਸੰਸਧਾਰਕਾਂ ਨੂੰ ਮੌਜੂਦਾ ਇੱਕ ਸਾਲ ਦੀ ਬਜਾਏ ਘੱਟੋ-ਘੱਟ ਦੋ ਸਾਲਾਂ ਲਈ ਕਾਲ ਰਿਕਾਰਡ ਰੱਖਣ ਲਈ ਕਿਹਾ ਹੈ।


ਸੂਤਰਾਂ ਮੁਤਾਬਕ ਇਹ ਬਦਲਾਅ ਕਈ ਸੁਰੱਖਿਆ ਏਜੰਸੀਆਂ ਦੀ ਬੇਨਤੀ 'ਤੇ ਕੀਤਾ ਗਿਆ ਹੈ। 21 ਦਸੰਬਰ ਨੂੰ ਇੱਕ ਨੋਟੀਫਿਕੇਸ਼ਨ ਰਾਹੀਂ, DoT ਨੇ ਕਿਹਾ ਹੈ ਕਿ ਸਾਰੇ ਕਾਲ ਡਿਟੇਲ ਰਿਕਾਰਡ, ਐਕਸਚੇਂਜ ਵੇਰਵੇ ਰਿਕਾਰਡ, ਅਤੇ ਨੈੱਟਵਰਕ 'ਤੇ "ਐਕਸਚੇਂਜ" ਸੰਚਾਰਾਂ ਦੇ IP ਵੇਰਵੇ ਦੇ ਰਿਕਾਰਡ ਦੋ ਸਾਲਾਂ ਲਈ ਰੱਖੇ ਜਾਣੇ ਚਾਹੀਦੇ ਹਨ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇੰਟਰਨੈਟ ਸੇਵਾ ਪ੍ਰਦਾਤਾਵਾਂ ਨੂੰ ਦੋ ਸਾਲਾਂ ਦੀ ਮਿਆਦ ਲਈ ਆਮ ਆਈਪੀ ਵੇਰਵੇ ਦੇ ਰਿਕਾਰਡ ਤੋਂ ਇਲਾਵਾ "ਇੰਟਰਨੈੱਟ ਟੈਲੀਫੋਨੀ" ਵੇਰਵਿਆਂ ਨੂੰ ਕਾਇਮ ਰੱਖਣਾ ਹੋਵੇਗਾ।


ਜਾਂਚ 'ਚ ਵਧੇਰੇ ਸਮਾਂ ਲੱਗਣ ਕਰਕੇ ਜ਼ਰੂਰੀ: ਇਸ ਸਬੰਧੀ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਇਹ ਇੱਕ ਪ੍ਰਕਿਰਿਆਤਮਕ ਆਦੇਸ਼ ਹੈ। ਕਈ ਸੁਰੱਖਿਆ ਏਜੰਸੀਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਇੱਕ ਸਾਲ ਬਾਅਦ ਵੀ ਡੇਟਾ ਦੀ ਲੋੜ ਹੈ ਕਿਉਂਕਿ ਕਈ ਮਾਮਲਿਆਂ ਵਿੱਚ ਜਾਂਚ ਪੂਰੀ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਅਸੀਂ ਇਸ ਸੈਕਟਰ ਦੀ ਸੇਵਾ ਕਰਨ ਵਾਲੀਆਂ ਕੰਪਨੀਆਂ ਨਾਲ ਮੀਟਿੰਗ ਕੀਤੀ, ਜੋ ਦੋ ਸਾਲਾਂ ਤੱਕ ਡੇਟਾ ਰੱਖਣ ਲਈ ਸਹਿਮਤ ਹੋਏ।


ਲਾਇਸੈਂਸ ਦੀ ਸ਼ਰਤ ਇਹ ਵੀ ਲਾਜ਼ਮੀ ਕਰਦੀ ਹੈ ਕਿ ਮੋਬਾਈਲ ਕੰਪਨੀਆਂ ਵਲੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਵੱਖ-ਵੱਖ ਅਦਾਲਤਾਂ ਨੂੰ ਉਨ੍ਹਾਂ ਦੀਆਂ ਖਾਸ ਬੇਨਤੀਆਂ ਜਾਂ ਨਿਰਦੇਸ਼ਾਂ 'ਤੇ ਸੀਡੀਆਰ ਪ੍ਰਦਾਨ ਕੀਤੇ ਜਾਣ, ਜਿਸ ਲਈ ਇੱਕ ਨਿਰਧਾਰਤ ਪ੍ਰੋਟੋਕੋਲ ਹੈ।


ਇੱਕ ਸਾਲ ਨਹੀਂ ਸਗੋਂ 18 ਮਹੀਨਿਆਂ ਤੱਕ ਦਾ ਨਿਯਮ: ਦੱਸ ਦੇਈਏ ਕਿ ਟੈਲੀਕਾਮ ਅਤੇ ਇੰਟਰਨੈੱਟ ਸੇਵਾ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਭਾਵੇਂ ਸਰਕਾਰ ਕੰਪਨੀਆਂ ਨੂੰ ਇਹ ਵੇਰਵੇ ਘੱਟੋ-ਘੱਟ 12 ਮਹੀਨਿਆਂ ਲਈ ਰੱਖਣ ਲਈ ਕਹਿੰਦੀ ਹੈ, ਪਰ ਇਸ ਨੂੰ 18 ਮਹੀਨਿਆਂ ਤੱਕ ਰੱਖਣ ਦਾ ਨਿਯਮ ਹੈ।



ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਵਲੋਂ ਕਰਜ਼ਾ ਮੁਆਫੀ ਸਕੀਮ ਤਹਿਤ 1200 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦਾ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904