RBI on Credit Card: ਕੋਵਿਡ-19 ਮਹਾਂਮਾਰੀ ਤੋਂ ਬਾਅਦ ਵਧਦੇ ਖਪਤਕਾਰਾਂ ਦੇ ਵਿਸ਼ਵਾਸ ਅਤੇ ਤੇਜ਼ੀ ਨਾਲ ਡਿਜੀਟਾਈਜ਼ੇਸ਼ਨ ਦੇ ਕਾਰਨ ਜਨਵਰੀ 2023 ਵਿੱਚ ਕ੍ਰੈਡਿਟ ਕਾਰਡ ਦੇ ਬਕਾਏ 29.6 ਪ੍ਰਤੀਸ਼ਤ ਵੱਧ ਕੇ 1.87 ਲੱਖ ਕਰੋੜ ਰੁਪਏ ਦੇ ਲਾਈਫ ਟਾਈਮ ਹਾਈ ਤੱਕ ਪਹੁੰਚ ਗਏ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਪਹਿਲੇ 10 ਮਹੀਨਿਆਂ ਦੌਰਾਨ ਕ੍ਰੈਡਿਟ ਕਾਰਡ ਦੀ ਬਕਾਇਆ ਰਾਸ਼ੀ 20 ਫੀਸਦੀ ਤੋਂ ਵੱਧ ਵਧੀ ਹੈ। ਜੂਨ 'ਚ ਸਭ ਤੋਂ ਵੱਧ ਵਾਧਾ 30.7 ਫੀਸਦੀ ਸੀ।
ਐਸਬੀਆਈ ਕਾਰਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਮ ਮੋਹਨ ਰਾਓ ਅਮਰਾ ਨੇ ਕਿਹਾ ਕਿ ਕਈ ਸ਼੍ਰੇਣੀਆਂ ਦੇ ਡਿਜੀਟਾਈਜ਼ੇਸ਼ਨ ਕਾਰਨ ਮੌਜੂਦਾ ਗਾਹਕ ਆਪਣੇ ਕ੍ਰੈਡਿਟ ਕਾਰਡਾਂ ਰਾਹੀਂ ਜ਼ਿਆਦਾ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਸਾਨ ਭੁਗਤਾਨ ਕਰਨ ਦੀ ਸਹੂਲਤ ਨੇ ਯਕੀਨੀ ਤੌਰ 'ਤੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ, ਖਾਸ ਤੌਰ 'ਤੇ ਸਿਹਤ ਅਤੇ ਤੰਦਰੁਸਤੀ, ਸਿੱਖਿਆ, ਪਾਣੀ ਅਤੇ ਬਿਜਲੀ ਦੇ ਬਿੱਲਾਂ ਆਦਿ ਵਰਗੀਆਂ ਸ਼੍ਰੇਣੀਆਂ ਵਿੱਚ।
ਇਹ ਵੀ ਪੜ੍ਹੋ: ਜੀਮੇਲ ਨੂੰ ਟੱਕਰ ਦੇਣ ਦੀ ਤਿਆਰੀ 'ਚ ਵਟਸਐਪ, ਯੂਜ਼ਰਸ ਨੂੰ ਸੀ ਫੀਚਰ ਦਾ ਬੇਸਬਰੀ ਨਾਲ ਇੰਤਜ਼ਾਰ, ਮਾਈਕ੍ਰੋਸਾਫਟ ਵੀ ਪਰੇਸ਼ਾਨ
ਕੁਝ ਮਹੀਨਿਆਂ ਤੋਂ ਕ੍ਰੈ਼ਡਿਟ ਕਾਰਡ ਦੇ ਖਰਚਿਆਂ 'ਚ ਹੋਇਆ ਵਾਧਾ
ਕ੍ਰੈਡਿਟ ਕਾਰਡ ਦੀ ਵਰਤੋਂ ਦੇ ਮਾਸਿਕ ਰੁਝਾਨਾਂ ਬਾਰੇ ਗੱਲ ਕਰਦੇ ਹੋਏ, ਰਾਓ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਕ੍ਰੈਡਿਟ ਕਾਰਡ ਰਾਹੀਂ ਖਰਚੇ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਸਾਲ ਜਨਵਰੀ 'ਚ ਕ੍ਰੈਡਿਟ ਕਾਰਡਾਂ ਰਾਹੀਂ 1.28 ਲੱਖ ਕਰੋੜ ਰੁਪਏ ਖਰਚ ਕੀਤੇ ਗਏ, ਜੋ ਦਸੰਬਰ 2022 'ਚ 1.26 ਲੱਖ ਕਰੋੜ ਰੁਪਏ ਸੀ। ਰਾਓ ਨੇ ਕਿਹਾ ਕਿ ਇਹ ਵਾਧਾ ਸਾਲਾਨਾ ਆਧਾਰ 'ਤੇ 45 ਫੀਸਦੀ ਹੈ ਅਤੇ ਪਿਛਲੇ 11 ਮਹੀਨਿਆਂ ਤੋਂ ਕ੍ਰੈਡਿਟ ਕਾਰਡਾਂ 'ਤੇ ਖਰਚ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ।
ਵੱਖ-ਵੱਖ ਬੈਂਕਾਂ ਨੇ ਲਗਭਗ 8.25 ਕਰੋੜ ਕ੍ਰੈਡਿਟ ਕਾਰਡ ਜਾਰੀ ਕੀਤੇ
ਜਨਵਰੀ 2023 ਦੇ ਅੰਤ ਤੱਕ, ਵੱਖ-ਵੱਖ ਬੈਂਕਾਂ ਨੇ ਲਗਭਗ 8.25 ਕਰੋੜ ਕ੍ਰੈਡਿਟ ਕਾਰਡ ਜਾਰੀ ਕੀਤੇ ਸਨ। ਕ੍ਰੈਡਿਟ ਕਾਰਡ ਜਾਰੀ ਕਰਨ ਦੇ ਮਾਮਲੇ ਵਿੱਚ, ਦੇਸ਼ ਦੇ ਟਾਪ ਦੇ ਪੰਜ ਬੈਂਕਾਂ ਵਿੱਚ HDFC ਬੈਂਕ, SBI ਕਾਰਡ, ICICI ਬੈਂਕ, ਐਕਸਿਸ ਬੈਂਕ ਅਤੇ ਕੋਟਕ ਬੈਂਕ ਸ਼ਾਮਲ ਹਨ। ਰਿਜ਼ਰਵ ਬੈਂਕ ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਕ੍ਰੈਡਿਟ ਕਾਰਡ ਬਕਾਇਆ ਵਿੱਚ ਸਾਲਾਨਾ ਵਾਧਾ ਜਨਵਰੀ 2023 ਵਿੱਚ 29.6 ਪ੍ਰਤੀਸ਼ਤ ਰਿਹਾ, ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ ਲਗਭਗ 10 ਪ੍ਰਤੀਸ਼ਤ ਸੀ। ਜਨਵਰੀ 2022 ਵਿੱਚ ਬਕਾਇਆ ਰਕਮ 1,41,254 ਕਰੋੜ ਰੁਪਏ ਸੀ, ਜੋ ਜਨਵਰੀ 2023 ਵਿੱਚ ਵੱਧ ਕੇ 1,86,783 ਕਰੋੜ ਰੁਪਏ ਹੋ ਗਈ।