Sarco Death Capsule: ਅੱਜ ਦੇ ਸਮੇਂ ਵਿੱਚ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੁਝ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਨ, ਜਦੋਂ ਕਿ ਕੁਝ ਆਪਣੀ ਕਿਸਮਤ ਤੋਂ ਹਾਰ ਗਏ ਹਨ। ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿਚ ਇੱਛਾ ਮੌਤ 'ਤੇ ਪਾਬੰਦੀ ਲਾਈ ਹੋਈ ਹੈ ਅਤੇ ਭਾਰਤ ਵਿਚ ਖੁਦਕੁਸ਼ੀ ਅਪਰਾਧ ਦੀ ਸ਼੍ਰੇਣੀ ਵਿਚ ਆਉਂਦੀ ਹੈ।
ਪਰ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਲੋਕ ਆਪਣੀ ਮਰਜ਼ੀ ਮੁਤਾਬਕ ਖੁਦਕੁਸ਼ੀ ਕਰ ਸਕਦੇ ਹਨ। ਸਵਿਟਜ਼ਰਲੈਂਡ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਲੋਕ ਆਪਣੀ ਮਰਜ਼ੀ ਨਾਲ 'ਅਸੀਸਟੈਡ ਸੁਸਾਈਡ' ਕਰ ਸਕਦੇ ਹਨ, ਹਾਲਾਂਕਿ ਇਸ ਨੂੰ ਲੈਕੇ ਇਕ ਸ਼ਰਤ ਹੈ। ਸ਼ਰਤ ਇਹ ਹੈ ਕਿ ਮਰਨ ਦਾ ਚਾਹਵਾਨ ਵਿਅਕਤੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋਵੇ। ਇੰਨਾ ਹੀ ਨਹੀਂ, ਇੱਕ ਡੈਥ ਕੈਪਸੂਲ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਬਿਨਾਂ ਕਿਸੇ ਦਰਦ ਤੋਂ ਮੌਤ ਹੋ ਸਕੇ। ਸਵਿਸ ਮੀਡੀਆ ਮੁਤਾਬਕ ਇਸ ਡੈੱਥ ਕੈਪਸੂਲ ਦੀ ਪਹਿਲੀ ਵਾਰ ਵਰਤੋਂ ਹੋਣ ਜਾ ਰਹੀ ਹੈ।
ਐਗਜ਼ਿਟ ਸਵਿਟਜ਼ਰਲੈਂਡ ਨਾਮ ਦੀ ਇਕ ਕੰਪਨੀ ਨੇ ਸਾਰਕੋ ਡੈਥ ਕੈਪਸੂਲ ਬਣਾਇਆ ਹੈ। ਜਿਸ ਵਿੱਚ ਬੈਠਣ ਦੇ ਕੁਝ ਸਕਿੰਟਾਂ ਵਿੱਚ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਡੇਲੀ ਮੇਲ ਨਾਲ ਗੱਲਬਾਤ ਕਰਦੇ ਹੋਏ ਡੈਥ ਕੈਪਸੂਲ ਦੇ ਨਿਰਮਾਤਾ ਡਾਕਟਰ ਫਿਲਿਪ ਨਿਚਸ਼ਕੇ ਨੇ ਇਸ ਕੈਪਸੂਲ ਬਾਰੇ ਦੱਸਿਆ ਹੈ। ਡਾਕਟਰ ਫਿਲਿਪ ਮੁਤਾਬਕ ਇਹ ਕੈਪਸੂਲ ਉਨ੍ਹਾਂ ਲੋਕਾਂ ਦੀ ਮਦਦ ਕਰੇਗਾ ਜੋ ਬਿਨਾਂ ਕਿਸੇ ਦਰਦ ਤੋਂ ਮਰਨਾ ਚਾਹੁੰਦੇ ਹਨ।
ਸਵਿਸ ਨਿਊਜ਼ ਆਉਟਲੈਟ NZZ ਦੇ ਅਨੁਸਾਰ ਜੁਲਾਈ ਵਿੱਚ SARCO ਦੀ ਲਾਈਵ ਵਰਤੋਂ ਦੀ ਯੋਜਨਾ ਬਣਾਈ ਗਈ ਹੈ, ਇਸ ਯੋਜਨਾ ਦੇ ਤਹਿਤ ਇੱਕ ਅਜਿਹੇ ਵਿਅਕਤੀ ਨੂੰ ਵੀ ਚੁਣਿਆ ਜਾਵੇਗਾ ਜੋ ਇੱਛਾ ਮੌਤ ਚਾਹੁੰਦਾ ਹੈ ਅਤੇ ਦੇਸ਼ ਦੀ ਯਾਤਰਾ ਕਰ ਚੁੱਕਿਆ ਹੈ। ਐਗਜ਼ਿਟ ਸਵਿਟਜ਼ਰਲੈਂਡ ਦੀ ਵੈੱਬਸਾਈਟ 'ਤੇ ਕੈਪਸੂਲ ਦੀ ਤਸਵੀਰ ਦੇ ਹੇਠਾਂ ਲਿਖਿਆ ਹੈ ਕਿ 'ਜਲਦੀ ਆ ਰਿਹਾ'।
ਡਾਕਟਰ ਫਿਲਿਪ ਨਿਟਸਕੇ ਦੇ ਅਨੁਸਾਰ, ਜੋ ਵੀ ਇਸ ਮਸ਼ੀਨ 'ਚ ਚੜ੍ਹੇਗਾ, ਉਸ ਤੋਂ ਤਿੰਨ ਸਵਾਲ ਪੁੱਛੇ ਜਾਣਗੇ। ਪਹਿਲਾਂ ਤੁਸੀਂ ਕੌਣ ਹੋ? ਦੂਜਾ ਤੁਸੀਂ ਕਿੱਥੇ ਹੋ?' ਅਤੇ ਤੀਜਾ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਬਟਨ ਦਬਾਉਂਦੇ ਹੋ ਤਾਂ ਕੀ ਹੋਵੇਗਾ? ਜਵਾਬ ਦਿੰਦਿਆਂ ਹੀ ਕੈਪਸੂਲ ਵਿਚਲਾ ਸਾਫਟਵੇਅਰ ਪਾਵਰ ਆਨ ਕਰ ਦਿੰਦਾ ਹੈ, ਜਿਸ ਤੋਂ ਬਾਅਦ ਇਸ ਵਿਚਲਾ ਬਟਨ ਐਕਟਿਵ ਹੋ ਜਾਂਦਾ ਹੈ। ਜਿਵੇਂ ਹੀ ਤੁਸੀਂ ਬਟਨ ਦਬਾਓਗੇ ਤੁਸੀਂ ਮਰ ਜਾਓਗੇ।
ਡਾਕਟਰ ਫਿਲਿਪ ਅਨੁਸਾਰ ਜਦੋਂ ਕੋਈ ਵਿਅਕਤੀ ਸਾਰਕੋ ਵਿਚ ਜਾਂਦਾ ਹੈ ਤਾਂ ਉਸ ਦਾ ਆਕਸੀਜਨ ਪੱਧਰ 21 ਫੀਸਦੀ ਹੁੰਦਾ ਹੈ। ਪਰ ਜਿਵੇਂ ਹੀ ਬਟਨ ਦਬਾਇਆ ਜਾਂਦਾ ਹੈ, ਆਕਸੀਜਨ ਨੂੰ ਇੱਕ ਪ੍ਰਤੀਸ਼ਤ ਤੋਂ ਘੱਟ ਹੋਣ ਵਿੱਚ 30 ਸਕਿੰਟ ਲੱਗ ਜਾਂਦੇ ਹਨ।
ਐਗਜ਼ਿਟ ਸਵਿਟਜ਼ਰਲੈਂਡ ਵੱਲੋਂ ਬਣਾਏ ਗਏ ਡੈੱਥ ਕੈਪਸੂਲ ਸਾਰਕੋ ਨੂੰ ਲੈ ਕੇ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪ੍ਰੋ-ਲਾਈਫ ਗਰੁੱਪਸ ਨੇ ਚੇਤਾਵਨੀ ਦਿੱਤੀ ਹੈ ਕਿ 3ਡੀ ਪ੍ਰਿੰਟਰਾਂ ਦੀ ਵਰਤੋਂ ਕਰਕੇ ਬਣਾਏ ਗਏ ਪੌਡ, ਆਤਮ ਹੱਤਿਆ ਨੂੰ ਗਲੈਮਰਾਈਜ਼ ਕਰਦੇ ਹਨ।
ਕੇਅਰ ਦੇ ਨਿਰਦੇਸ਼ਕ ਜੇਮਸ ਮਿਲਡ੍ਰੇਡ ਦੇ ਅਨੁਸਾਰ, ਡਾਕਟਰ ਫਿਲਿਪ ਨਿਟਸ਼ਕੇ ਦੇ ਡਿਵਾਈਸ ਦੀ ਬਹੁਤ ਸਾਰੇ ਲੋਕਾਂ ਦੁਆਰਾ ਆਲੋਚਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿ ਖੁਦਕੁਸ਼ੀ ਇੱਕ ਦੁਖਾਂਤ ਹੈ ਜਿਸ ਨੂੰ ਚੰਗੇ ਸਮਾਜ ਹਰ ਹਾਲਾਤ ਵਿੱਚ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਮਨੁੱਖਾਂ ਦੀ ਮਦਦ ਕਰਨ ਦੇ ਨੈਤਿਕ ਤਰੀਕੇ ਹਨ ਜੋ ਜੀਵਨ ਦੀ ਤਬਾਹੀ ਨੂੰ ਸ਼ਾਮਲ ਨਹੀਂ ਕਰਦੇ ਹਨ।