ਟੈਕ ਜੁਆਇੰਟ ਗੂਗਲ ਇਕ ਪਾਸੇ ਚੈਟ GPT ਤੋਂ ਪ੍ਰੇਸ਼ਾਨ ਹੈ ਅਤੇ ਦੂਜੇ ਪਾਸੇ ਹੁਣ ਉਸ ਨੂੰ NCLAT ਮਤਲਬ ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ ਤੋਂ ਜ਼ਬਰਦਸਤ ਝਟਕਾ ਲੱਗਾ ਹੈ। ਦਰਅਸਲ, ਲਾਅ ਫਰਮ ਨੇ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ ਅਤੇ ਗੂਗਲ ਨੂੰ 30 ਦਿਨਾਂ ਦੇ ਅੰਦਰ 1338 ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਲਾਅ ਕੰਪਨੀ ਨੇ ਇਸ ਤੱਥ ਨੂੰ ਵੀ ਖਾਰਜ ਕਰ ਦਿੱਤਾ ਹੈ ਕਿ ਸੀਸੀਆਈ ਨੇ ਗੂਗਲ ਦੇ ਖ਼ਿਲਾਫ਼ ਫ਼ੈਸਲਾ ਦੇਣ 'ਚ ਕੋਈ ਪੱਖਪਾਤ ਕੀਤਾ ਹੈ। ਹੁਣ ਗੂਗਲ ਨੂੰ ਤੈਅ ਸਮੇਂ 'ਤੇ ਜੁਰਮਾਨਾ ਅਦਾ ਕਰਨਾ ਹੋਵੇਗਾ। ਹਾਲਾਂਕਿ ਜੇਕਰ Tech Giant ਚਾਹੇ ਤਾਂ ਉਹ ਲਾਅ ਕੰਪਨੀ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇ ਸਕਦੀ ਹੈ।
ਆਖਰ ਗਲਤੀ ਕੀ ਸੀ?
ਦਰਅਸਲ, ਕੁਝ ਐਂਡਰਾਇਡ ਯੂਜਰਸ ਨੇ ਕਮੀਸ਼ਨ ਆਫ਼ ਇੰਡੀਆ ਨੂੰ ਸਾਲ 2018 'ਚ ਇਹ ਗੱਲ ਕਹੀ ਸੀ ਕਿ ਗੂਗਲ ਆਪ੍ਰੇਟਿੰਗ ਸਿਸਟਮ ਨਾਲ ਸਬੰਧਤ ਮਾਰਕੀਟ 'ਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ ਅਤੇ ਮੋਬਾਈਲ ਫ਼ੋਨ ਕੰਪਨੀਆਂ ਨੂੰ ਜ਼ਬਰਦਸਤੀ ਆਪਣੇ ਐਪਸ ਨੂੰ ਇੰਸਟਾਲ ਕਰਨ ਲਈ ਕਹਿੰਦਾ ਹੈ। ਐਂਡ੍ਰਾਇਡ ਯੂਜ਼ਰਸ ਨੇ ਗੂਗਲ ਦੀ MADA ਪਾਲਿਸੀ ਦੀ ਆਲੋਚਨਾ ਕੀਤੀ ਸੀ। ਇਸ 'ਤੇ CCA ਨੇ ਜਾਂਚ ਕੀਤੀ ਅਤੇ 2022 'ਚ ਗੂਗਲ 'ਤੇ 1,338 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਗੂਗਲ ਨੇ ਏਆਈ ਟੂਲ Bard ਕੀਤਾ ਪੇਸ਼
ਚੈਟ GPT ਨਾਲ ਮੁਕਾਬਲਾ ਕਰਨ ਲਈ ਗੂਗਲ ਨੇ ਕੁਝ ਯੂਜਰਾਂ ਲਈ ਆਪਣਾ ਏਆਈ ਟੂਲ Bard ਜਾਰੀ ਕੀਤਾ ਹੈ। ਇਹ AI ਟੂਲ ਬਿਲਕੁਲ ਚੈਟ GPT ਵਾਂਗ ਕੰਮ ਕਰਦਾ ਹੈ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦਾ ਹੈ। ਧਿਆਨ ਦਿਓ, ਕਈ ਵਾਰ ਇਹ AI ਟੂਲ ਤੁਹਾਨੂੰ ਗਲਤ ਜਾਣਕਾਰੀ ਵੀ ਦੇ ਸਕਦਾ ਹੈ। ਗੂਗਲ ਨੇ ਖੁਦ ਇਕ ਬਲਾਗ ਪੋਸਟ ਰਾਹੀਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ AI ਟੂਲ ਇਸ ਸਮੇਂ ਡਿਵੈਲਪਿੰਡ ਸਟੇਜ 'ਤੇ ਹੈ ਅਤੇ ਇਹ ਗਲਤ ਜਾਣਕਾਰੀ ਦੇ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।