Fridge Blast: ਗਰਮੀਆਂ ਦੇ ਮੌਸਮ ਵਿਚ ਫਰਿੱਜ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਕਈ ਘਰਾਂ ਵਿਚ ਫਰਿੱਜ ਦਿਨ ਭਰ ਬੰਦ ਅਤੇ ਖੁੱਲ੍ਹਦਾ ਰਹਿੰਦਾ ਹੈ। ਜਿੱਥੇ ਬੱਚੇ ਹੁੰਦੇ ਹਨ, ਉੱਥੇ ਫਰਿੱਜ ਬੰਦ ਰਹਿਣ ਦਾ ਮੌਕਾ ਘੱਟ ਹੀ ਰਹਿੰਦਾ ਹੈ। ਘਰ ਦਾ ਕੋਈ ਨਾ ਕੋਈ ਮੈਂਬਰ ਇਸ ਨੂੰ ਖੋਲ੍ਹਦਾ ਰਹਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਫਰਿੱਜ ਨੂੰ ਵਾਰ-ਵਾਰ ਖੋਲ੍ਹਣਾ ਜਾਂ ਬੰਦ ਕਰਨਾ ਜਾਂ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਇਹ ਫਟ ਸਕਦਾ ਹੈ। ਇੰਨਾ ਹੀ ਨਹੀਂ ਕਈ ਹੋਰ ਕਾਰਨ ਵੀ ਹਨ, ਜਿਸ ਕਾਰਨ ਫਰਿੱਜ ਵਿਚ ਧਮਾਕਾ ਹੋ ਸਕਦਾ ਹੈ।


ਹੁਣ ਸਵਾਲ ਇਹ ਉੱਠਦਾ ਹੈ ਕਿ ਫਰਿੱਜ ਜਾਂ ਏਸੀ ਕਿਉਂ ਫਟਦਾ ਹੈ?


ਦਰਅਸਲ, ਫਰਿੱਜ ਜਾਂ ਏਸੀ ਨਹੀਂ ਬਲਕਿ ਇਸ ਦਾ ਇੱਕ ਹਿੱਸਾ ਹੈ, ਜਿਸ ਨੂੰ ਕੰਪ੍ਰੈਸਰ ਕਹਿੰਦੇ ਹਨ, ਉਹ ਫੱਟਦਾ ਹੈ। ਕੰਪ੍ਰੈਸਰ ਦੇ ਫਟਣ ਦੀ ਅਸਲ ਵਜ੍ਹਾ ਕੀ ਹੁੰਦੀ ਹੈ ਅਤੇ ਇਸ ਨਾਲ ਹੋਣ ਵਾਲੀ ਦੁਰਘਟਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਆਓ ਜਾਣਦੇ ਹਾਂ...
ਏਸੀ ਜਾਂ ਫਰਿੱਜ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਹੈ ਕੰਪ੍ਰੈਸ਼ਰ। ਇਹ ਇੱਕ ਕਿਸਮ ਦਾ ਮਕੈਨੀਕਲ ਯੰਤਰ ਹੈ। ਜਿਸ ਦੀ ਵਰਤੋਂ ਗੈਸ ਜਾਂ ਹਵਾ ਦੇ ਦਬਾਅ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਹਵਾ ਕੰਪ੍ਰੈਸੇਬਲ ਹੁੰਦੀ ਹੈ, ਇਸ ਲਈ ਕੰਪ੍ਰੈਸਰ ਦੀ ਵਰਤੋਂ ਕਰਕੇ ਹਵਾ ਦੀ ਮਾਤਰਾ ਘਟਾ ਕੇ ਹਵਾ ਦਾ ਪ੍ਰੈਸ਼ਰ ਨੂੰ ਵਧਾਇਆ ਜਾਂਦਾ ਹੈ। ਕੰਪ੍ਰੈਸ਼ਰ ਦੀ ਵਰਤੋਂ ਫਰਿੱਜ ਅਤੇ ਏਸੀ ਦੋਵਾਂ ਵਿੱਚ ਕੀਤੀ ਜਾਂਦੀ ਹੈ। ਕੰਪ੍ਰੈਸ਼ਰ ਫਰਿੱਜ ਦੇ ਪਿਛਲੇ ਪਾਸੇ ਲੱਗਿਆ ਹੁੰਦਾ ਹੈ। ਫਰਿੱਜ ਵਿਚ ਲਗਾਏ ਗਏ ਕੰਪ੍ਰੈਸਰ ਵਿੱਚ ਇੱਕ ਪੰਪ ਅਤੇ ਇੱਕ ਮੋਟਰ ਲੱਗੀ ਹੁੰਦੀ ਹੈ। ਇਹ ਮੋਟਰ ਪੰਪ ਰਾਹੀਂ ਰੈਫ੍ਰਿਜਰੈਂਟ ਗੈਸ ਨੂੰ ਕਾਇਲਸ ਵਿੱਚ ਭੇਜਦੀ ਹੈ। ਜਿਵੇਂ ਹੀ ਇਹ ਗੈਸ ਠੰਢੀ ਹੋ ਕੇ ਤਰਲ ਪਦਾਰਥ ਵਿੱਚ ਬਦਲਦੀ ਹੈ, ਇਹ ਫਰਿੱਜ ਵਿੱਚ ਗਰਮਾਹਟ, ਹੀਟ ਨੂੰ ਖਿੱਚ ਲੈਂਦੀ ਹੈ ਅਤੇ ਅੰਦਰ ਰੱਖੀਆਂ ਸਾਰੀਆਂ ਚੀਜ਼ਾਂ ਨੂੰ ਠੰਡਾ ਕਰਦੀ ਹੈ।


ਕੰਪ੍ਰੈਸਰ ਫਟਣ ਤੋਂ ਪਹਿਲਾਂ ਦਿੰਦਾ ਹੈ ਸੰਕੇਤ


ਫਰਿੱਜ ਦੇ ਫਟਣ ਤੋਂ ਪਹਿਲਾਂ, ਇਸ ਦਾ ਕੰਪ੍ਰੈਸਰ ਬੇਹੱਦ ਗਰਮ ਹੋਣ ਲੱਗਦਾ ਹੈ। ਜੇਕਰ ਤੁਸੀਂ ਧਿਆਨ ਨਹੀਂ ਦਿੰਦੇ ਤਾਂ ਫਿਰ ਕੰਪ੍ਰੈਸਰ ਫਟ ਸਕਦਾ ਹੈ। ਆਮ ਤੌਰ ‘ਤੇ ਇਸ ਤਰ੍ਹਾਂ ਦੀ ਸਮੱਸਿਆ ਪੁਰਾਣੇ ਫਰਿੱਜਾਂ ‘ਚ ਦੇਖਣ ਨੂੰ ਮਿਲਦੀ ਹੈ। ਇਸ ਲਈ ਜੇਕਰ ਤੁਹਾਡਾ ਫਰਿੱਜ ਪੁਰਾਣਾ ਹੈ ਅਤੇ ਗਰਮ ਹੋ ਰਿਹਾ ਹੈ ਤਾਂ ਸਾਵਧਾਨ ਹੋ ਜਾਓ।


ਬਲਾਸਟ ਦਾ ਖਤਰਾ ਕਦੋਂ ਹੁੰਦਾ ਹੈ?
ਜੇਕਰ ਤੁਹਾਡੇ ਫਰਿੱਜ ਤੋਂ ਆਵਾਜ਼ ਆਉਣੀ ਸ਼ੁਰੂ ਹੋ ਗਈ ਹੈ, ਤਾਂ ਤੁਸੀਂ ਆਵਾਜ਼ ਦੁਆਰਾ ਧਮਾਕੇ ਦੇ ਖ਼ਤਰੇ ਦਾ ਪਤਾ ਲਗਾ ਸਕਦੇ ਹੋ। ਦਰਅਸਲ, ਜਦੋਂ ਫਰਿੱਜ ਠੀਕ ਤਰ੍ਹਾਂ ਕੰਮ ਕਰਦਾ ਹੈ, ਤਾਂ ਕੰਪ੍ਰੈਸਰ ਤੋਂ ਤੇਜ਼ ਗੁਨਗੁਨਾਹਟ ਵਾਲੀ ਆਵਾਜ਼ ਆਉਂਦੀ ਹੈ। ਪਰ ਜੇਕਰ ਤੁਹਾਡਾ ਫਰਿੱਜ ਕਿਸੇ ਹੋਰ ਤਰ੍ਹਾਂ ਦੀ ਤੇਜ਼ ਆਵਾਜ਼ ਕਰਦਾ ਹੈ ਜਾਂ ਬਿਲਕੁਲ ਵੀ ਆਵਾਜ਼ ਨਹੀਂ ਕਰਦਾ ਹੈ, ਤਾਂ ਹੋ ਸਕਦਾ ਹੈ ਕਿ ਕੋਇਲ ਵਿੱਚ ਕੋਈ ਦਿੱਕਤ ਹੋਵੇ। ਜੇਕਰ ਕੋਇਲ ਬੰਦ ਹੁੰਦੀ ਹੈ ਤਾਂ ਇਸ ਨਾਲ ਫਰਿੱਜ ‘ਚ ਧਮਾਕਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਫਰਿੱਜ ਦੀ ਕੰਡੈਂਸਰ ਕੋਇਲ ਨੂੰ ਸਮੇਂ ਸਮੇਂ ‘ਤੇ ਸਾਫ਼ ਕਰਦੇ ਰਹੋ।