Apple Watch ECG Feature Save man life know how this feature work


Apple Watch Save Life: ਐਪਲ ਦੇ ਉਤਪਾਦ ਆਪਣੇ ਯੂਨੀਕ ਫੀਚਰਸ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਭਾਵੇਂ ਗੱਲ ਆਈਫੋਨ ਦੀ ਹੋਵੇ ਜਾਂ ਐਪਲ ਵਾਚ ਦੀ। ਉਹ ਕਈ ਤਰੀਕਿਆਂ ਨਾਲ ਲੋਕਾਂ ਲਈ ਲਾਭਦਾਇਕ ਸਾਬਤ ਹੁੰਦੇ ਹਨ। ਕਈ ਵਾਰ ਅਜਿਹਾ ਹੋਇਆ ਹੈ ਜਦੋਂ ਐਪਲ ਵਾਚ ਨੇ ਜਾਨਾਂ ਬਚਾਈਆਂ ਹਨ। ਹਾਲ ਹੀ ਵਿੱਚ ਭਾਰਤ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਪਲ ਵਾਚ ਦੀ ਵਰਤੋਂ ਕਰਨ ਵਾਲੇ ਇੱਕ ਵਿਅਕਤੀ ਨੂੰ ਸਮੇਂ 'ਤੇ ਖ਼ਤਰੇ ਦਾ ਪਤਾ ਲੱਗਿਆ ਅਤੇ ਉਸ ਨੇ ਤੁਰੰਤ ਡਾਕਟਰ ਕੋਲ ਪਹੁੰਚ ਕੇ ਇਲਾਜ ਸ਼ੁਰੂ ਕਰਵਾਇਆ, ਜਿਸ ਨਾਲ ਉਸ ਦੀ ਜਾਨ ਬਚ ਗਈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।


12 ਮਾਰਚ ਦੀ ਘਟਨਾ


ਰਿਪੋਰਟ ਮੁਤਾਬਕ ਇਹ ਮਾਮਲਾ ਹਰਿਆਣਾ ਦਾ ਹੈ। ਇੱਥੇ ਰਹਿਣ ਵਾਲੇ 34 ਸਾਲਾ ਨਿਤੇਸ਼ ਚੋਪੜਾ ਨੂੰ 12 ਮਾਰਚ ਨੂੰ ਛਾਤੀ ਵਿੱਚ ਤਕਲੀਫ਼ ਹੋਈ। ਸਮਾਂ ਬਰਬਾਦ ਕੀਤੇ ਬਗੈਰ ਉਸਨੇ ਆਪਣੀ ਐਪਲ ਵਾਚ ਤੋਂ ਈਸੀਜੀ ਮੌਨੀਟਰ ਕੀਤੀ। ਇਸ ਤੋਂ ਬਾਅਦ ਘੜੀ ਨੇ ਉਸ ਨੂੰ ਖ਼ਤਰੇ ਦਾ ਮੈਸੇਜ਼ ਦਿੱਤਾ। ਇਸ ਤੋਂ ਬਾਅਦ ਉਹ ਤੁਰੰਤ ਹਸਪਤਾਲ ਪੁੱਜੇ ਅਤੇ ਇਲਾਜ ਸ਼ੁਰੂ ਕੀਤਾ। ਉਥੇ ਡਾਕਟਰਾਂ ਨੇ ਈਸੀਜੀ ਵੀ ਕੀਤੀ ਤਾਂ ਰਿਪੋਰਟ ਵੀ ਉਹੀ ਆਈ ਤਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਮੇਨ ਕੋਰੋਨਰੀ ਆਰਟਰੀ ਪੂਰੀ ਤਰ੍ਹਾਂ ਨਾਲ ਬਲਾਕ ਹੋ ਗਈ ਸੀ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਸਕਦਾ ਸੀ।


ਹੁਣ ਖ਼ਤਰੇ ਤੋਂ ਬਾਹਰ


ਡਾਕਟਰਾਂ ਨੇ ਦੱਸਿਆ ਕਿ ਜੇਕਰ ਤੁਸੀਂ ਥੋੜ੍ਹਾ ਜਿਹਾ ਵੀ ਲੇਟ ਜਾਂਦੇ ਤਾਂ ਤੁਹਾਡੀ ਜਾਨ ਜਾ ਸਕਦੀ ਸੀ। ਸਾਰੀਆਂ ਰਿਪੋਰਟਾਂ ਆਉਣ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ ਅਤੇ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਨਿਤੇਸ਼ ਨੇ ਦੱਸਿਆ ਕਿ ਪਹਿਲਾਂ ਉਸ ਨੇ ਵੌਚ ਦੇ ਮੈਸੇਜ ਨੂੰ ਅਣਗੌਲਿਆ। ਉਸ ਨੇ ਮਹਿਸੂਸ ਕੀਤਾ ਕਿ ਇਸ ਉਮਰ ਵਿਚ ਦਿਲ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੋ ਸਕਦੀ, ਪਰ ਲਗਾਤਾਰ ਮੈਸੇਜ ਮਿਲਣ ਤੋਂ ਬਾਅਦ ਉਸ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ।


ਐਪਲ ਦੇ ਸੀਈਓ ਦਾ ਧੰਨਵਾਦ


ਖ਼ਤਰੇ ਤੋਂ ਬਾਹਰ ਨਿਕਲਣ ਤੋਂ ਬਾਅਦ, ਨਿਤੇਸ਼ ਅਤੇ ਉਨ੍ਹਾਂ ਦੀ ਪਤਨੀ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਇੱਕ ਪੱਤਰ ਭੇਜ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਸ ਨੇ ਲਿਖਿਆ ਕਿ ਤੁਹਾਡੀ ਤਕਨੀਕ ਕਾਰਨ ਮੇਰੇ ਪਤੀ ਹੁਣ ਠੀਕ ਹਨ, ਧੰਨਵਾਦ। ਟਿਕ ਕੁੱਕ ਨੇ ਵੀ ਜਵਾਬ ਦਿੱਤਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਹੀ ਸਮੇਂ 'ਤੇ ਇਲਾਜ ਕਰਵਾ ਸਕੇ। ਸਾਡੇ ਨਾਲ ਆਪਣੀ ਕਹਾਣੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ।


ਈਸੀਜੀ ਵਿਸ਼ੇਸ਼ਤਾ ਕੀ ਹੈ


ਦੱਸ ਦਈਏ ਕਿ ਐਪਲ ਵਾਚ ਸੀਰੀਜ਼ 4 ਅਤੇ ਇਸ ਤੋਂ ਉੱਪਰ ਦੇ ਵਿੱਚ ECG ਫੀਚਰ ਹੈ ਜੋ ਤੁਹਾਡੇ ਦਿਲ ਦੀ ਧੜਕਣ ਨੂੰ ਮਾਪਦਾ ਹੈ ਅਤੇ ਇਸਦੀ ਰਿਪੋਰਟ ਨੂੰ PDF ਫਾਰਮੈਟ ਵਿੱਚ ਵੀ ਸੁਰੱਖਿਅਤ ਕਰਦਾ ਹੈ। ਇਹ ਘੜੀ ਦਿਲ ਦੀ ਧੜਕਣ ਤੇਜ਼ ਅਤੇ ਘੱਟ ਹੋਣ 'ਤੇ ਸੂਚਨਾਵਾਂ ਵੀ ਭੇਜਦੀ ਹੈ। ਇਸ ਦੀ ਈਸੀਜੀ ਰਿਪੋਰਟ ਨੂੰ ਐਫਡੀਏ ਨੇ ਵੀ ਅਪਰੂਵ ਕੀਤਾ ਹੋਇਆ ਹੈ।


ਇਹ ਵੀ ਪੜ੍ਹੋ: ਰਿਕਾਰਡ 73 ਦਿਨਾਂ 'ਚ ਖੋਲ੍ਹਿਆ ਸ਼੍ਰੀਨਗਰ-ਲੇਹ ਹਾਈਵੇ, ਪਹਿਲਾਂ ਬਰਫਬਾਰੀ ਕਾਰਨ ਮਹੀਨਿਆਂ ਤੱਕ ਰਹਿੰਦਾ ਸੀ ਬੰਦ