Google Doodle ਅੱਜ ਆਜ਼ਾਦੀ ਤੋਂ ਪਹਿਲਾਂ ਦੇ ਭਾਰਤ ਦੇ ਸਭ ਤੋਂ ਮਸ਼ਹੂਰ ਪਹਿਲਵਾਨਾਂ ਵਿੱਚੋਂ ਇੱਕ ਗਾਮਾ ਪਹਿਲਵਾਨ ਦੀ 144ਵੀਂ ਜਯੰਤੀ ਮਨਾ ਰਿਹਾ ਹੈ। ਇੱਕ ਅਜੇਤੂ ਵਿਸ਼ਵ ਚੈਂਪੀਅਨ ਭਲਵਾਨ ਨੂੰ ਉਸ ਦੇ ਰਿੰਗ ਨਾਮ ਦ ਗ੍ਰੇਟ ਗਾਮਾ ਤੋਂ ਇਲਾਵਾ ਰੁਸਤਮ-ਏ-ਹਿੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਗੂਗਲ ਨੇ ਕਿਹਾ ਕਿ ਬਰੂਸ ਲੀ ਉਨ੍ਹਾਂ ਦਾ ਇੱਕ ਅਹਿਮ ਪ੍ਰਸ਼ੰਸਕ ਵੀ ਹੈ ਤੇ ਗਾਮਾ ਦੇ ਕੰਡੀਸ਼ਨਿੰਗ ਪਹਿਲੂਆਂ ਨੂੰ ਆਪਣੀ ਸਿਖਲਾਈ ਰੁਟੀਨ ਵਿੱਚ ਸ਼ਾਮਲ ਕਰਦੇ ਹਨ।



1878 ਵਿੱਚ ਅੰਮ੍ਰਿਤਸਰ ਵਿੱਚ ਗੁਲਾਮ ਮੁਹੰਮਦ ਬਖਸ਼ ਬੱਟ ਦੇ ਰੂਪ 'ਚ ਜਨਮੇ ਗਾਮਾ ਪਹਿਲਵਾਨਾਂ ਦੇ ਪਰਿਵਾਰ ਤੋਂ ਸਨ। ਉਨ੍ਹਾਂ ਨੂੰ 1910 ਵਿੱਚ ਵਿਸ਼ਵ ਹੈਵੀਵੇਟ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਗੂਗਲ ਨੇ ਕਿਹਾ ਕਿ 10 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਕਸਰਤ ਰੁਟੀਨ ਵਿੱਚ 500 ਲੰਗਜ਼ (ਬੈਠਕ) ਤੇ 500 ਪੁਸ਼-ਅੱਪ ਸ਼ਾਮਲ ਸਨ।

1888 ਵਿੱਚ ਗਾਮਾ ਨੇ ਇੱਕ ਲੰਜ ਮੁਕਾਬਲਾ ਜਿੱਤਿਆ ਸੀ ਜਿਸ ਵਿੱਚ ਉਪ ਮਹਾਂਦੀਪ ਦੇ 400 ਤੋਂ ਵੱਧ ਪਹਿਲਵਾਨਾਂ ਦੀ ਭਾਗੀਦਾਰੀ ਵੇਖੀ ਗਈ, ਜਿਸ ਨਾਲ ਉਸ ਨੂੰ ਬਹੁਤ ਛੋਟੀ ਉਮਰ ਵਿੱਚ ਪ੍ਰਸਿੱਧੀ ਮਿਲੀ। ਗਾਮਾ ਦੁਆਰਾ ਪ੍ਰਾਪਤ ਕੀਤੀਆਂ ਸਭ ਤੋਂ ਮਹੱਤਵਪੂਰਨ ਉਪਲੱਬਧੀਆਂ 'ਚੋਂ ਇੱਕ 1902 ਵਿੱਚ ਸੀ, ਜਦੋਂ ਉਨ੍ਹਾਂ ਨੇ 1,200 ਕਿਲੋਗ੍ਰਾਮ ਦਾ ਪੱਥਰ ਚੁੱਕਿਆ ਸੀ। ਇੱਕ ਰਿਪੋਰਟ ਦੱਸਦੀ ਹੈ ਕਿ ਇਹ ਪੱਥਰ ਹੁਣ ਬੜੌਦਾ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਦੇ ਸਭ ਤੋਂ ਮਜ਼ਬੂਤ ਵਿਰੋਧੀਆਂ ਵਿੱਚੋਂ ਇੱਕ ਉਸ ਸਮੇਂ ਦਾ ਵਿਸ਼ਵ ਚੈਂਪੀਅਨ ਰਹੀਮ ਬਖਸ਼ ਸੁਲਤਾਨੀਵਾਲਾ ਸੀ, ਜੋ 5 ਫੁੱਟ 8 ਇੰਚ ਦੇ ਗਾਮਾ ਦੇ ਸਾਹਮਣੇ ਲਗਪਗ ਸੱਤ ਫੁੱਟ ਉੱਚਾ ਸੀ। ਦੋਵੇਂ ਚਾਰ ਵਾਰ ਭਿੜੇ, ਪਹਿਲੇ ਤਿੰਨ 'ਚ ਇੱਕ ਡਰਾਅ ਨਾਲ ਸਮਾਪਤ ਹੋਇਆ ਤੇ ਆਖਰੀ ਵਾਰ ਗਾਮਾ ਨੇ ਜਿੱਤ ਹਾਸਲ ਕੀਤੀ। ਵੇਲਜ਼ ਦੇ ਪ੍ਰਿੰਸ ਨੇ ਗਾਮਾ ਨੂੰ ਉਨ੍ਹਾਂ ਦੀ ਤਾਕਤ ਦਾ ਸਨਮਾਨ ਕਰਨ ਲਈ ਆਪਣੀ ਭਾਰਤ ਫੇਰੀ ਦੌਰਾਨ ਚਾਂਦੀ ਦੀ ਗੱਦਾ ਭੇਟ ਕੀਤਾ।

ਗਾਮਾ ਨੇ ਆਪਣੇ ਆਖਰੀ ਦਿਨ ਲਾਹੌਰ ਵਿੱਚ ਬਿਤਾਏ ਤੇ 1960 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਗੂਗਲ ਨੇ ਕਿਹਾ ਕਿ ਅੱਜ ਦਾ ਡੂਡਲ ਰਿੰਗ ਵਿੱਚ ਗਾਮਾ ਪਹਿਲਵਾਨ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ ਪਰ ਇਹ ਭਾਰਤੀ ਸੰਸਕ੍ਰਿਤੀ ਵਿੱਚ ਉਸ ਦੇ ਪ੍ਰਭਾਵ ਤੇ ਪ੍ਰਤੀਨਿਧਤਾ ਨੂੰ ਵੀ ਦਰਸਾਉਂਦਾ ਹੈ। ਇਸ ਨੂੰ ਕਲਾਕਾਰ ਵਰਿੰਦਾ ਜ਼ਵੇਰੀ ਨੇ ਬਣਾਇਆ ਹੈ।