Is My Phone Listening To Me? ਜੇਕਰ ਤਹਾਨੂੰ ਕਹੀਏ ਕਿ ਗੂਗਲ ਤੁਹਾਡੀਆਂ ਕੁਝ ਗੱਲਾਂ ਰਿਕਾਰਡ ਕਰਦਾ ਹੈ, ਤਾਂ ਤੁਸੀਂ ਯਕੀਨੀ ਤੌਰ 'ਤੇ ਫਿਕਰਮੰਦ ਹੋ ਜਾਓਗੇ ਕਿਉਂਕਿ ਹਰ ਇਨਸਾਨ ਦੇ ਕੁਝ ਰਾਜ ਹੁੰਦੇ ਹਨ ਜੋ ਉਹ ਜਨਤਕ ਨਹੀਂ ਹੋਣ ਦੇਣਾ ਚਾਹੁੰਦਾ। ਦੂਜੇ ਪਾਸੇ ਇਨਸਾਨ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਸ ਵੱਲੋਂ ਬੰਦ ਕਮਰੇ ਵਿੱਚ ਕੀਤੀਆਂ ਜਾ ਰਹੀਆਂ ਗੱਲ ਨੂੰ ਕੋਈ ਸੁਣ ਰਿਹਾ ਹੈ।


ਦਰਅਸਲ, ਕੰਪਨੀ ਤੁਹਾਡੀ ਆਵਾਜ਼ ਤੇ ਵੌਇਸ ਅਸਿਸਟੈਂਟ ਦੇ ਜ਼ਰੀਏ ਇੰਟਰਨੈਟ 'ਤੇ ਤੁਸੀਂ ਕੀ ਖੋਜ ਕਰ ਰਹੇ ਹੋ, ਇਸ ਨੂੰ ਆਪਣੇ ਸਰਵਰ 'ਤੇ ਸੇਵ ਕਰਦੀ ਹੈ। ਇਸ ਅਧਾਰ 'ਤੇ ਫਿਰ ਤੁਹਾਨੂੰ ਇਸ਼ਤਿਹਾਰ ਆਦਿ ਦਿਖਾਏ ਜਾਂਦੇ ਹਨ। ਯਾਨੀ ਇੱਕ ਤਰ੍ਹਾਂ ਨਾਲ ਗੂਗਲ ਤੁਹਾਡੀ ਹਰ ਗੱਲਬਾਤ 'ਤੇ ਨਜ਼ਰ ਰੱਖਦਾ ਹੈ। ਇਹ ਤੁਹਾਡੀ ਪ੍ਰਾਈਵੇਟ ਗੱਲ ਵੀ ਹੋ ਸਕਦੀ ਹੈ।


ਇਹ ਸਭ ਇਸ ਲਈ ਹੁੰਦਾ ਹੈ ਕਿਉਂਕਿ ਲੋਕਾਂ ਨੇ ਹੀ ਗੂਗਲ ਨੂੰ ਇਜਾਜ਼ਤ ਦਿੱਤੀ ਹੁੰਦੀ ਹੈ। ਤੁਹਾਡੇ ਵਿੱਚੋਂ ਕਈਆਂ ਨੇ ਗੂਗਲ ਵਿੱਚ ਇੱਕ ਵਿਸ਼ੇਸ਼ ਸੈਟਿੰਗ ਨੂੰ ਚਾਲੂ ਕੀਤਾ ਹੋਏਗਾ, ਜਿਸ ਕਾਰਨ ਗੂਗਲ ਤੁਹਾਨੂੰ ਤੁਹਾਡੀ ਲੋਕੇਸ਼ਨ ਅਨੁਸਾਰ ਵਿਗਿਆਪਨ ਆਦਿ ਦਿਖਾਉਂਦੀ ਹੈ। ਉਦਾਹਰਣ ਲਈ, ਜੇਕਰ ਤੁਸੀਂ ਟ੍ਰਿਪ 'ਤੇ ਹੋ, ਤਾਂ ਤੁਹਾਨੂੰ ਯਾਤਰਾ ਨਾਲ ਸਬੰਧਤ ਸਾਰੇ ਇਸ਼ਤਿਹਾਰ ਦਿੱਸਣ ਲੱਗਣਗੇ। ਜੇਕਰ ਤੁਸੀਂ ਕਿਸੇ ਹੋਟਲ ਵਿੱਚ ਹੋ, ਤਾਂ ਤੁਹਾਨੂੰ ਉਸ ਨਾਲ ਸਬੰਧਤ ਸੇਵਾ ਵਿਗਿਆਪਨ ਦਿੱਸਣੇ ਸ਼ੁਰੂ ਹੋ ਜਾਣਗੇ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਗੂਗਲ ਤੁਹਾਡੀ ਗੱਲ ਸੁਣੇ ਤੇ ਰਿਕਾਰਡ ਕਰੇ, ਤਾਂ ਤੁਰੰਤ ਆਪਣੇ ਗੂਗਲ ਖਾਤੇ ਤੋਂ ਖਾਸ ਸੈਟਿੰਗ ਨੂੰ ਹਟਾ ਦਿਓ।


ਵੈੱਬ ਤੇ ਐਪ ਐਕਟੀਵਿਟੀ ਅੰਦਰੋਂ ਇਸ ਵਿਕਲਪ ਤੋਂ ਨਿਸ਼ਾਨ ਹਟਾਓ


ਗੂਗਲ ਨੂੰ ਤੁਹਾਡੀ ਗੱਲ ਸੁਣਨ ਤੋਂ ਰੋਕਣ ਲਈ, ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਗੂਗਲ ਖਾਤੇ 'ਤੇ ਜਾਣਾ ਹੋਵੇਗਾ ਤੇ 'ਮੈਨੇਜ ਅਕਾਉਂਟ' ਵਿਕਲਪ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਡੇਟਾ ਤੇ ਪ੍ਰਾਈਵੇਸੀ ਦਾ ਵਿਕਲਪ ਮਿਲੇਗਾ। ਇਸ 'ਚ 'ਵੈੱਬ ਐਂਡ ਐਪ ਐਕਟੀਵਿਟੀ' ਦੇ ਵਿਕਲਪ 'ਤੇ ਹੇਠਾਂ ਸਕ੍ਰੋਲ ਕਰੋ ਤੇ 'ਵੋਇਸ ਐਂਡ ਆਡੀਓ ਐਕਟੀਵਿਟੀ' ਨੂੰ ਅਨਚੈਕ ਕਰੋ। ਜੇਕਰ ਇਹ ਪਹਿਲਾਂ ਤੋਂ ਹੀ ਅਨਚੈੱਕ ਹੈ ਤਾਂ ਤੁਸੀਂ ਸੁਰੱਖਿਅਤ ਹੋ ਪਰ ਜੇਕਰ ਇਹ ਵਿਕਲਪ ਟਿਕ ਮਾਰਕ ਕੀਤਾ ਗਿਆ ਹੈ, ਤਾਂ ਸਮਝੋ ਕਿ ਹੁਣ ਤੱਕ ਗੂਗਲ ਤੁਹਾਨੂੰ ਸੁਣ ਰਿਹਾ ਸੀ ਤੇ ਆਪਣੇ AI ਟੂਲ ਨੂੰ ਬਿਹਤਰ ਬਣਾਉਣ ਲਈ ਤੁਹਾਡੀ ਆਵਾਜ਼ ਦੀ ਵਰਤੋਂ ਵੀ ਕਰ ਰਿਹਾ ਸੀ।


ਜੇਕਰ ਤੁਸੀਂ ਵਾਇਸ ਤੇ ਆਡੀਓ ਐਕਟੀਵਿਟੀ ਦੇ ਵਿਕਲਪ ਨੂੰ ਵਿਸਥਾਰ ਨਾਲ ਸਮਝਦੇ ਹੋ, ਤਾਂ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਗੂਗਲ ਵੀ ਸਰਵਰ ਵਿੱਚ ਤੁਹਾਡੀ ਲੋਕੇਸ਼ਨ ਨੂੰ ਸੇਵ ਕਰਦਾ ਹੈ। ਇਸ ਸਭ ਦੀ ਮਦਦ ਨਾਲ, ਤੁਹਾਨੂੰ ਇੱਕ ਬਿਹਤਰ ਬ੍ਰਾਊਜ਼ਿੰਗ ਅਨੁਭਵ ਦਿੱਤਾ ਜਾਂਦਾ ਹੈ ਤੇ ਗੂਗਲ ਆਪਣੇ AI ਟੂਲ ਨੂੰ ਤੁਹਾਡੀ ਕਮਾਂਡ ਅਨੁਸਾਰ ਸਿਖਲਾਈ ਦਿੰਦਾ ਹੈ ਤੇ ਇਸ ਨੂੰ ਤੇਜ਼ ਬਣਾਉਂਦਾ ਹੈ।



ਐਪਸ ਵਿੱਚ ਵੀ ਇਸ ਸੈਟਿੰਗ ਨੂੰ ਬੰਦ ਕਰੋ


ਗੂਗਲ ਤੋਂ ਇਲਾਵਾ ਫੋਨ ਦੇ ਐਪਸ 'ਚ ਮਾਈਕ੍ਰੋਫੋਨ ਨੂੰ ਵੀ ਬੰਦ ਰੱਖੋ। ਜੇਕਰ ਤੁਸੀਂ ਕਿਸੇ ਐਪ ਨੂੰ ਮਾਈਕ੍ਰੋਫ਼ੋਨ ਪਹੁੰਚ ਦਿੰਦੇ ਹੋ, ਤਾਂ ਉਹ ਐਪ ਤੁਹਾਡੀ ਆਵਾਜ਼ ਸੁਣ ਤੇ ਰਿਕਾਰਡ ਕਰ ਸਕਦੀ ਹੈ। ਖ਼ਤਰਾ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਤੁਸੀਂ ਥਰਡ ਪਾਰਟੀ ਐਪਸ ਨੂੰ ਫੋਨ 'ਚ ਰੱਖਦੇ ਹੋ ਕਿਉਂਕਿ ਇਨ੍ਹਾਂ ਐਪਸ ਦਾ ਕੋਈ ਭਰੋਸਾ ਨਹੀਂ ਹੁੰਦਾ ਹੈ ਕਿ ਇਹ ਕਿਵੇਂ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਦਾ ਸਰਵਰ ਕਿੱਥੇ ਹੈ ਤੇ ਕੀ ਕੁਝ ਡਾਟਾ ਰਿਕਾਰਡ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: Shocking Video: ਉੱਚੀ ਪਹਾੜੀ ਤੋਂ ਡਿੱਗਣ ਵਾਲੇ ਇਸ ਬੇੜੇ ਦੀ ਵੀਡੀਓ ਦੇਖ ਕੇ ਤੁਹਾਡੇ ਸਾਹ ਰੁਕ ਜਾਣਗੇ


ਸਾਡੀ ਸਲਾਹ ਇਹ ਹੈ ਕਿ ਐਪਸ ਨੂੰ ਹਮੇਸ਼ਾ ਕਿਸੇ ਭਰੋਸੇਮੰਦ ਸਥਾਨ ਤੋਂ ਡਾਊਨਲੋਡ ਕਰੋ ਤੇ ਐਪ ਨੂੰ ਸਿਰਫ਼ ਉਸ ਤੱਕ ਪਹੁੰਚ ਦਿਓ ਜਿਸ ਦੀ ਇਸ ਨੂੰ ਲੋੜ ਹੈ। ਮਤਲਬ ਹਰ ਚੀਜ਼ 'ਤੇ ਟਿਕ ਨਾ ਕਰੀ ਜਾਓ। ਜਦੋਂ ਤੁਸੀਂ ਕੰਮ ਪੂਰਾ ਕਰ ਲਵੋ ਤਾਂ ਪਹੁੰਚ ਨੂੰ ਤੁਰੰਤ ਹਟਾਓ। ਕਿਸੇ ਵੀ ਐਪ ਨੂੰ ਆਪਣੇ ਬੈਂਕਿੰਗ ਵੇਰਵਿਆਂ, ਗੈਲਰੀ, ਦਸਤਾਵੇਜ਼ਾਂ ਆਦਿ ਤੱਕ ਬੇਲੋੜੀ ਪਹੁੰਚ ਨਾ ਦਿਓ। ਇਸ ਡਿਜੀਟਲ ਯੁੱਗ ਵਿੱਚ, ਕੁਝ ਵੀ ਕਿਤੇ ਵੀ ਕੀਤਾ ਜਾ ਸਕਦਾ ਹੈ। ਸੁਰੱਖਿਅਤ ਰਹਿਣ ਦਾ ਇੱਕੋ ਇੱਕ ਤਰੀਕਾ ਹੈ ਹਰ ਸੈਟਿੰਗ ਨੂੰ ਸਮਝਦਾਰੀ ਨਾਲ ਚੈੱਕ ਕਰਨਾ ਜਾਂ ਬੰਦ ਕਰਨਾ।


ਇਹ ਵੀ ਪੜ੍ਹੋ: Punjab News: ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਬਲਜੀਤ ਸਿੰਘ ਚੰਨੀ ਬਣੇ ਨਵੇਂ ਮੇਅਰ