ਅੱਜ ਕੱਲ੍ਹ ਸਮਾਰਟਫੋਨ ਹਰ ਵਿਅਕਤੀ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਪੁਰਾਣੀਆਂ ਯਾਦਾਂ ਤੋਂ ਲੈ ਕੇ ਫਾਈਨੈਂਸ਼ੀਅਲ ਡੇਟਾ ਤੱਕ ਸਭ ਕੁਝ ਇਸ ਵਿੱਚ ਸਟੋਰ ਹੁੰਦਾ ਹੈ। ਜੇਕਰ ਕੋਈ ਇਸ ਡੇਟਾ ਨੂੰ ਐਕਸੈਸ ਕਰ ਲਵੇ, ਤਾਂ ਇਹ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ Google ਨੇ Android Smartphone ਲਈ ਇੱਕ ਨਵਾਂ ਫੀਚਰ ਰੋਲ ਆਊਟ ਕੀਤਾ ਹੈ। ਇਸ ਨੂੰ  Identity Check ਦਾ ਨਾਮ ਦਿੱਤਾ ਗਿਆ ਹੈ। ਇਹ ਇੱਕ ਬਾਇਓਮੈਟ੍ਰਿਕ-ਬੇਸਡ ਆਥੈਨਟੀਫਿਕੇਸ਼ਨ ਫੀਚਰ ਹੈ, ਜੋ ਚੋਰੀ ਵਰਗੇ ਮਾਮਲਿਆਂ ਵਿੱਚ ਡੇਟਾ ਨੂੰ ਪ੍ਰੋਟੈਕਟ ਕਰਦਾ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।



ਸਭ ਤੋਂ ਪਹਿਲਾਂ ਇਨ੍ਹਾਂ ਡਿਵਾਸਿਸ 'ਤੇ ਮਿਲੇਗਾ ਫੀਚਰ


ਗੂਗਲ ਨੇ ਕਿਹਾ ਕਿ ਜੇਕਰ ਤੁਹਾਡਾ ਫ਼ੋਨ ਗਲਤ ਹੱਥਾਂ ਵਿੱਚ ਚਲਾ ਜਾਂਦਾ ਹੈ, ਤਾਂ ਸੰਵੇਦਨਸ਼ੀਲ ਡੇਟਾ ਲੀਕ ਹੋ ਸਕਦਾ ਹੈ, ਜਿਸ ਨਾਲ ਵਿੱਤੀ ਧੋਖਾਧੜੀ ਦੇ ਨਾਲ-ਨਾਲ ਪ੍ਰਾਈਵੇਸੀ ਨੂੰ ਵੀ ਖ਼ਤਰਾ ਪਹੁੰਚਦਾ ਹੈ। ਇਸ ਵੇਲੇ ਇਹ ਫੀਚਰ Android 15 'ਤੇ ਚੱਲਣ ਵਾਲੇ Google Pixel ਅਤੇ Samsung Galaxy ਡਿਵਾਈਸਾਂ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਬਾਅਦ ਵਿੱਚ, ਇਸਨੂੰ ਹੋਰ ਡਿਵਾਈਸਾਂ ਲਈ ਵੀ ਜਾਰੀ ਕੀਤਾ ਜਾ ਸਕਦਾ ਹੈ।



ਕਿਵੇਂ ਕੰਮ ਕਰੇਗਾ ਆਹ ਫੀਚਰ?


ਇਨ੍ਹਾਂ ਫੀਚਰ ਨੂੰ ਇਨੇਬਲ ਕਰਨ ਤੋਂ ਬਾਅਦ ਡੇਟਾ ਤੱਕ ਪਹੁੰਚ ਕਰਨਾ ਮੁਸ਼ਕਲ ਹੋ ਜਾਂਦਾ ਹੈ। ਭਾਵੇਂ ਤੁਹਾਡਾ ਫ਼ੋਨ ਅਨਲੌਕ ਹੋ ਗਿਆ ਹੈ, ਚੋਰੀ ਹੋ ਗਿਆ ਹੈ ਜਾਂ ਕਿਸੇ ਨੂੰ ਪਾਸਵਰਡ ਪਤਾ ਹੈ, ਉਹ ਡੇਟਾ ਤੱਕ ਪਹੁੰਚ ਨਹੀਂ ਕਰ ਸਕਣਗੇ। ਉਸ ਨੂੰ ਡਿਵਾਈਸ ਸੈਟਿੰਗਾਂ ਅਤੇ 'ਟਰੱਸਟੇਡ ਲੋਕੇਸ਼ਨ' ਤੋਂ ਬਾਹਰ ਕੁਝ ਖਾਤਿਆਂ ਤੱਕ ਪਹੁੰਚ ਕਰਨ ਲਈ ਬਾਇਓਮੈਟ੍ਰਿਕ ਆਥੈਨਟੀਕੇਸ਼ਨ ਨੂੰ ਪੂਰਾ ਕਰਨਾ ਹੋਵੇਗਾ। ਯੂਜ਼ਰਸ ਕੋਲ ਕਈ ਟ੍ਰਸਟੇਡ ਲੋਕੇਸ਼ਨ ਐਡ ਕਰਨ ਦਾ ਆਪਸ਼ਨ ਹੋਵੇਗਾ। ਜੇਕਰ ਕੋਈ ਬਾਇਓਮੈਟ੍ਰਿਕ ਆਥੈਨਟੀਕੇਸ਼ਨ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੈ ਤਾਂ ਉਹ ਪਿੰਨ ਕੋਡ ਨਹੀਂ ਬਦਲ ਸਕੇਗਾ। ਇਸ ਤੋਂ ਇਲਾਵਾ ਉਹ ਫਾਈਂਡ ਮਾਈ ਡਿਵਾਈਸ ਅਤੇ ਥੈਫਟ ਪ੍ਰੋਟੈਕਸ਼ਨ ਆਦਿ ਨੂੰ ਬੰਦ ਨਹੀਂ ਕਰ ਸਕੇਗਾ।


ਇਹ ਫੀਚਰ ਸਿਰਫ਼ ਇਨ੍ਹਾਂ ਸਮਾਰਟਫੋਨਜ਼ 'ਤੇ ਕੰਮ ਕਰੇਗਾ


ਧਿਆਨ ਦਿਓ ਕਿ ਇਹ ਫੀਚਰ ਸਿਰਫ਼ ਉਨ੍ਹਾਂ ਸਮਾਰਟਫੋਨਾਂ 'ਤੇ ਉਪਲਬਧ ਹੋਵੇਗਾ ਜੋ ਕਲਾਸ 3 ਬਾਇਓਮੈਟ੍ਰਿਕਸ ਦਾ ਸਮਰਥਨ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ (ਅਲਟ੍ਰਾਸੋਨਿਕ ਜਾਂ ਓਪਟੀਕਲ) ਅਤੇ 3D ਫੇਸ ਰਿਕੋਗਨੇਸ਼ਨ ਵਾਲੇ ਡਿਵਾਈਸਿਸ ਨੂੰ ਕਲਾਸ 3 ਬਾਇਓਮੈਟ੍ਰਿਕਸ ਡਿਵਾਈਸ ਮੰਨਿਆ ਜਾਂਦਾ ਹੈ। ਪਹਿਲਾਂ ਇਸਨੂੰ ਸਟ੍ਰੌਂਗ ਬਾਇਓਮੈਟ੍ਰਿਕਸ ਕਿਹਾ ਜਾਂਦਾ ਸੀ।