Electricity In Phone Charging : ਸਮਾਰਟਫ਼ੋਨ ਹੁਣ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਬਣ ਗਿਆ ਹੈ ਤੇ ਸਾਡੀ ਜ਼ਿੰਦਗੀ ਦੇ ਕਈ ਕੰਮ ਸਿਰਫ਼ ਸਮਾਰਟਫ਼ੋਨ ਰਾਹੀਂ ਹੀ ਕੀਤੇ ਜਾ ਰਹੇ ਹਨ। ਫ਼ੋਨ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਵੀ ਅਧੂਰੀ ਹੋ ਸਕਦੀ ਹੈ ਪਰ ਇਸ ਫ਼ੋਨ ਨੂੰ ਚਲਾਉਣ ਲਈ ਕਈ ਚੀਜ਼ਾਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਬਿਜਲੀ, ਰੀਚਾਰਜ। ਰੀਚਾਰਜ ਦੇ ਪਲਾਨ ਦੇ ਬਾਰੇ ਵਿੱਚ ਤਾਂ ਤੁਸੀਂ ਕਾਫੀ ਕੁੱਝ ਜਾਣਦੇ ਹੋਵੋਗੇ ਤੇ ਦਿਮਾਗ ਵੀ ਲਾਉਂਦੇ ਹੋਵੋਗੇ ਕਿ ਆਖਿਰ ਰੀਚਾਰਜ ਕਰਵਾਉਣਾ ਚਾਹੀਦਾ ਤੇ ਕਿਹੜਾ ਰੀਚਾਰਜ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ ਪਰ ਕਦੇ ਤੁਸੀਂ ਫੋਨ ਚਾਰਜਰ ਦੇ ਬਾਰੇ ਸੋਚਿਆ ਹੈ?
ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਵਾਰ ਫੋਨ ਨੂੰ ਚਾਰਜ ਕਰਨ ਵਿੱਚ ਕਿੰਨੀ ਬਿਜਲੀ ਖਰਚ ਹੁੰਦੀ ਹੈ ਤੇ ਸਿਰਫ ਫੋਨ ਚਾਰਜ ਕਰਨ ਨਾਲ ਤੁਹਾਡੀ ਬਿਜਲੀ ਦਾ ਕਿੰਨਾ ਖਰਚਾ ਆਉਂਦਾ ਹੈ ਅਤੇ ਇਸ ਵਿੱਚ ਕਿੰਨੇ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ। ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਤੁਸੀਂ ਹਰ ਰੋਜ਼ ਆਪਣੇ ਫ਼ੋਨ ਨੂੰ ਚਾਰਜ ਕਰਦੇ ਹੋ ਤਾਂ ਉਸ ਦੀ ਕਿੰਨੀ ਬਿਜਲੀ ਖਪਤ ਹੁੰਦੀ ਹੈ ਤੇ ਪੂਰੇ ਮਹੀਨੇ ਜਾਂ ਸਾਲ ਵਿੱਚ ਬਿਜਲੀ ਦਾ ਬਿੱਲ ਕਿੰਨਾ ਵੱਧ ਜਾਂਦਾ ਹੈ। ਵੈਸੇ, ਇਸ ਦਾ ਜਵਾਬ ਬਹੁਤ ਦਿਲਚਸਪ ਹੈ।
ਮੋਬਾਈਲ ਚਾਰਜ ਕਰਨ ਨਾਲ ਬਿਜਲੀ ਦੀ ਕਿੰਨੀ ਹੁੰਦੀ ਹੈ ਖਪਤ ?
ਹਾਲਾਂਕਿ ਹਰ ਮੋਬਾਈਲ ਦੇ ਹਿਸਾਬ ਨਾਲ ਬਿਜਲੀ ਦੀ ਖਪਤ 'ਚ ਬਦਲਾਅ ਹੋ ਸਕਦਾ ਹੈ ਪਰ ਨਤੀਜਿਆਂ 'ਚ ਕੋਈ ਖਾਸ ਫਰਕ ਨਹੀਂ ਹੈ। ਚਾਰਜਿੰਗ 'ਚ ਬਿਜਲੀ ਦੀ ਕੀਮਤ ਦਾ ਪਤਾ ਲਾਉਣ ਲਈ ਇਸ ਗੱਲ ਨੂੰ ਧਿਆਨ 'ਚ ਰੱਖਣਾ ਹੋਵੇਗਾ ਕਿ ਚਾਰਜਰ ਕਿਹੜਾ ਹੈ, ਫ਼ੋਨ ਕਿੰਨੇ ਸਮੇਂ ਲਈ ਚਾਰਜ ਹੋ ਰਿਹਾ ਹੈ ਜਾਂ ਫ਼ੋਨ ਕਿਹੜਾ ਹੈ। ਜੇ ਅਸੀਂ ਔਸਤ 'ਤੇ ਨਜ਼ਰ ਮਾਰੀਏ ਤਾਂ ਹਰ ਕੋਈ ਆਪਣੇ ਫ਼ੋਨ ਨੂੰ ਦਿਨ ਵਿੱਚ 3 ਘੰਟੇ ਚਾਰਜ ਕਰਦਾ ਹੈ ਅਤੇ ਜੋ ਲੋਕ ਤੇਜ਼ ਚਾਰਜਰ ਨਾਲ ਚਾਰਜ ਕਰਦੇ ਹਨ, ਉਹ ਘੱਟ ਸਮੇਂ ਵਿੱਚ ਓਨੀ ਹੀ ਬਿਜਲੀ ਦੀ ਖਪਤ ਕਰਦੇ ਹਨ। ਫੋਨ ਨੂੰ ਲੰਬੇ ਸਮੇਂ ਤੱਕ ਚਾਰਜ ਕਰਨ 'ਤੇ 0.15 KWH ਬਿਜਲੀ ਦੀ ਖਪਤ ਹੁੰਦੀ ਹੈ, ਇਸ ਤੋਂ ਇਲਾਵਾ ਜ਼ਿਆਦਾ mAh ਬੈਟਰੀ ਵਾਲਾ ਫੋਨ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ ਤੇ ਇਹ 0.115 KWH ਤੱਕ ਹੋ ਸਕਦਾ ਹੈ।
ਉਦਾਹਰਨ ਲਈ, ਆਈਫੋਨ ਦਾ ਅਡਾਪਟਰ 5W ਹੈ ਅਤੇ ਜੇ ਤੁਸੀਂ ਇਸ ਨੂੰ 1 ਘੰਟੇ ਲਈ ਚਾਰਜ ਕਰਦੇ ਹੋ, ਤਾਂ ਇਹ 0.005KWh ਬਿਜਲੀ ਦੀ ਖਪਤ ਕਰਦਾ ਹੈ। ਜੇ ਇਸਦੀ ਵਰਤੋਂ 3 ਘੰਟੇ ਕੀਤੀ ਜਾਵੇ ਤਾਂ 0.015 KWH ਤੱਕ ਬਿਜਲੀ ਖਰਚ ਹੁੰਦੀ ਹੈ। ਜੇ ਇਸ ਨੂੰ ਯੂਨਿਟ ਦੇ ਹਿਸਾਬ ਨਾਲ ਵੇਖੀਏ ਤਾਂ ਇੱਕ ਸਾਲ ਵਿੱਚ ਭਾਵ ਪੂਰੇ ਸਾਲ ਵਿੱਚ ਇਸ ਹਿਸਾਬ ਨਾਲ 5 ਯੂਨਿਟ ਬਿਜਲੀ ਖਰਚ ਹੁੰਦੀ ਹੈ। ਭਾਵ ਇੱਕ ਸਾਲ 'ਚ ਫੋਨ ਚਾਰਜ 'ਚ ਸਿਰਫ 5 ਯੂਨਿਟ ਬਿਜਲੀ ਖਰਚ ਹੁੰਦੀ ਹੈ।
ਕਈ ਹੋਰ ਪਾਵਰਫੁੱਲ ਬੈਟਰੀਆਂ ਵਿੱਚ, ਫੋਨ ਨੂੰ ਘੱਟ ਸਮੇਂ ਲਈ ਚਾਰਜ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਕਾਰਨ ਇੱਕ ਵਾਰ ਵਿੱਚ ਬਿਜਲੀ ਦੀ ਖਪਤ ਹੁੰਦੀ ਹੈ। ਜੇ 3000 ਤੋਂ 5000 MAH ਬੈਟਰੀ ਵਾਲੇ ਫੋਨ ਦੀ ਗੱਲ ਕਰੀਏ ਤਾਂ ਇਹ ਪੂਰੇ ਸਾਲ 'ਚ 4-6 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੇ ਸੂਬੇ ਦੀ ਪ੍ਰਤੀ ਯੂਨਿਟ ਬਿਜਲੀ ਦੀ ਦਰ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਸਾਲ ਵਿੱਚ ਫੋਨ ਚਾਰਜ 'ਤੇ ਕਿੰਨਾ ਪੈਸਾ ਖਰਚ ਹੁੰਦਾ ਹੈ। ਜੇ 8 ਰੁਪਏ ਯੂਨਿਟ ਬਿਜਲੀ ਦਾ ਚਾਰਜ ਵੀ ਹੈ, ਤਾਂ ਤੁਹਾਡੇ ਫੋਨ ਨੂੰ ਚਾਰਜ ਕਰਨ ਲਈ ਸਾਲ ਵਿੱਚ 40 ਰੁਪਏ ਖਰਚ ਆਉਂਦੇ ਹਨ ਅਤੇ ਮਹੀਨੇ ਦੇ ਹਿਸਾਬ ਨਾਲ ਇਹ ਖਰਚ ਲਗਭਗ 3.5 ਰੁਪਏ ਦੇ ਕਰੀਬ ਹੈ।