Adult Content: ਅੱਜਕੱਲ੍ਹ ਤੁਹਾਨੂੰ ਜ਼ਿਆਦਾਤਰ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫ਼ੋਨ ਮਿਲਣਗੇ। ਕੁਝ ਬੱਚੇ ਘੰਟਿਆਂ ਤੱਕ ਫ਼ੋਨ ਨਾਲ ਚਿਪਕੇ ਰਹਿੰਦੇ ਹਨ। ਗੇਮ ਖੇਡਣ ਤੋਂ ਲੈ ਕੇ ਪੜ੍ਹਾਈ ਤੱਕ ਉਹ ਫੋਨ ਦੇ ਨਾਲ-ਨਾਲ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਇਸ ਕਰਕੇ ਅੱਜਕੱਲ੍ਹ ਮਾਪਿਆਂ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਚਿੰਤਾ ਬਣੀ ਰਹਿੰਦੀ ਹੈ ਕਿ ਉਨ੍ਹਾਂ ਦਾ ਬੱਚਾ ਫ਼ੋਨ 'ਤੇ ਕੁਝ ਗਲਤ ਤਾਂ ਨਹੀਂ ਦੇਖ ਰਿਹਾ ਹੈ। ਅੱਜ ਅਸੀਂ ਤੁਹਾਡੀ ਇਸ ਚਿੰਤਾ ਨੂੰ ਪਲ ਭਰ ਵਿੱਚ ਦੂਰ ਕਰਨ ਜਾ ਰਹੇ ਹਾਂ। ਇਸ ਸੈਟਿੰਗ ਦੀ ਵਰਤੋਂ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਐਡਲਟ ਕੰਟੈਂਟ ਦੇਖਣ ਤੋਂ ਰੋਕ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…


ਇਦਾਂ ਬਲਾਕ ਕਰੋ ਐਡਲਟ ਕੰਟੈਂਟ
ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਬੱਚਿਆਂ ਦੀ ਫੋਨ ਦੀ ਸੈਟਿੰਗ 'ਚ ਜਾਣਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਸਰਚ ਬਾਰ 'ਚ 'ਪ੍ਰਾਈਵੇਟ DNS' ਟਾਈਪ ਕਰਕੇ ਸਰਚ ਕਰਨਾ ਹੋਵੇਗਾ।
ਹੁਣ ਤੁਹਾਨੂੰ Private DNS ਦਾ ਆਪਸ਼ਨ ਨਜ਼ਰ ਆ ਜਾਵੇਗਾ, ਇਸ 'ਤੇ ਕਲਿੱਕ ਕਰੋ।
Private DNS ਦੇ ਵਿਕਲਪ 'ਤੇ ਜਾਓ ਅਤੇ ਇੱਕ ਨਵਾਂ Private DNS ਬਣਾਓ।
ਇਸ ਤੋਂ ਬਾਅਦ ਤੁਹਾਨੂੰ DNS ਬਾਕਸ 'ਚ 'adult-filter-dns.cleanbrowsing.org' ਟਾਈਪ ਕਰਕੇ ਆਪਣੀ ਡਿਵਾਈਸ 'ਤੇ ਸੇਵ ਕਰਨਾ ਹੋਵੇਗਾ।
ਅਜਿਹਾ ਕਰਨ ਨਾਲ, ਤੁਹਾਡੇ ਬੱਚੇ ਫੋਨ 'ਤੇ ਕਿਸੇ ਵੀ ਐਡਲਟ ਸਾਈਟ ਨੂੰ ਐਕਸੈਸ ਨਹੀਂ ਕਰ ਸਕਣਗੇ।


ਆਹ ਫੀਚਰ ਵੀ ਕਰ ਸਕਦਾ ਤੁਹਾਡੀ ਮਦਦ
ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਆਪਣਾ ਫ਼ੋਨ ਦੇ ਰਹੇ ਹੋ, ਤਾਂ ਉਸ ਵਿੱਚ ਇੱਕ ਖਾਸ ਫੀਚਰ ਨੂੰ ਹਮੇਸ਼ਾ ਆਨ ਕਰਕੇ ਰੱਖੋ ਅਤੇ ਫਿਰ ਫ਼ੋਨ ਦਿਓ। ਦਰਅਸਲ, ਹਾਲ ਹੀ 'ਚ ਗੂਗਲ ਨੇ ਐਂਡ੍ਰਾਇਡ ਡਿਵਾਈਸ 'ਤੇ ਐਪ ਪਿਨਿੰਗ ਫੀਚਰ ਪੇਸ਼ ਕੀਤਾ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਫੋਨ 'ਤੇ ਐਡਲਟ ਕੰਟੈਂਟ ਦੇਖਣ ਤੋਂ ਰੋਕ ਸਕਦੇ ਹੋ। ਇਸ ਫੀਚਰ ਨੂੰ ਚਾਲੂ ਕਰਨ ਤੋਂ ਬਾਅਦ, ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਐਪ ਆਨ ਕਰਕੇ ਫੜਾਓਗੇ ਤਾਂ ਫਿਰ ਸਿਰਫ ਉਹ ਉਸ ਐਪ ਨੂੰ ਹੀ ਦੇਖ ਸਕਣਗੇ, ਉਹ ਬਾਕੀ ਐਪ ਨਹੀਂ ਖੋਲ੍ਹ ਸਕਣਗੇ। 


ਐਪ ਪਿਨਿੰਗ ਫੀਚਰ ਨੂੰ ਕਿਵੇਂ ਆਨ ਕਰਨਾ ਹੈ?
ਇਸ ਫੀਚਰ ਨੂੰ ਚਾਲੂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਸ ਡਿਵਾਈਸ 'ਤੇ ਐਪ ਨੂੰ ਖੋਲ੍ਹਣਾ ਹੋਵੇਗਾ ਜਿਸ ਨੂੰ ਤੁਸੀਂ ਚਾਲੂ ਕਰਨਾ ਚਾਹੁੰਦੇ ਹੋ ਅਤੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ।
ਇਸ ਤੋਂ ਬਾਅਦ ਫੋਨ ਦੇ Recent Tab ਆਪਸ਼ਨ 'ਤੇ ਕਲਿੱਕ ਕਰੋ।
ਹੁਣ ਇੱਥੇ ਤੁਸੀਂ ਉਹ ਸਾਰੇ ਐਪਸ ਦੇਖ ਸਕੋਗੇ ਜੋ ਤੁਸੀਂ ਵਰਤ ਰਹੇ ਹੋ।
ਹੁਣ ਤੁਹਾਨੂੰ ਉਸ ਐਪ ਦੀ ਟੈਬ 'ਤੇ ਲਾਕ ਦਬਾਉਣਾ ਹੈ। ਇਸ ਦੇ ਨਾਲ ਤੁਹਾਨੂੰ ਕਈ ਵਿਕਲਪ ਨਜ਼ਰ ਆਉਣਗੇ।
ਇੱਥੇ ਹੀ ਤੁਹਾਨੂੰ ਐਪ ਪਿਨਿੰਗ ਫੀਚਰ ਵੀ ਮਿਲ ਜਾਵੇਗਾ।