How to Operate Cooler: ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਦਿਨ-ਬ-ਦਿਨ ਗਰਮੀ ਵਧਦੀ ਜਾ ਰਹੀ ਹੈ। ਦੁਪਹਿਰ ਵੇਲੇ ਤਾਂ ਇੰਨੀ ਗਰਮੀ ਹੋ ਜਾਂਦੀ ਹੈ ਕਿ ਬਰਦਾਸ਼ ਕਰਨਾ ਔਖਾ ਹੋ ਜਾਂਦਾ ਹੈ। ਉੱਥੇ ਹੀ ਜਦੋਂ ਤੱਕ ਤੁਸੀਂ ਦਫਤਰ ਵਿੱਚ ਹੁੰਦੇ ਹੋ, ਉਦੋਂ ਤੱਕ ਤਾਂ ਸਮਾਂ ਵਧੀਆਂ ਲੰਘ ਜਾਂਦਾ ਹੈ ਏਸੀ ਕਰਕੇ, ਪਰ ਜਦੋਂ ਤੁਸੀਂ ਘਰ ਆਉਂਦੇ ਹੋ ਤਾਂ ਤੁਹਾਨੂੰ ਗਰਮੀ ਬਰਦਾਸ਼ ਕਰਨੀ ਔਖੀ ਹੋ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਲੋਕ ਹਾਲੇ ਵੀ ਘਰਾਂ ਦੇ ਵਿੱਚ ਕੂਲਰ ਦੀ ਵਰਤੋਂ ਕਰਦੇ ਹਨ ਅਤੇ ਗਰਮੀਆਂ ਵਿੱਚ ਆਪਣਾ ਸਮਾਂ ਲੰਘਾ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਹਾਡਾ ਕੂਲਰ ਵੀ ਏਸੀ ਵਰਗੀ ਹਵਾ ਦੇਣ ਲੱਗ ਜਾਵੇਗਾ।
ਇਹ ਵੀ ਪੜ੍ਹੋ: VIDEO: ਨਾ ਕੋਈ ਸ਼ਰਮ, ਨਾ ਲਿਹਾਜ਼ ... ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ, ਫਲਾਈਟ 'ਚ ਹੀ ਇੰਟੀਮੇਟ ਹੋਣ ਲੱਗਾ Couple
ਦੱਸ ਦਈਏ ਕਿ ਕੂਲਰ ਤਾਂ ਤੂਸੀਂ ਵੀ ਚਲਾਉਂਦੇ ਹੋ ਪਰ ਤੁਸੀਂ ਕੂਲਰ ਚਲਾਉਣ ਵੇਲੇ ਇੱਕ ਗਲਤੀ ਕਰ ਦਿੰਦੇ ਹੋ ਜਿਹੜੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਤੁਸੀਂ ਕੂਲਰ ਚਲਾਉਣ ਵੇਲੇ ਪੱਖਾ ਅਤੇ ਪੰਪ ਦੋਵੇਂ ਚਾਲੂ ਕਰ ਦਿੰਦੇ ਹੋ। ਹੁਣ ਤੁਸੀਂ ਕਹੋਗੇ ਕਿ ਕੂਲਰ ਨੂੰ ਕਿਵੇਂ ਚਲਾਉਣਾ ਚਾਹੀਦਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪੱਖਾ ਅਤੇ ਪੰਪ ਇਕੱਠੇ ਚਾਲੂ ਕਰਦੇ ਹੋ, ਤਾਂ ਸੁੱਕੀ ਘਾਹ 'ਤੇ ਪਾਣੀ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੱਖਾ ਵੀ ਚੱਲਣ ਲੱਗ ਪੈਂਦਾ ਹੈ, ਜਿਸ ਕਾਰਨ ਤੁਹਾਨੂੰ ਸ਼ੁਰੂ ਵਿੱਚ ਗਰਮ ਹਵਾ ਮਿਲਦੀ ਹੈ। ਕਿਉਂਕਿ ਜਦੋਂ ਤੱਕ ਘਾਹ ਗਿੱਲਾ ਨਹੀਂ ਹੁੰਦਾ, ਹਵਾ ਨਹੀਂ ਆਵੇਗੀ। ਇੰਨਾ ਹੀ ਨਹੀਂ ਅਜਿਹਾ ਕਰਨ ਨਾਲ ਇੱਕ ਹੋਰ ਸਮੱਸਿਆ ਪੈਦਾ ਹੋ ਜਾਂਦੀ ਹੈ।
ਜਦੋਂ ਤੁਸੀਂ ਦੋਵੇਂ ਚੀਜ਼ਾਂ ਨੂੰ ਇਕੱਠੇ ਚਾਲੂ ਕਰਦੇ ਹੋ, ਤਾਂ ਕਈ ਵਾਰ ਤੁਹਾਨੂੰ ਕੂਲਰ ਤੋਂ ਬਦਬੂ ਆਉਂਦੀ ਹੈ ਅਤੇ ਕਈ ਵਾਰ ਧੂੜ ਤੇਜ਼ੀ ਉੱਡਣ ਲੱਗ ਜਾਂਦੀ ਹੈ ਕਿਉਂਕਿ ਘਾਹ ਸੁੱਕ ਜਾਂਦਾ ਹੈ ਅਤੇ ਇਸ 'ਤੇ ਧੂੜ ਵੀ ਜਮ੍ਹਾਂ ਹੋ ਜਾਂਦੀ ਹੈ ਜਿਸ ਨਾਲ ਪੱਖਾ ਚੱਲਣ ਵਿੱਚ ਪਰੇਸ਼ਾਨੀ ਹੁੰਦੀ ਹੈ। ਚਾਲੂ ਕਰਨ ਵੇਲੇ ਜ਼ਰੂਰ ਕਰ ਲਓ ਆਹ ਕੰਮ: ਇਸ ਸਮੱਸਿਆ ਤੋਂ ਬਚਣ ਲਈ ਅਤੇ AC ਵਰਗੀ ਠੰਡੀ ਹਵਾ ਲੈਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੂਲਰ ਦੇ ਪੰਪ ਨੂੰ ਚਾਲੂ ਕਰਨਾ ਹੋਵੇਗਾ ਅਤੇ ਇਸ ਨੂੰ ਲਗਭਗ 5 ਮਿੰਟ ਤੱਕ ਚੱਲਣ ਦਿਓ। ਜਦੋਂ ਘਾਹ ਪੂਰੀ ਤਰ੍ਹਾਂ ਗਿੱਲਾ ਹੋ ਜਾਵੇ ਤਾਂ ਪੱਖਾ ਚਾਲੂ ਕਰ ਦਿਓ। ਇਸ ਤਰ੍ਹਾਂ ਤੁਹਾਨੂੰ ਤੁਰੰਤ ਠੰਡੀ ਹਵਾ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਬਦਬੂ ਵੀ ਨਹੀਂ ਆਵੇਗੀ।
ਇਹ ਵੀ ਪੜ੍ਹੋ: ਸੌਣ ਵੇਲੇ ਕਿਸ ਡਿਗਰੀ 'ਤੇ ਚਲਾਉਣਾ ਚਾਹੀਦਾ ਹੈ AC? ਕਈ ਵਾਰ ਲੋਕਾਂ ਤੋਂ ਹੋ ਜਾਂਦੀ ਹੈ ਇਹ ਗਲਤੀ