ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਡਿਜ਼ੀਟਲ ਇੰਡੀਆ ਦੇ ਲਾਏ ਨਾਅਰੇ ਨਾਲ ਪਿਛਲੇ ਦੋ ਸਾਲਾਂ 'ਚ ਕੋਰੋਨਾ ਕਾਲ ਦੌਰਾਨ ਆਨਲਾਈਨ ਕੰਮ ਦੇ ਨਾਲ-ਨਾਲ ਆਨਲਾਈਨ ਖਰੀਦਦਾਰੀ ਤੇ ਲੈਣ-ਦੇਣ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਦਾ ਖਤਰਨਾਕ ਪਹਿਲੂ ਇਹ ਹੈ ਕਿ ਮਜਬੂਤ ਸਿਸਟਮ ਨਾ ਹੋਣ ਕਰਕੇ ਲੋਕ ਹੁਣ ਆਨਲਾਈਨ ਧੋਖਾਧੜੀ ਦੇ ਵੱਧ ਸ਼ਿਕਾਰ ਹੋ ਰਹੇ ਹਨ। ਹਾਲ ਹੀ 'ਚ ਮਾਈਕ੍ਰੋਸਾਫ਼ਟ ਨੇ ਆਪਣੀ ਗਲੋਬਲ ਟੈਕ ਸਕੈਮ ਰਿਸਰਚ ਰਿਪੋਰਟ ਜਾਰੀ ਕੀਤੀ, ਜਿਸ 'ਚ ਇਹ ਪਾਇਆ ਗਿਆ ਹੈ ਕਿ ਪਿਛਲੇ ਇੱਕ ਸਾਲ 'ਚ 70 ਫ਼ੀਸਦੀ ਭਾਰਤੀ ਯੂਜਰ ਟੈਕ ਸਪੋਰਟ ਸਕੈਮ ਦਾ ਸ਼ਿਕਾਰ ਹੋਏ ਹਨ। ਸੌਖੀ ਭਾਸ਼ਾ 'ਚ ਕਹੀਏ ਤਾਂ ਇਨ੍ਹਾਂ ਲੋਕਾਂ ਨਾਲ ਆਨਲਾਈਨ ਠੱਗੀ ਕੀਤੀ ਗਈ ਹੈ।


ਇੰਨੇ ਲੋਕ ਹੋ ਰਹੇ ਆਨਲਾਈਨ ਠੱਗੀ ਦਾ ਸ਼ਿਕਾਰ


ਉਸੇ ਸਮੇਂ ਦੁਨੀਆਂ ਭਰ 'ਚ ਪਿਛਲੇ ਇੱਕ ਸਾਲ 'ਚ ਆਨਲਾਈਨ ਧੋਖਾਧੜੀ ਵਿੱਚ 5 ਫ਼ੀਸਦੀ ਦੀ ਕਮੀ ਆਈ ਹੈ। ਇਸ ਰਿਪੋਰਟ ਦੇ ਅਨੁਸਾਰ ਵਿਸ਼ਵ ਪੱਧਰ 'ਤੇ 59 ਫ਼ੀਸਦੀ ਲੋਕ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਸਰਵੇਖਣ 'ਚ ਸ਼ਾਮਲ ਲਗਭਗ 48 ਫ਼ੀਸਦੀ ਯੂਜਰ ਲਗਾਤਾਰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਹਨ।


ਸਾਲ 2018 ਦੇ ਮੁਕਾਬਲੇ ਇਸ 'ਚ 8 ਫ਼ੀਸਦੀ ਦਾ ਵਾਧਾ ਹੋਇਆ ਹੈ। ਭਾਰਤ 'ਚ 24-37 ਸਾਲ ਦੀ ਉਮਰ ਦੇ ਲੋਕਾਂ ਨੂੰ ਇਸ ਸਾਲ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ ਹੈ। ਇਸ ਉਮਰ ਦੇ ਲਗਪਗ 58 ਫ਼ੀਸਦੀ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਕੇ ਆਪਣਾ ਪੈਸਾ ਗੁਆ ਚੁੱਕੇ ਹਨ। ਇਸ 'ਚ 73 ਫ਼ੀਸਦੀ ਗਿਣਦੀ ਮਰਦਾਂ ਦੀ ਹੈ।


ਇਸ ਲਈ ਹਰ ਮਹੀਨੇ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਹਨ


ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਨੂੰ ਹਰ ਮਹੀਨੇ ਪੂਰੀ ਦੁਨੀਆ ਤੋਂ ਆਨਲਾਈਨ ਧੋਖਾਧੜੀ ਬਾਰੇ 6 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਮਿਲਦੀਆਂ ਹਨ। ਮਾਈਕ੍ਰੋਸਾਫ਼ਟ ਡਿਜ਼ੀਟਲ ਕ੍ਰਾਈਮ ਯੂਨਿਟ ਦੇ ਸਹਾਇਕ ਜਨਰਲ ਕੌਂਸਲ (ਏਸ਼ੀਆ, ਰੀਜਨਲ ਲੀਡ) ਮੈਰੀ ਜੋਅ ਸਕ੍ਰੈਡ ਦੇ ਅਨੁਸਾਰ ਟੈਕ ਸਪੋਰਟ ਧੋਖਾਧੜੀ ਮਤਲਬ ਆਨਲਾਈਨ ਧੋਖਾਧੜੀ ਦੀ ਗਿਣਤੀ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਵੱਧ ਰਹੀ ਹੈ। ਹਰ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਸਰਵੇਖਣ 'ਚ ਇਹ ਪਾਇਆ ਗਿਆ