Apple ਦੀ iPhone 12 ਸੀਰੀਜ਼ ਇਨੀਂ ਦਿਨੀਂ ਆਪਣੀ ਲੌਂਚਿੰਗ ਨੂੰ ਲੈ ਕੇ ਸੁਰਖੀਆਂ 'ਚ ਹੈ। 13 ਅਕਤੂਬਰ ਨੂੰ ਐਪਲ ਦੇ ਇੱਕ ਇਵੈਂਟ ਦੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸੇ ਇਵੈਂਟ 'ਚ ਐਪਲ ਆਈਫੋਨ 12 ਨੂੰ ਲੌਂਚ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ 'ਚ ਆਈਫੋਨ 12 ਦੀਆਂ ਕੀਮਤਾਂ ਦਾ ਖੁਲਾਸਾ ਹੋਇਆ ਹੈ। ਹਾਲਾਂਕਿ ਕੰਪਨੀ ਵੱਲੋਂ ਅਜੇ ਤਕ ਆਈਫੋਨ 12 ਦੀ ਲੌਂਚਿੰਗ ਤੇ ਕੀਮਤ ਨੂੰ ਲੈ ਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।


64 ਜੀਬੀ ਸਟੋਰੇਜ ਵਾਲੇ 5.4 ਇੰਚ ਦੇ ਆਈਫੋਨ 12 ਦੀ ਕੀਮਤ 47,574 ਰੁਪਏ ਹੋਵੇਗੀ। 128 ਜੀਬੀ ਵਾਲੇ ਵੇਰੀਐਂਟ ਦੀ ਕੀਮਤ 51,238 ਰੁਪਏ ਹੋ ਸਕਦੀ ਹੈ। ਇਸ ਤੋਂ ਇਲਾਵਾ 26 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 59,000 ਰੁਪਏ ਦੱਸੀ ਜਾ ਰਹੀ ਹੈ।


ਅਲੋਚਨਾ ਮਗਰੋਂ ਗੁਰੂ ਰੰਧਾਵਾ ਕਿਸਾਨਾਂ ਦੇ ਹੱਕ 'ਚ ਡਟੇ, ਸੋਸ਼ਲ ਮੀਡੀਆ 'ਤੇ ਦੱਸੀ ਅਸਲੀਅਤ


ਸੋਸ਼ਲ ਮੀਡੀਆ 'ਤੇ ਇਕ ਟਿਪਸਟਰ ਨੇ ਖੁਲਾਸਾ ਕੀਤਾ ਕਿ ਆਈਫੋਨ 12 ਸੀਰੀਜ਼ ਦੇ ਤਹਿਤ ਸਮਾਰਟਫੋਨ ਦੇ ਚਾਰ ਮਾਡਲ ਬਜ਼ਾਰ 'ਚ ਉਤਾਰੇ ਜਾ ਸਕਦੇ ਹਨ। ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ iPhone 12 ਮਿੰਨੀ iPhone 12 ਸੀਰੀਜ਼ ਦਾ ਸਭ ਤੋਂ ਛੋਟਾ ਸਮਾਰਟਫੋਨ ਹੋ ਸਕਦਾ ਹੈ। ਟਿਪਸਟਰ ਨੇ ਟਵਿਟਰ 'ਤੇ iPhone 12 ਮਿੰਨੀ, iPhone 12 ਮਿੰਨੀ, iPhone 12, iPhone 12 Pro, ਤੇ iPhone 12 Pro Max ਮਾਡਲ ਪੋਸਟ ਕੀਤਾ ਸੀ।


ਤਸਵੀਰਾਂ ਬੋਲਦੀਆਂ! ਸਿੱਧੂ ਨੇ ਇੰਝ ਮਾਰੀ ਐਂਟਰੀ, ਕਾਂਗਰਸ ਹੁਣ ਤਬੀਦੀਲੀ ਦੇ ਰਾਹ


ਪਹਿਲੇ ਬੈਚ ਵਿਚ 5.4 ਇੰਚ ਡਿਸਪਲੇਅ ਵਾਲੇ ਆਈਫੋਨ ਮਿੰਨੀ ਦੇ ਨਾਲ 6.1 ਇੰਚ ਡਿਸਪਲੇਅ ਵਾਲੇ ਆਈਫੋਨ ਮਿੰਨੀ ਦੇ ਨਾਲ 6.1 ਇੰਚ ਡਿਸਪਲੇਅ ਵਾਲੇ ਆਈਫੋਨ 12 ਮੈਕਸ ਨੂੰ ਥਾਂ ਦਿੱਤੀ ਗਈ ਹੈ। ਇਸ ਤਰ੍ਹਾਂ 6.1 ਇੰਚ ਮਾਡਲ ਦੇ 64ਜੀਬੀ ਵੇਰੀਏਂਟ ਦੀ ਕੀਮਤ 54,903 ਰੁਪਏ ਹੋਵੇਗੀ। 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 58,568 ਰੁਪਏ ਅਤੇ 256 ਜੀਬੀ ਸਟੋਰੇਜ ਦੇ ਵੇਰੀਐਂਟ 65,989 ਰੁਪਏ ਹੋਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ