ਕਿਸਾਨਾਂ ਦੇ ਹੱਕਾਂ ਹੁਣ ਗਾਇਕ ਗੁਰੂ ਰੰਧਾਵਾ ਵੀ ਡਟੇ ਹਨ। ਪਿਛਲੇ ਕਈ ਦਿਨਾਂ ਤੋਂ ਗੁਰੂ ਰੰਧਾਵਾ ਨੂੰ ਇਨ੍ਹਾਂ ਗੱਲਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਬਾਰੇ ਤੇ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਕੁਝ ਨਹੀਂ ਬੋਲ ਰਹੇ। ਪੰਜਾਬੀ ਗਾਇਕ ਜੱਸ ਬਾਜਵਾ ਨੇ ਆਪਣੇ ਕਈ ਧਰਨਿਆਂ 'ਚ ਕਿਹਾ ਸੀ ਕਿ ਗੁਰੂ ਰੰਧਾਵਾ ਪੰਜਾਬ ਦਾ ਪੁੱਤਰ ਹੈ, ਉਸ ਨੂੰ ਕਿਸਾਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ।


ਹੁਣ ਆਪਣੀ ਚੁੱਪ ਤੋੜਦਿਆਂ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਗੁਰੂ ਨੇ ਲਿਖਿਆ, 'ਮੈਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਿਸਾਨਾਂ ਬਾਰੇ ਵਿਚਾਰ ਸਾਂਝਾ ਕਰ ਚੁੱਕਾ ਹਾਂ ਤੇ ਹਮੇਸ਼ਾ ਹੀ ਮੇਰੇ ਗੀਤਾਂ ਵਿਚ ਆਪਣੇ ਸਾਫ਼ ਬੋਲ ਦੇ ਜ਼ਰੀਏ ਸਾਡੀ ਪੰਜਾਬੀ ਭਾਸ਼ਾ ਨੂੰ ਵਿਸ਼ਵ-ਵਿਆਪੀ ਤੌਰ 'ਤੇ ਉਤਸ਼ਾਹਤ ਕਰਦਾ ਹਾਂ।


ਉਨ੍ਹਾਂ ਲਿਖਿਆ, 'ਮੇਰੇ ਦਾਦਾ ਤੇ ਮੇਰੇ ਪਿਤਾ ਜੀ ਸਾਰੇ ਕਿਸਾਨ ਹਨ ਤੇ ਹਮੇਸ਼ਾਂ ਸਾਡੇ ਕਿਸਾਨਾਂ, ਸਾਡੀ ਧਰਤੀ ਤੇ ਪੰਜਾਬ ਦਾ ਸਮਰਥਨ ਕਰਨਗੇ। ਮੈਂ ਪਿਛਲੇ ਸਾਲਾਂ ਦੌਰਾਨ ਪੰਜਾਬ ਪ੍ਰਤੀ ਆਪਣੇ ਵੱਲੋਂ ਕੀਤੇ ਦਾਨ ਜਾਂ ਕਿਸੇ ਲੁਕਵੇਂ ਯੋਗਦਾਨ ਬਾਰੇ ਨਾਂ ਲੈਣ ਜਾਂ ਜਨਤਕ ਐਲਾਨ ਕਰਨ ਤੋਂ ਗੁਰੇਜ਼ ਕਰਨਾ ਚਾਹੁੰਦਾ ਹਾਂ। ਬੇਨਤੀ ਹੈ ਕਿ ਸੋਸ਼ਲ ਮੀਡੀਆ ਦੀ ਨਾਕਾਰਾਤਮਕਤਾ ਨੂੰ ਨਜ਼ਰਅੰਦਾਜ਼ ਕੀਤਾ ਜਾਵੇ।'





ਤਸਵੀਰਾਂ ਬੋਲਦੀਆਂ! ਸਿੱਧੂ ਨੇ ਇੰਝ ਮਾਰੀ ਐਂਟਰੀ, ਕਾਂਗਰਸ ਹੁਣ ਤਬੀਦੀਲੀ ਦੇ ਰਾਹ


ਗੁਰੂ ਰੰਧਾਵਾ ਨੇ ਕਿਹਾ, 'ਮੈਂ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਇੱਕ ਵਾਰ ਫਿਰ ਕਿਸਾਨ ਬਿੱਲ ਨੂੰ ਵੇਖਣ ਅਤੇ ਪੰਜਾਬ ਦੇ ਬਜ਼ੁਰਗਾਂ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਨੂੰ ਪੁੱਛਣ ਕਿ ਬਿੱਲ ਸੰਭਵ ਹੈ ਜਾਂ ਨਹੀਂ।' ਇੰਨਾ ਹੀ ਨਹੀਂ ਇੰਟਰਨੈਸ਼ਨਲ ਸਟਾਰ ਹੋਣ ਕਾਰਨ ਗੁਰੂ ਨੇ ਆਪਣੀ ਇਸ ਪੋਸਟ ਨੂੰ ਪੰਜਾਬੀ ਤੋਂ ਇਲਾਵਾ ਹਿੰਦੀ , ਇੰਗਲਿਸ਼ ਤੇ ਉਰਦੂ ਵਿਚ ਵੀ ਸਾਂਝਾ ਕੀਤਾ।


ਕੋਰੋਨਾ ਵਾਇਰਸ ਦੀ ਸਥਿਤੀ ਮੁਤਾਬਕ ਹੀ ਭਾਰਤ ਵੱਲੋਂ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ