ਇਹ ਵੀ ਲਿਖਿਆ ਹੈ, “ਕਿਰਪਾ ਕਰਕੇ ਨੋਟ ਕਰੋ, ਜੇ ਤੁਹਾਡੇ ਕੋਲ ਜੀਓ ਦਾ ਸਿਮ ਨਹੀਂ, ਤਾਂ ਤੁਸੀਂ ਆਪਣੇ ਕਿਸੇ ਵੀ ਦੋਸਤ ਜਾਂ ਕਿਸੇ ਦਾ ਵੀ ਘਰ ‘ਚ ਜੀਓ ਸਿਮ ਰੀਚਾਰਜ ਕਰ ਸਕਦੇ ਹੋ। ਇਹ ਪੇਸ਼ਕਸ਼ ਸਿਰਫ 14 ਅਪ੍ਰੈਲ 2020 ਤੱਕ ਸੀਮਤ ਹੈ।"
ਜਦੋਂ ਏਬੀਪੀ ਨਿਊਜ਼ ਨੇ ਇਸ ਵਾਇਰਲ ਮੈਸੇਜ ਦੀ ਜਾਂਚ ਕੀਤੀ ਤਾਂ ਸਭ ਤੋਂ ਪਹਿਲਾਂ ਦਿੱਤੇ ਲਿੰਕ ਦੀ ਜਾਂਚ ਕੀਤੀ। ਲਿੰਕ ਖੋਲ੍ਹਣ 'ਤੇ ਇਹ ਸਾਫ ਹੋ ਗਿਆ ਕਿ ਇਹ ਰਿਲਾਇੰਸ ਜੀਓ ਦੀ ਅਧਿਕਾਰਤ ਵੈੱਬਸਾਈਟ ਨਹੀਂ। ਅਸੀਂ ਇਸ ਬਾਰੇ ਰਿਲਾਇੰਸ ਜੀਓ ਦੇ ਬੁਲਾਰੇ ਨਾਲ ਗੱਲ ਕੀਤੀ ਤੇ ਜੀਓ ਨੇ ਵਾਇਰਲ ਹੋਣ ਵਾਲੇ ਮੈਸੇਜ ਦੀ ਸੱਚਾਈ ਦਾ ਖੁਲਾਸਾ ਕੀਤਾ।
ਰਿਲਾਇੰਸ ਜੀਓ ਦੇ ਬੁਲਾਰੇ ਮੁਤਾਬਕ, "ਰਿਲਾਇੰਸ ਜੀਓ ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਨੂੰ ਐਸਐਮਐਸ ਤੇ ਸੰਚਾਰ ਦੇ ਹੋਰ ਤਰੀਕਿਆਂ ਦੁਆਰਾ ਝੂਠੇ ਤੇ ਗੁੰਮਰਾਹਕੁੰਨ ਵੈਬਸਾਈਟਾਂ ਦੁਆਰਾ ਕੀਤੇ ਦਾਅਵਿਆਂ ਦੇ ਜਾਲ ਵਿੱਚ ਪੈਣ ਤੋਂ ਬਚਣ ਲਈ ਨਿਰਦੇਸ਼ ਦਿੰਦੀ ਹੈ।" ਜੀਓ ਕੰਪਨੀ ਦੁਆਰਾ ਲੌਕਡਾਊਨ ਦੌਰਾਨ ਮੁਫਤ ਇੰਟਰਨੈਟ ਮੁਹੱਈਆ ਕਰਵਾਉਣ ਲਈ ਦਿੱਤੀ ਗਈ ਜਾਣਕਾਰੀ ਨਾ ਸਿਰਫ ਗਲਤ ਹੈ ਬਲਕਿ ਗੁੰਮਰਾਹਕੁਨ ਵੀ ਹੈ।“
ਏਬੀਪੀ ਨਿਊਜ਼ ਤੁਹਾਨੂੰ ਵੀ ਅਪੀਲ ਕਰਦਾ ਹੈ, “ਅਜਿਹੀਆਂ ਜਾਅਲੀ ਵੈਬਸਾਈਟ ਦੇ ਲਿੰਕ ‘ਤੇ ਕਲਿੱਕ ਕਰਕੇ ਆਪਣੀ ਜਾਣਕਾਰੀ ਨੂੰ ਸਾਂਝਾ ਕਰਨਾ ਤੁਹਾਨੂੰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਬਣਾ ਸਕਦਾ ਹੈ, ਇਸ ਲਈ ਅਜਿਹੇ ਝੂਠੇ ਤੇ ਅਫਵਾਹਾਂ ਵਾਲੇ ਵਾਇਰਲ ਮੈਸੇਜ ‘ਤੇ ਯਕੀਨ ਨਾ ਕਰੋ ਤੇ ਨਾ ਹੀ ਅੱਗੇ ਫਾਰਵਡ ਕਰੋ।“