ਨਵੀਂ ਦਿੱਲੀ: ਦੱਖਣੀ ਕੋਰੀਆ ਦੀ ਟੈੱਕ ਕੰਪਨੀ LG ਨੇ ਆਪਣੀ ਮੋਬਾਇਲ ਬਿਜ਼ਨੇਸ ਯੂਨਿਟ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਮੋਬਾਈਲ ਫ਼ੋਨ ਬਿਜ਼ਨੇਸ ਯੂਨਿਟ ਬੰਦ ਕਰਨ ਨਾਲ ਕੰਪਨੀ ਇਲੈਕਟ੍ਰਿਕ ਵਹੀਕਲ ਕੰਪੋਨੈਂਟਸ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਕੁਨੈਕਟਡ ਡਿਵਾਈਸ, ਸਮਾਰਟ ਹੋਮਜ਼, ਬਿਜ਼ਨੈਸ-ਟੂ-ਬਿਜ਼ਨੈਸ ਸਾਲਿਯੂਸ਼ਨ ਜਿਹੇ ਖੇਤਰਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੇਗੀ।

 

LG ਆਪਣੇ ਸਟਾਕ ਨੂੰ ਖ਼ਤਮ ਕਰਨ ਲਈ ਹੁਣ ਸਮਾਰਟਫ਼ੋਨਜ਼ ਨੂੰ ਬਾਜ਼ਾਰ ’ਚ ਉਪਲਬਧ ਕਰਵਾਏਗੀ। ਇਸ ਤੋਂ ਇਲਾਵਾ ਕੰਪਨੀ ਇੱਕ ਸਮਾਂ ਮਿਆਦ ਤੱਕ ਗਾਹਕਾਂ ਨੂੰ ਸਰਵਿਸ ਸਪੋਰਟ ਅਤੇ ਸਾਫ਼ਟਵੇਅਰ ਅਪਡੇਟ ਵੀ ਜਾਰੀ ਕਰੇਗੀ।

 

ਇਸ ਵਰ੍ਹੇ 31 ਜੁਲਾਈ ਤੱਕ LG ਵੱਲੋਂ ਆਪਣਾ ਮੋਬਾਈਲ ਫ਼ੋਨ ਬਿਜ਼ਨੈੱਸ ਬੰਦ ਕੀਤਾ ਜਾ ਸਕਦਾ ਹੈ। ਉਂਝ ਭਾਵੇਂ 31 ਜੁਲਾਈ ਤੋਂ ਬਾਅਦ ਵੀ ਸਟਾਕ ’ਚ ਕੁਝ ਸਮਾਰਟਫ਼ੋਨਜ਼ ਉਪਲਬਧ ਰਹਿ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ LG ਨੇ ਪਹਿਲਾਂ ਹੀ ਆਪਣੇ ਕੁਝ ਕਰਮਚਾਰੀਆਂ ਨੂੰ ਫ਼ੋਨ ਡਿਵੀਜ਼ਨ ਨੂੰ ਬਿਜ਼ਨੈਸ ਯੂਨਿਟ ’ਚ ਟ੍ਰਾਂਸਫ਼ਰ ਕਰ ਦਿੱਤਾ ਹੈ।

 

LG ਇਲੈਕਟ੍ਰੌਨਿਕਸ ਨੇ ਮੋਬਾਇਲ ਬਿਜ਼ਨੇਸ ਬੰਦ ਕਰਨ ਤੋਂ ਪਹਿਲਾਂ ਗੂਗਲ, ਫ਼ੇਸਬੁੱਕ, ਫ਼ੌਕਸਵੈਗਨ ਤੇ ਵੀਅਤਨਾਮ ਦੇ ਬੀਨ ਗਰੁੱਪ ਨਾਲ ਗੱਲ ਕੀਤੀ ਪਰ ਕਿਸੇ ਵੀ ਕੰਪਨੀ ਨਾਲ LG ਦੀ ਗੱਲ ਨਹੀਂ ਬਣ ਸਕੀ ਤੇ ਆਖ਼ਰ ਕੰਪਨੀ ਨੇ ਆਪਣੀ ਮੋਬਾਇਲ ਬਿਜ਼ਨੈੱਸ ਇਕਾਈ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

 

LG ਨੇ ਆਪਣੀ ਮੋਬਾਈਲ ਬਿਜ਼ਨੈੱਸ ਯੂਨਿਟ ਨੂੰ ਬੰਦ ਕਰਨ ਦਾ ਫ਼ੈਸਲਾ ਇਸ ਲਈ ਲਿਆ ਕਿਉਂਕਿ ਸਾਲ 2015 ਦੀ ਦੂਜੀ ਤਿਮਾਹੀ ਤੋਂ ਬਾਅਦ ਲਗਾਤਾਰ 23ਵੀਂ ਤਿਮਾਹੀ ਤੱਕ ਕੰਪਨੀ ਘਾਟੇ ’ਚ ਚੱਲ ਰਹੀ ਸੀ।

 

ਪਿਛਲੇ ਸਾਲ ਦੀ ਚੌਥੀ ਤਿਮਾਹੀ ’ਚ ਕੰਪਨੀ ਦੇ 4.4 ਅਰਬ ਡਾਲਰ ਸਨ। ਰਿਪੋਰਟ ਅਨੁਸਾਰ LG ਨੇ ਪਿਛਲੇ ਸਾਲ ਕੁੱਲ 6.5 ਮਿਲੀਅਨ ਯੂਨਿਟਸ ਸ਼ਿਪ ਕੀਤੀਆਂ ਸਨ ਤੇ ਸਾਲ 2020 ਦੀ ਹੀ ਤੀਜੀ ਤਿਮਾਹੀ ’ਚ ਕੰਪਨੀ ਦਾ ਗਲੋਬਲ ਸ਼ੇਅਰ ਕੁੱਲ ਦੋ ਫ਼ੀ ਸਦੀ ਰਿਹਾ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ