Mobile Hacking: ਅੱਜ ਦੇ ਡਿਜੀਟਲ ਯੁੱਗ ਵਿੱਚ ਤਕਨਾਲੋਜੀ ਕਾਰਨ ਸਾਡੀ ਜ਼ਿੰਦਗੀ ਬਹੁਤ ਆਸਾਨ ਹੋ ਗਈ ਹੈ। ਹਾਲਾਂਕਿ, ਹਾਲ ਦੇ ਸਮੇਂ ਵਿੱਚ ਸਾਈਬਰ ਅਪਰਾਧ ਦੀਆਂ ਘਟਨਾਵਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਈਬਰ ਅਪਰਾਧੀ ਤੇ ਹੈਕਰ ਕਈ ਤਰੀਕਿਆਂ ਨਾਲ ਲੋਕਾਂ ਦਾ ਡਾਟਾ ਚੋਰੀ ਕਰ ਲੈਂਦੇ ਹਨ। ਕਈ ਵਾਰ ਉਹ ਲੋਕਾਂ ਦੇ ਡਿਵਾਈਸ ਵੀ ਹੈਕ ਕਰ ਲੈਂਦੇ ਹਨ। ਇਸ ਤੋਂ ਬਾਅਦ ਉਹ ਉਪਭੋਗਤਾਵਾਂ ਦੇ ਬੈਂਕਿੰਗ ਵੇਰਵੇ ਚੋਰੀ ਕਰਦੇ ਹਨ ਤੇ ਉਨ੍ਹਾਂ ਦੇ ਖਾਤੇ ਖਾਲੀ ਕਰ ਦਿੰਦੇ ਹਨ।


ਦੱਸ ਦਈਏ ਕਿ ਹੈਕਰਸ ਸਭ ਤੋਂ ਪਹਿਲਾਂ ਉਪਭੋਗਤਾਵਾਂ ਦੇ ਮੋਬਾਈਲ ਨੂੰ ਨਿਸ਼ਾਨਾ ਬਣਾਉਂਦੇ ਹਨ। ਅੱਜਕੱਲ੍ਹ ਬੈਂਕਿੰਗ ਨਾਲ ਸਬੰਧਤ ਕੰਮ ਮੋਬਾਈਲ ਰਾਹੀਂ ਹੀ ਕੀਤੇ ਜਾਂਦੇ ਹਨ। ਅਜਿਹੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ 30 ਸੈਕਿੰਡ 'ਚ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਮੋਬਾਈਲ ਵੀ ਹੈਕਰਾਂ ਦੇ ਨਿਸ਼ਾਨੇ 'ਤੇ ਹੈ ਜਾਂ ਨਹੀਂ।


ਹੈਕਰ ਹਮੇਸ਼ਾ ਮੋਬਾਈਲ 'ਤੇ ਨਜ਼ਰ ਰੱਖਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਮੋਬਾਈਲ ਹੈਕ ਹੋ ਗਿਆ ਹੈ ਜਾਂ ਨਹੀਂ? ਦੱਸ ਦੇਈਏ ਕਿ ਐਂਡ੍ਰਾਇਡ ਦੇ ਕਈ ਸੀਕ੍ਰੇਟ ਕੋਡ ਹਨ। ਇਨ੍ਹਾਂ ਕੋਡਾਂ ਦੀ ਮਦਦ ਨਾਲ ਤੁਸੀਂ ਆਪਣੇ ਮੋਬਾਈਲ ਬਾਰੇ ਕਈ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਜਿਹਾ ਹੀ ਇੱਕ ਸੀਕ੍ਰੇਟ ਕੋਡ ਹੈ ਜਿਸ ਰਾਹੀਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਫ਼ੋਨ ਹੈਕ ਹੋਇਆ ਹੈ ਜਾਂ ਨਹੀਂ।


ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਈਲ ਦੇ ਡਾਇਲਰ ਪੈਡ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਡਾਇਲਰ ਪੈਡ 'ਤੇ *#67# ਡਾਇਲ ਕਰਨਾ ਹੋਵੇਗਾ। ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੀਆਂ ਕਾਲਾਂ, ਡਾਟਾ ਆਦਿ ਨੂੰ ਫਾਰਵਰਡ ਤਾਂ ਨਹੀਂ ਕੀਤਾ ਜਾ ਰਿਹਾ।


ਇਹ ਵੀ ਪੜ੍ਹੋ: Viral Video: ਪਾਰਟੀ ਵਿੱਚ ਆਪਣੀ ਹੀ ਸੇਵਾ ਕਰਦੇ ਨਜ਼ਰ ਆਏ ਮਹਿਮਾਨਾਂ, ਸੂਟ-ਬੂਟਾਂ ਵਿੱਚ ਪਕਾਉਣੀ ਪਈ ਰੋਟੀ


ਜੇਕਰ ਕਾਲ ਆਦਿ ਫਾਰਵਰਡ ਕੀਤੇ ਦਿਖਾਈ ਦੇ ਰਹੇ ਹਨ, ਤਾਂ ਸਮਝੋ ਕਿ ਹੈਕਰਾਂ ਦੀ ਨਜ਼ਰ ਤੁਹਾਡੇ ਮੋਬਾਈਲ 'ਤੇ ਹੈ। ਇਸ ਨੂੰ ਠੀਕ ਕਰਨ ਲਈ ਤੁਹਾਨੂੰ ਆਪਣੇ ਮੋਬਾਈਲ ਦੇ ਡਾਇਲਰ ਪੈਡ 'ਤੇ #002# ਡਾਇਲ ਕਰਨਾ ਹੋਵੇਗਾ। ਇਸ ਨਾਲ ਤੁਹਾਡੀ ਕਾਲ ਫਾਰਵਰਡਿੰਗ, ਡਾਟਾ ਫਾਰਵਰਡਿੰਗ ਬੰਦ ਹੋ ਜਾਵੇਗੀ।


ਇਹ ਵੀ ਪੜ੍ਹੋ: Smartphone Microphone: ਸਮਾਰਟਫੋਨ ਜ਼ਰੀਏ ਕੋਈ ਸੁਣ ਰਿਹਾ ਤੁਹਾਡੀਆਂ ਨਿੱਜੀ ਗੱਲਾਂ...ਕਦੇ ਵੀ ਲੀਕ ਹੋਣ ਦਾ ਖਤਰਾ, ਤੁਰੰਤ ਬੰਦ ਕਰੋ ਇਹ ਸੈਟਿੰਗ