Phishing links on mobile devices: ਅੱਜ ਕੱਲ ਮੋਬਾਇਲ ਫ਼ੋਨ ਲੋਕਾਂ ਦੀ ਜ਼ਰੂਰਤ ਤੋਂ ਵੱਧ ਆਦਤ ਬਣ ਗਿਆ ਹੈ। ਛੋਟੇ ਬੱਚਾਂ ਤੋਂ ਲੈਕੇ ਬਜ਼ੁਰਗਾਂ ਤਕ ਹਰ ਕੋਈ ਸਮਾਰਟਫੋਨ ਦਾ ਇਸਤੇਮਾਲ ਕਰ ਰਿਹਾ ਹੈ। ਲੌਕਡਾਊਨ ਦੌਰਾਨ ਮੋਬਾਇਲ ਫ਼ੋਨ ਦਾ ਬੋਲਬਾਲਾ ਹੋਰ ਵੀ ਵਧ ਗਿਆ। ਲੋਕ ਵਿਹਲਾ ਸਮਾਂ ਮੋਬਾਇਲ਼ ਤੇ ਹੀ ਗੁਜ਼ਾਰਦੇ ਹਨ। ਪਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਲੋਕਾਂ ਦੀ ਇਸ ਆਦਤ ਦਾ ਨਜਾਇਜ਼ ਫਾਇਦਾ ਵੀ ਚੁੱਕਿਆ ਜਾਣ ਲੱਗਾ ਹੈ। ਇਸ ਲਈ ਮੋਬਾਇਲ ਵਰਤਦੇ ਸਮੇਂ ਤਹਾਨੂੰ ਸਵਾਧਾਨੀ ਵਰਤਣੀ ਚਾਹੀਦੀ ਹੈ।


ਤੁਸੀਂ ਜ਼ਰਾ ਜਿੰਨੀ ਸਾਵਧਾਨੀ ਹਟਾਈ ਤਾਂ ਫ਼ੰਡ ਤਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਇਕ ਰਿਪੋਰਟ ਚ ਖੁਲਾਸਾ ਕੀਤਾ ਗਿਆ ਹੈ ਕਿ ਹਰ ਕੋਈ 10 ਚੋਂ ਇਕ ਭਾਰਤੀ ਮੋਬਾਇਲ ਯੂਜ਼ਰ ਫਿਸ਼ਿੰਗ ਲਿੰਕ ਦਾ ਇਸਤੇਮਾਲ ਕਰਦਾ ਹੈ ਤੇ ਆਨਲਾਈਨ ਫਰੌਡ ਦਾ ਸ਼ਿਕਾਰ ਹੋ ਜਾਂਦੇ ਹਨ। ਰਿਪੋਰਟ ਚ ਦੱਸਿਆ ਗਿਆ ਹੈ ਕਿ ਭਾਰਤ ਸਮੇਤ 90 ਦੇਸ਼ਾਂ ਚ 500,000 ਡਿਵਾਈਸ ਦੇ ਨੇੜੇ ਫਿਸ਼ਿੰਗ ਲਿੰਕ ਕਲਿੱਕ ਕਰਨ ਨੂੰ ਲੈਕੇ ਅਧਿਐਨ ਕੀਤਾ ਗਿਆ। ਜਿਸ ਤੋਂ ਇਹ ਸਾਹਮਣੇ ਆਇਆ ਕਿ ਫਿਸ਼ਿੰਗ ਲਿੰਕ ਦਾ ਮਤਲਬ ਸਿਰਫ ਸੰਦੇਸ਼ ਪ੍ਰਾਪਤ ਕਰਨਾ ਨਹੀਂ ਹੈ। ਬਲਕਿ ਵਾਸਤਵ ਚ ਉਨਾਂ ਤੇ ਮਲਿਕ ਕਰਨਾ ਹੈ। ਫਿਸ਼ਿੰਗ ਇਕ ਤਰਾਂ ਦੀ ਸੋਸ਼ਲ ਇੰਜਨੀਅਰਿੰਗ ਹੈ ਜਿੱਥੇ ਅਟੈਕਰਸ ਫਰੌਡ ਲਈ ਮੈਸੇਜ ਤਿਆਰ ਕਰਦੇ ਹਨ ਤੇ ਜਿਵੇਂ ਮੋਬਾਇਲ ਯੂਜ਼ਰਸ ਮੈਸੇਜ ਤੇ ਕਲਿੱਕ ਕਰਦੇ ਹਨ ਤਾਂ ਅਟੈਕਰਸ ਉਨਾਂ ਦੇ ਫ਼ੋਨ ਤੋਂ ਪਰਸਨਲ ਡਾਟਾ ਚੋਰੀ ਕਰ ਲੈਂਦੇ ਹਨ।


ਕਲਾਊਡ ਸਿਕਿਓਰਟੀ ਫ਼ਰਮ ਰਿਪੋਰਟ ਚ ਦੱਸਿਆ ਗਿਆ ਹੈ ਕਿ Wandera ਦੇ ਮੁਤਾਬਕ ਫਿਸ਼ਿੰਗ ਲਿੰਕ ਤੇ ਕਲਿੱਕ ਕਰਨ ਵਾਲੇ ਯੂਜ਼ਰਸ ਦੀ ਸੰਖਿਆ ਚ ਸਾਲ ਦਰ ਸਾਲ ਵਾਧਾ ਹੋ ਰਿਹਾ ਹੈ। ਇਸ ਸੰਖਿਆ ਚ ਸਾਲ ਦਰ ਸਾਲ 160 ਫੀਸਦ ਦਾ ਵਾਧਾ ਹੋਇਆ ਹੈ। ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ 93 ਫੀਸਦ ਫਿਸ਼ਿੰਗ ਡੋਮੇਨਸ ਨੂੰ ਇਕ ਸਿਕਿਓਰ ਵੈਬਸਾਈਟ ਤੇ ਹੋਸ਼ ਕੀਤਾ ਜਾਂਦਾ ਹੈ ਤੇ ਇਸ ਲਈ ਪੈਡਲੌਕ  URL ਦਾ ਇਸਤੇਮਾਲ ਹੁੰਦਾ ਹੈ। ਰਿਪੋਰਟ ਦੇ ਮੁਤਾਬਕ ਅੱਜ 93 ਫੀਸਦ ਸਫਲ ਫਿਸ਼ਿੰਗ ਸਾਇਟਸ ਆਪਣੇ ਧੋਖੇਬਾਜ਼ ਸੁਭਾਅ ਨੂੰ ਲੁਕਾਉਣ ਲਈ HTTPS ਵੈਰੀਫਿਕੇਸ਼ਨ ਦਾ ਉਪਯੋਗ ਕਰ ਰਹੀਆਂ ਹਨ।