How to Protect Your Smartphone in Monsoon: ਬਰਸਾਤ ਦੇ ਮੌਸਮ ਵਿੱਚ ਇਲੈਕਟ੍ਰਾਨਿਕ ਯੰਤਰਾਂ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਤੁਸੀਂ ਇਨ੍ਹਾਂ ਦੀ ਦੇਖਭਾਲ ਨਹੀਂ ਕਰਦੇ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ। ਬਰਸਾਤ ਦੇ ਮੌਸਮ ਦੇ ਵਿੱਚ ਅਕਸਰ ਹੀ ਮੀਂਹ ਪੈਣ ਲੱਗ ਪੈਂਦਾ ਹੈ, ਜਿਸ ਕਰਕੇ ਮੀਂਹ ਦੇ ਵਿੱਚ ਗਿੱਲੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਕਰਕੇ ਕਈ ਵਾਰ ਮੋਬਾਈਲ ਫੋਨ ਦੇ ਵਿੱਚ ਵੀ ਪਾਣੀ ਚਲਾ ਜਾਂਦਾ ਹੈ ਅਤੇ ਖਰਾਬ ਹੋ ਜਾਂਦਾ ਹੈ। ਅੱਜ ਇਸ ਆਰਟੀਕਲ ਰਾਹੀਂ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਕੁੱਝ ਗੱਲਾਂ ਦਾ ਧਿਆਨ ਰੱਖਣ ਨਾਲ ਨਾ ਸਿਰਫ ਆਪਣੇ ਆਪ ਨੂੰ ਨੁਕਸਾਨ ਤੋਂ ਬਚਾ ਸਕੋਗੇ, ਸਗੋਂ ਤੁਸੀਂ ਆਪਣੇ ਸਮਾਰਟਫੋਨ ਨੂੰ ਵੀ ਸੁਰੱਖਿਅਤ (keep smartphone safe) ਰੱਖ ਸਕੋਗੇ। ਆਓ ਜਾਣਦੇ ਹਾਂ ਅਜਿਹੇ ਕਿਹੜੇ ਟਿਪਸ ਹਨ।
ਦਫ਼ਤਰ ਸਮੇਤ ਕਈ ਜ਼ਰੂਰੀ ਕੰਮਾਂ ਲਈ ਲੋਕਾਂ ਨੂੰ ਮੀਂਹ ਵਿੱਚ ਬਾਹਰ ਜਾਣਾ ਪੈਂਦਾ ਹੈ। ਅਜਿਹੇ 'ਚ ਸਮਾਰਟਫੋਨ ਨੂੰ ਪਾਣੀ ਤੋਂ ਬਚਾਉਣਾ ਇਕ ਚੁਣੌਤੀ ਹੈ। ਇਸਦੇ ਲਈ, ਤੁਸੀਂ ਹੇਠਾਂ ਦਿੱਤੀਆਂ ਕੁਝ ਜ਼ਰੂਰੀ ਚੀਜ਼ਾਂ ਦੀ ਵਰਤੋਂ ਕਰਕੇ ਆਪਣੇ ਸਮਾਰਟਫੋਨ ਸਮੇਤ ਕਈ ਗੈਜੇਟਸ ਨੂੰ ਬਚਾ ਸਕਦੇ ਹੋ।
ਵਾਟਰਪਰੂਫ ਬੈਗ ਦੀ ਵਰਤੋਂ ਕਰੋ (Use waterproof bag)
ਜੇਕਰ ਬਾਰਿਸ਼ ਦੌਰਾਨ ਤੁਹਾਡੇ ਗੈਜੇਟਸ ਨੂੰ ਸੁਰੱਖਿਅਤ ਰੱਖਣ ਵਿੱਚ ਸਭ ਤੋਂ ਵੱਧ ਉਪਯੋਗੀ ਇੱਕ ਚੀਜ਼ ਹੈ, ਤਾਂ ਉਹ ਹੈ ਵਾਟਰਪਰੂਫ ਬੈਗ। ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਸਾਰੇ ਇਲੈਕਟ੍ਰਾਨਿਕ ਯੰਤਰ ਪਾਣੀ ਤੋਂ ਸੁਰੱਖਿਅਤ ਰਹਿਣਗੇ। ਇੱਕ ਚੰਗੇ ਵਾਟਰਪਰੂਫ ਬੈਗ ਵਿੱਚ ਪਾਣੀ ਦੇ ਜਾਣ ਦਾ ਕੋਈ ਖਤਰਾ ਨਹੀਂ ਹੈ। ਜਿਸ ਕਾਰਨ ਤੁਹਾਡੇ ਗੈਜੇਟਸ ਵੀ ਸੁਰੱਖਿਅਤ ਰਹਿਣਗੇ।
ਤੁਸੀਂ ਵਾਟਰਪਰੂਫ ਬੈਗ ਆਸਾਨੀ ਨਾਲ ਬਾਜ਼ਾਰ ਅਤੇ ਆਨਲਾਈਨ ਦੋਵਾਂ ਵਿੱਚ ਕਿਫਾਇਤੀ ਕੀਮਤਾਂ 'ਤੇ ਪ੍ਰਾਪਤ ਕਰ ਸਕਦੇ ਹੋ। ਬਰਸਾਤ ਦੇ ਮੌਸਮ ਵਿੱਚ, ਬਾਹਰ ਜਾਣ ਤੋਂ ਪਹਿਲਾਂ ਹਮੇਸ਼ਾ ਆਪਣੇ ਬੈਗ ਵਿੱਚ ਗੈਜੇਟਸ ਅਤੇ ਜ਼ਰੂਰੀ ਚੀਜ਼ਾਂ ਰੱਖੋ।
ਗੈਜੇਟਸ ਨੂੰ ਗਿੱਲੀ ਸਤ੍ਹਾ 'ਤੇ ਨਾ ਰੱਖੋ
ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਅਣਜਾਣੇ 'ਚ ਆਪਣੇ ਗੈਜੇਟਸ ਨੂੰ ਗਿੱਲੀ ਸਤ੍ਹਾ 'ਤੇ ਰੱਖਦੇ ਹਨ। ਜਿਸ ਕਾਰਨ ਗੈਜੇਟਸ ਪਾਣੀ ਦੇ ਸੰਪਰਕ 'ਚ ਆਉਣ 'ਤੇ ਖਰਾਬ ਹੋ ਜਾਂਦੇ ਹਨ ਅਤੇ ਤੁਹਾਡੀ ਇਕ ਗਲਤੀ ਕਾਰਨ ਤੁਹਾਨੂੰ ਹਜ਼ਾਰਾਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ।
ਗੈਜੇਟਸ ਗਿੱਲੇ ਹੋਣ 'ਤੇ ਕਰੋ ਇਹ ਕੰਮ
ਜੇਕਰ ਤੁਹਾਡਾ ਡਿਵਾਈਸ ਗਿੱਲਾ ਹੋ ਜਾਂਦਾ ਹੈ, ਤਾਂ ਇਸਨੂੰ ਸੁਕਾਉਣ ਲਈ ਇੱਕ ਸਿਲੀਕੋਨ ਕਵਰ ਦੀ ਵਰਤੋਂ ਕਰੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਗਿੱਲੇ ਯੰਤਰ ਨੂੰ ਤੁਰੰਤ ਚਾਰਜ ਨਾ ਕੀਤਾ ਜਾਵੇ। ਸਭ ਤੋਂ ਪਹਿਲਾਂ ਡਿਵਾਈਸ ਦੇ ਚਾਰਜਿੰਗ ਪੋਰਟ ਨੂੰ ਸਾਫ਼ ਕਰੋ। ਡਿਵਾਈਸ ਨੂੰ ਸੁਕਾਉਣ ਲਈ ਹੇਅਰ ਡ੍ਰਾਇਅਰ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਡਿਵਾਈਸ ਨੂੰ ਤੁਰੰਤ ਚਾਲੂ ਨਾ ਕਰੋ। ਡਿਵਾਈਸ ਨੂੰ ਸੁੱਕਣ ਲਈ ਸੁੱਕੀ ਜਗ੍ਹਾ 'ਤੇ ਰੱਖੋ।