ਦੇਸ਼ ਵਿੱਚ ਆਨਲਾਈਨ ਧੋਖਾਧੜੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਵਿੱਚ ਆਨਲਾਈਨ ਲੈਣ-ਦੇਣ ਵਿੱਚ ਫਰਾਡ ਸਭ ਤੋਂ ਵੱਧ ਹੁੰਦੇ ਹਨ। ਬੈਂਕ ਦੇ ਨੁਮਾਇੰਦੇ ਬਣਕੇ ਸਕੈਮਰ ਫੋਨ ਕਰਦੇ ਹਨ ਅਤੇ ਫਿਰ ਬੈਂਕ ਖਾਤਾ ਖਾਲੀ ਕਰ ਦਿੰਦੇ ਹਨ। ਇਸ ਤੋਂ ਬਚਣ ਲਈ ਸਰਕਾਰ ਨਵੀਂ ਮੋਬਾਈਲ ਨੰਬਰ ਸੀਰੀਜ਼ ਲੈ ਕੇ ਆ ਰਹੀ ਹੈ। ਇਹ ਮੋਬਾਈਲ ਨੰਬਰ ਸੀਰੀਜ਼ 160 ਤੋਂ ਸ਼ੁਰੂ ਹੋਵੇਗੀ। ਮਤਲਬ ਯੂਜ਼ਰਸ ਇਸ ਗੱਲ ਦੀ ਪਛਾਣ ਕਰ ਸਕਣਗੇ ਕਿ ਜੇਕਰ 160 ਤੋਂ ਸ਼ੁਰੂ ਹੋਣ ਵਾਲੇ ਮੋਬਾਈਲ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਇਹ ਬੈਂਕਿੰਗ ਜਾਂ ਵਿੱਤੀ ਲੈਣ-ਦੇਣ ਨਾਲ ਸਬੰਧਤ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਨੰਬਰ ਤੋਂ ਆਉਣ ਵਾਲੀਆਂ ਫਰਾਡ ਕਾਲਾਂ ਦੀ ਪਛਾਣ ਕੀਤੀ ਜਾ ਸਕਦੀ ਹੈ।


ਇਨ੍ਹਾਂ ਨੂੰ ਜਾਰੀ ਕੀਤੇ ਜਾਣਗੇ ਨਵੇਂ ਮੋਬਾਈਲ ਨੰਬਰ 
ਟਰਾਈ ਦੀ ਰਿਪੋਰਟ ਦੇ ਅਨੁਸਾਰ, ਸਰਕਾਰ 160 ਤੋਂ ਸ਼ੁਰੂ ਹੋਣ ਵਾਲੇ ਨੰਬਰਾਂ ਨੂੰ ਖਾਸ ਤੌਰ 'ਤੇ ਬੈਂਕ ਜਾਂ ਵਿੱਤੀ ਲੈਣ-ਦੇਣ ਲਈ ਰੋਲ ਆਊਟ ਕਰਨ ਦੀ ਤਿਆਰੀ ਕਰ ਰਹੀ ਹੈ। ਟਰਾਈ ਦੇ ਅਨੁਸਾਰ, ਸਭ ਤੋਂ ਪਹਿਲਾਂ 160 ਮੋਬਾਈਲ ਨੰਬਰਾਂ ਦੀ ਲੜੀ ਨੂੰ ਭਾਰਤੀ ਰਿਜ਼ਰਵ ਬੈਂਕ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਦੇ ਨਾਲ-ਨਾਲ ਬੀਮਾ ਅਤੇ ਪੈਨਸ਼ਨ ਨਾਲ ਸਬੰਧਤ ਸੰਸਥਾਵਾਂ ਲਈ ਰੋਲਆਊਟ ਕੀਤਾ ਜਾਵੇਗਾ। ਇਸ ਤੋਂ ਬਾਅਦ, 160 ਨੰਬਰ ਦੀ ਲੜੀ ਨੂੰ ਦੂਜੇ ਬੈਂਕਿੰਗ ਲੈਣ-ਦੇਣ ਲਈ ਪੜਾਅਵਾਰ ਢੰਗ ਨਾਲ ਸ਼ੁਰੂ ਕੀਤਾ ਜਾਵੇਗਾ।


140 ਨੰਬਰ ਦੀ ਲੜੀ
ਇਸ ਤੋਂ ਪਹਿਲਾਂ 140 ਤੋਂ ਸ਼ੁਰੂ ਹੋਣ ਵਾਲੀ ਮੋਬਾਈਲ ਨੰਬਰ ਸੀਰੀਜ਼ ਜਾਰੀ ਕਰਨ ਦੀਆਂ ਖਬਰਾਂ ਸਨ। ਮੰਨਿਆ ਜਾ ਰਿਹਾ ਸੀ ਕਿ ਇਸ ਮੋਬਾਈਲ ਨੰਬਰ ਸੀਰੀਜ਼ ਨੂੰ ਪ੍ਰਮੋਸ਼ਨਲ ਕਾਲਾਂ ਅਤੇ ਵਾਇਸ ਮੈਸੇਜ ਲਈ ਰੋਲਆਊਟ ਕੀਤਾ ਜਾ ਸਕਦਾ ਹੈ।


ਕੀ ਹੋਵੇਗਾ ਫਾਇਦਾ ?
ਇਸ ਮੋਬਾਈਲ ਨੰਬਰ ਸੀਰੀਜ਼ ਦੇ ਰੋਲਆਊਟ ਤੋਂ ਬਾਅਦ, ਆਮ ਉਪਭੋਗਤਾ ਨੌਰਮਲ ਕਾਲਾਂ ਅਤੇ ਪ੍ਰਮੋਸ਼ਨਲ-ਬੈਂਕਿੰਗ ਕਾਲਾਂ ਵਿੱਚ ਅੰਤਰ ਨੂੰ ਸਮਝ ਸਕਣਗੇ। ਇਸ ਨਾਲ ਬੈਂਕਿੰਗ ਧੋਖਾਧੜੀ ਵਰਗੀਆਂ ਘਟਨਾਵਾਂ ਨੂੰ ਰੋਕਣ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਫਰਾਡ ਫੋਨ ਕਾਲਾਂ ਦੇ ਮਾਮਲਿਆਂ 'ਚ ਵੀ ਕਮੀ ਆਉਣ ਦੀ ਉਮੀਦ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।