ਗੱਡੀਆਂ ਤਾਂ ਬਹੁਤ ਹੋਣਗੀਆਂ ਪਰ BMW ਦਾ ਨਾਮ ਸੂਚੀ ਵਿੱਚ ਸਭ ਤੋਂ ਉੱਪਰ ਦੇ ਨਾਮਾਂ ਵਿੱਚ ਸ਼ਾਮਲ ਹੈ। ਇਸ ਕੰਪਨੀ ਦੀਆਂ ਕਾਰਾਂ ਬਹੁਤ ਮਸ਼ਹੂਰ ਅਤੇ ਮਹਿੰਗੀਆਂ ਹਨ, ਜੋ ਅਮੀਰ ਲੋਕ ਹੀ  ਦੀ ਖਰੀਦਦੇ ਹਨ। ਇਸ ਦਾ ਲੋਗੋ ਵੀ ਸਾਰੀਆਂ ਕੋਲੋਂ ਵੱਖ ਹੈ ਅਤੇ ਉਸ 'ਤੇ BMW ਲਿਖਿਆ ਹੋਇਆ ਹੈ। ਪਰ ਇਸ ਲੋਗੋ ਦਾ ਕੀ ਅਰਥ ਹੈ ਅਤੇ ਇਸਦੀ Full Form ਕੀ ਹੈ?  ਲੋਕ ਅਕਸਰ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ। ਇਸ ਲਈ ਅਸੀਂ ਸੋਚਿਆ ਕਿ ਤੁਹਾਨੂੰ ਦੱਸੀਏ ਕਿ ਆਖਿਰ ਇਹ ਇੰਨਾ ਵੱਡਾ ਬ੍ਰਾਂਡ ਕਿਵੇਂ ਬਣਿਆ। ਮੇਰੇ ਹਿਸਾਬ ਨਾਲ ਸ਼ਾਇਦ 90 ਪ੍ਰਤੀਸ਼ਤ ਲੋਕ ਇਸ ਬਾਰੇ ਨਹੀਂ ਜਾਣਦੇ ਹਨ। 


 


ਅੱਜ ਅਸੀਂ BMW ਕੰਪਨੀ ਦੇ Full Form ਅਤੇ ਇਸਦੇ ਲੋਗੋ ਵਿੱਚ ਲੁਕੇ ਰਾਜ਼ ਬਾਰੇ ਗੱਲ ਕਰਾਂਗੇ। ਦਰਅਸਲ, ਸੋਸ਼ਲ ਮੀਡੀਆ ਰਾਹੀਂ ਕਈ ਲੋਕਾਂ ਨੇ ਸਵਾਲ ਪੁੱਛਿਆ ਸੀ ਕਿ BMW ਦਾ ਪੂਰਾ ਨਾਮ ਕੀ ਹੈ? ਕਈ ਲੋਕਾਂ ਨੇ ਇਸ ਦਾ ਜਵਾਬ ਹੀ ਨਹੀਂ ਦਿੱਤਾ, ਪਰ ਅਸੀਂ ਤੁਹਾਨੂੰ ਭਰੋਸੇਯੋਗ ਸਰੋਤਾਂ ਤੋਂ ਇਸ ਕੰਪਨੀ ਦੇ ਪੂਰੇ ਨਾਮ ਬਾਰੇ ਦੱਸਾਂਗੇ।


 


ਆਖਿਰ ਕੀ ਹੈ BMW ਦੀ ਪੂਰੀ ਪਹਿਚਾਣ ?


BMW ਦੀ ਵੈੱਬਸਾਈਟ ਦੇ ਅਨੁਸਾਰ, BMW ਦੀ Full Form Bayerische Motoren Werke ਹੈ, ਜਿਸਨੂੰ ਅੰਗਰੇਜ਼ੀ ਵਿੱਚ Bavarian Engine Works Company ਕਿਹਾ ਜਾਂਦਾ ਹੈ। ਇਸ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਕਿਉਂਕਿ ਇਹ ਕੰਪਨੀ ਜਰਮਨ ਰਾਜ ਬਾਵੇਰੀਆ ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਨਾਮ ਤੋਂ ਤੁਸੀਂ BMW ਦੇ ਅਸਲੀ ਕੰਮ ਬਾਰੇ ਵੀ ਜਾਣ ਸਕਦੇ ਹੋ, ਜੋ ਕਿ ਵੱਖ-ਵੱਖ ਮਸ਼ੀਨਾਂ ਲਈ ਇੰਜਣ ਬਣਾਉਣਾ ਹੈ। ਪਹਿਲੀ ਇਹ ਕੰਪਨੀ Rapp-Motorenwerke ਸੀ ,ਜੋ 1913 ਵਿੱਚ ਜਹਾਜ਼ ਦੇ ਇੰਜਣ ਬਣਾਉਂਦੀ ਸੀ।


 


ਹੁਣ ਗੱਲ ਕਰਦੇ ਹਾਂ ਇਸਦੇ ਲੋਗੋ ਵਿਚ ਲੂਕਾ ਹੋਏ ਰਾਜ਼ ਬਾਰੇ। ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ, ਕੰਪਨੀ ਜਹਾਜ਼ ਦੇ ਇੰਜਣ ਬਣਾਉਂਦੀ ਸੀ, ਪਰ ਇਸ ਲਈ ਲੰਬੇ ਸਮੇਂ ਤੱਕ ਲੋਕ ਇਹ ਮੰਨਦੇ ਰਹੇ ਕਿ  ਲੋਗੋ ਵਿੱਚ ਚਾਰ ਲਾਈਨਾਂ ਅਸਲ ਵਿੱਚ ਜਹਾਜ਼ ਦਾ ਪ੍ਰੋਪੈਲਰ ਹੈ, ਯਾਨੀ ਪੱਖਾ ਜੋ ਅੱਗੇ ਲੱਗਿਆ ਹੁੰਦਾ ਹੈ। ਇਹ ਲੋਗੋ ਕੰਪਨੀ ਦੇ ਪੁਰਾਣੇ ਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਣਾਇਆ ਸੀ। ਨੀਲਾ ਰੰਗ ਅਸਮਾਨ ਨੂੰ ਦਰਸਾਉਂਦਾ ਹੈ, ਇਹ ਲੋਗੋ ਅਸਮਾਨ ਵਿੱਚ ਉੱਡ ਰਹੇ ਜਹਾਜ਼ ਨੂੰ ਦਰਸਾਉਂਦਾ ਹੈ। ਪਰ BMW ਦੀ ਵੈੱਬਸਾਈਟ 'ਤੇ ਇਸਦਾ ਵੱਖਰਾ ਅਰਥ ਹੈ, ਜਿਸ ਨੂੰ ਤੁਸੀਂ ਸਹੀ ਅਤੇ ਭਰੋਸੇਮੰਦ ਮੰਨ ਸਕਦੇ ਹੋ।


 


ਲੋਗੋ ਦਾ ਕੀ ਅਰਥ ਹੈ?


BMW ਲੋਗੋ ਵਿੱਚ ਚਿੱਟੇ ਅਤੇ ਨੀਲੇ, ਜਰਮਨ ਰਾਜ ਬਾਵੇਰੀਆ ਦੇ ਰੰਗ ਹਨ, ਜਿੱਥੇ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ। 1929 ਵਿੱਚ, ਇੱਕ BMW ਦਾ ਇਸ਼ਤਿਹਾਰ ਆਇਆ ਜਿਸ ਵਿੱਚ ਇਹ ਲੋਗੋ ਜਹਾਜ਼ ਦੇ ਪ੍ਰੋਪੈਲਰ ਦੇ ਅੰਦਰ ਦਿਖਾਇਆ ਗਿਆ ਸੀ, ਉੱਥੋਂ ਹੀ ਜਹਾਜ਼ ਦੇ ਪ੍ਰੋਪੈਲਰ ਬਾਰੇ ਅਫਵਾਹ ਫੈਲਣੀ ਸ਼ੁਰੂ ਹੋ ਗਈ ਸੀ। ਹਾਲਾਂਕਿ ਜਦੋਂ ਕਈ ਇਸ਼ਤਿਹਾਰਾਂ 'ਚ BMW ਨੂੰ ਖੰਭਾਂ 'ਤੇ ਲਿਖਿਆ ਦੇਖਿਆ ਗਿਆ ਤਾਂ ਲੋਕ ਉਨ੍ਹਾਂ ਨੂੰ ਖੰਭਾਂ ਹੀ ਸਮਝਣ ਲੱਗੇ। ਇਸ ਕਾਰਨ ਕੰਪਨੀ ਦੀ ਲੋਕਪ੍ਰਿਅਤਾ ਵਧ ਰਹੀ ਸੀ, ਇਸ ਲਈ ਕੰਪਨੀ ਦੇ ਮਾਲਕਾਂ ਨੇ ਇਸ ਅਫਵਾਹ ਨੂੰ ਖਾਰਜ ਕਰਨਾ ਠੀਕ ਨਹੀਂ ਸਮਝਿਆ। ਅੱਜ ਤੱਕ ਇਸ ਅਫਵਾਹ ਨੂੰ ਸੱਚ ਮੰਨਿਆ ਜਾਂਦਾ ਹੈ, ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਪਰ ਹੁਣ ਇਸ ਨਾਲ ਕੰਪਨੀ ਨੂੰ ਕੋਈ ਫਰਕ ਨਹੀਂ ਪੈਂਦਾ।