Mobile Blast Causes: ਸਮਾਰਟ ਫੋਨ ਵਿੱਚ ਬਲਾਸਟ ਹੋਣ ਦੀ ਖਬਰ ਅਕਸਰ ਆਉਂਦੀ ਰਹਿੰਦੀ ਹੈ। ਅਜਿਹੀ ਘਟਨਾਵਾਂ ਦੀ ਕਈ ਵਜ੍ਹਾ ਹੋ ਸਕਦੀਆਂ ਹਨ। ਖਾਸਤੌਰ 'ਤੇ ਗਰਮੀਆਂ ਦੇ ਮੌਸਮ ਵਿੱਚ ਅਜਿਹੀਆਂ ਘਟਨਾਵਾਂ ਹੋਣ ਦੀਆਂ ਸੰਭਵਨਾਵਾਂ ਵੱਧ ਜਾਂਦੀਆਂ ਹਨ। ਦਰਅਸਲ, ਸਮਾਰਟਫ਼ੋਨ ਅਤੇ ਛੋਟੇ ਡਿਵਾਈਸ਼ਾ ਵਿੱਚ ਜ਼ਿਆਦਾ ਸਮਰੱਥਾ ਵਾਲੀਆਂ ਬੈਟਰੀਆਂ ਬਹੁਤ ਘੱਟ ਮੌਜੂਦ ਹੁੰਦੀਆਂ ਹਨ। ਅਜਿਹੇ 'ਚ ਸਮਾਰਟਫੋਨ ਯੂਜ਼ਰਸ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਫੋਨ ਨੂੰ ਅੱਗ ਕਿਵੇਂ ਲੱਗਦੀ ਹੈ, ਇਸ ਦਾ ਕਾਰਨ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਦਰਅਸਲ, ਸਮਾਰਟਫੋਨ 'ਚ ਅੱਗ ਲੱਗਣ ਦੇ ਜ਼ਿਆਦਾਤਰ ਮਾਮਲੇ ਬੈਟਰੀ ਨਾਲ ਸਬੰਧਤ ਹੁੰਦੇ ਹਨ। ਜਦੋਂ ਫ਼ੋਨ ਧੁੱਪ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਬੈਟਰੀ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ। ਬਹੁਤ ਜ਼ਿਆਦਾ ਤਾਪਮਾਨ ਵਧਣ ਨਾਲ ਭਾਰੀ ਕਵਰ ਨਾਲ ਵੀ ਪਰੇਸ਼ਾਨੀ ਵੱਧ ਸਕਦੀ ਹੈ। ਇਸ ਤੋਂ ਇਲਾਵਾ ਫੋਨ 'ਤੇ ਜ਼ਿਆਦਾ ਦਬਾਅ ਪੈਣ ਜਾਂ ਬਹੁਤ ਦੇਰ ਤੱਕ ਵਰਤਣ ਕਰਕੇ ਵੀ ਇਹ ਗਰਮ ਹੋ ਜਾਂਦਾ ਹੈ।
ਖਰਾਬ ਕੁਆਲਿਟੀ ਵਾਲੇ ਚਾਰਜਰ ਦੀ ਨਾ ਕਰੋ ਵਰਤੋਂ
ਖਰਾਬ ਕੁਆਲਿਟੀ, ਸਸਤੇ ਚਾਰਜਰ ਜਾਂ ਕੇਬਲ ਦੀ ਵਰਤੋਂ ਕਰਨ ਨਾਲ ਬੈਟਰੀ ਵਿੱਚ ਸ਼ਾਰਟ ਸਰਕਟ ਹੋ ਸਕਦਾ ਹੈ। ਚਾਰਜਿੰਗ ਅਡਾਪਟਰ ਹੁਣ ਬਹੁਤ ਸਾਰੇ ਫ਼ੋਨਾਂ ਵਿੱਚ ਉਪਲਬਧ ਨਹੀਂ ਮਿਲਦਾ ਹੈ। ਅਜਿਹੇ 'ਚ ਜੁਗਾੜ ਨਾਲ ਚਾਰਜ ਕਰਨ ਦੇ ਚੱਕਰ ਵਿੱਚ ਅਚਾਨਕ ਧਮਾਕਾ ਹੋਣ ਦੀ ਸੰਭਾਵਨਾ ਵੀ ਕਾਫੀ ਵੱਧ ਜਾਂਦੀ ਹੈ। ਫੋਨ ਨੂੰ ਲੰਬੇ ਸਮੇਂ ਤੱਕ ਚਾਰਜ 'ਤੇ ਰੱਖਣ ਨਾਲ ਵੀ ਧਮਾਕਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਗਰਮੀਆਂ ਦੇ ਮੌਸਮ ਵਿੱਚ ਅਜਿਹਾ ਕਰਨਾ ਖ਼ਤਰੇ ਦੀ ਨਿਸ਼ਾਨੀ ਹੈ।
ਇਹ ਵੀ ਪੜ੍ਹੋ: 66W ਫਾਸਟ ਚਾਰਜਿੰਗ ਵਾਲੇ ਫੋਨ ਨੇ ਬਾਜ਼ਾਰ ਚ ਮਚਾਈ ਧੂਮ, ਖਰੀਦਣ ਲਈ ਲੱਗੀ ਭੀੜ.....
ਫੋਨ ਦੀ ਬੈਟਰੀ ਪੁਰਾਣੀ ਹੋਣ 'ਤੇ ਵਧਦਾ ਖਤਰਾ
ਜੇਕਰ ਤੁਹਾਡੇ ਫੋਨ ਦੀ ਬੈਟਰੀ ਪੁਰਾਣੀ ਜਾਂ ਖਰਾਬ ਹੈ ਤਾਂ ਧਮਾਕੇ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਤੁਹਾਡੇ ਫ਼ੋਨ ਦੀ ਬੈਟਰੀ ਫੁੱਲ ਹੋ ਗਈ ਹੈ, ਤਾਂ ਤੁਰੰਤ ਨਜ਼ਦੀਕੀ ਸੇਵਾ ਕੇਂਦਰ 'ਤੇ ਇਸਦੀ ਜਾਂਚ ਕਰਵਾਓ। ਗਰਮੀਆਂ ਦੇ ਮੌਸਮ ਵਿੱਚ ਬੈਟਰੀ ਨੂੰ ਸੁਰੱਖਿਅਤ ਰੱਖਣਾ ਹੋਰ ਵੀ ਜ਼ਰੂਰੀ ਹੈ।
ਲੰਬੇ ਸਮੇਂ ਤੱਕ ਗੇਮ ਖੇਡਣ ਕਰਕੇ ਵੀ ਪੈਂਦਾ ਅਸਰ
ਅਜਿਹਾ ਵੀ ਹੁੰਦਾ ਹੈ ਕਿ ਜੇਕਰ ਤੁਸੀਂ ਫੋਨ 'ਤੇ ਜ਼ਿਆਦਾ ਦੇਰ ਤੱਕ ਗੇਮ ਖੇਡਦੇ ਹੋ ਜਾਂ ਵੀਡੀਓ ਦੇਖਦੇ ਹੋ ਤਾਂ ਤੁਹਾਡਾ ਫੋਨ ਗਰਮ ਹੋ ਸਕਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਗਰਮੀਆਂ ਦੌਰਾਨ ਫੋਨ ਦੀ ਵਰਤੋਂ ਜ਼ਿਆਦਾ ਦੇਰ ਤੱਕ ਨਾ ਕੀਤੀ ਜਾਵੇ। ਫ਼ੋਨ 'ਤੇ ਬਹੁਤ ਜ਼ਿਆਦਾ ਦਬਾਅ ਇਸ ਦੇ ਫਟਣ ਦਾ ਕਾਰਨ ਬਣ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਆਪਣੇ ਗੈਜੇਟਸ ਨੂੰ ਸਿਰਹਾਣੇ, ਕੁਸ਼ਨ, ਕੰਬਲ, ਆਦਿ ਦੇ ਹੇਠਾਂ ਰੱਖ ਕੇ ਚਾਰਜ ਨਾ ਕਰੋ, ਕਿਉਂਕਿ ਇਹ ਡਿਵਾਈਸ ਤੋਂ ਨਿਕਲਣ ਵਾਲੀ ਗਰਮੀ ਨੂੰ ਰੋਕੇਗਾ ਅਤੇ ਇਸ ਤਰ੍ਹਾਂ ਇਸ ਨੂੰ ਜ਼ਿਆਦਾ ਗਰਮ ਕਰ ਦੇਣਗੇ।
ਜਦੋਂ ਮੋਬਾਈਲ ਫ਼ੋਨ ਜ਼ਿਆਦਾ ਗਰਮ ਹੋ ਜਾਂਦਾ ਹੈ, ਫ਼ੋਨ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਮੋਬਾਈਲ ਕੇਸ ਨੂੰ ਹਟਾ ਦੇਣਾ ਚਾਹੀਦਾ ਹੈ, ਇਸ ਨਾਲ ਤਾਪਮਾਨ ਨੂੰ ਜਲਦੀ ਆਮ ਹੋਣ ਵਿੱਚ ਮਦਦ ਮਿਲਦੀ ਹੈ।
ਜਿਨ੍ਹਾਂ ਐਪਸ ਦੀ ਤੁਸੀਂ ਵਰਤੋਂ ਨਹੀਂ ਕਰ ਰਹੇ ਹੋ, ਉਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਮੋਬਾਈਲ ਦਾ ਤਾਪਮਾਨ ਨਾਰਮਲ ਹੋਣ ਤੱਕ ਐਪਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਔਨਲਾਈਨ ਠੱਗੀ ਦਾ ਹੋ ਗਏ ਹੋ ਸ਼ਿਕਾਰ ? ਪਾਸੇ ਵਾਪਸ ਲੈਣ ਲਈ follow ਕਰੋ ਇਹ steps !