ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਆਪਣੇ 43ਵੇਂ ਸਲਾਨਾ ਮੀਟਿੰਗ (AGM)'ਚ ਨਵੀਂ ਡਿਵਾਇਸ ਪੇਸ਼ ਕੀਤੀ ਹੈ। ਇਹ ਡਿਵਾਇਸ ਹੈ ਜਿਓ ਗਲਾਸ (Jio Glass) ਜੋ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਬਣਾਈ ਗਈ ਹੈ। ਇਹ ਡਿਵਾਇਸ 3 ਡੀ ਵਰਚੂਅਲ ਕਮਰਿਆਂ ਨੂੰ ਸਮਰੱਥ ਬਣਾਉਣ ਤੇ ਰੀਅਲ ਟਾਈਮ ਵਿੱਚ ਜੀਓ ਮਿਕਸਡ ਰਿਐਲਿਟੀ ਸੇਵਾ ਰਾਹੀਂ ਹੋਲੋਗ੍ਰਾਫਿਕ ਕਲਾਸਾਂ ਚਲਾਉਣ 'ਚ ਮਦਦਗਾਰ ਹੋਵੇਗੀ।


10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ

ਹਾਲਾਂਕਿ ਇਸ ਮੀਟਿੰਗ 'ਚ ਕੰਪਨੀ ਨੇ ਇਸ ਡਿਵਾਇਸ ਦੀ ਕੀਮਤ ਤੇ ਉਪਲੱਬਧਤਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਇਹ ਡਿਵਾਇਸ ਵਰਚੂਅਲ ਮੀਟਿੰਗਸ ਕਰਨ 'ਚ ਵੀ ਲਾਹੇਵੰਦ ਹੋਵੇਗੀ।




ਜੀਓ ਗਲਾਸ ਦਾ ਭਾਰ 75 ਗ੍ਰਾਮ ਹੋਵੇਗਾ ਤੇ ਇਸ ਨੂੰ ਪਾਵਰ ਦੇਣ ਲਈ ਇੱਕ ਕੇਬਲ ਦੇ ਨਾਲ ਸਮਾਰਟਫੋਨ ਨਾਲ ਕਨੈਕਟ ਕਰਨ ਦੀ ਜ਼ਰੂਰਤ ਹੋਏਗੀ। ਕੰਪਨੀ ਨੇ ਕਿਹਾ ਹੈ ਕਿ ਇਹ 25 ਇਨ-ਬਿਲਟਡ ਐਪਸ ਦੇ ਨਾਲ ਆਵੇਗੀ ਤਾਂ ਜੋ ਵਿਸਤ੍ਰਿਤ ਰਿਐਲਿਟੀ ਵੀਡੀਓ ਮੀਟਿੰਗਾਂ ਤੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕੇ।