Samsung Earbuds Blast: ਸੈਮਸੰਗ ਦੇ TWS ਈਅਰਬਡਸ ਦੇ ਫਟਣ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕੰਨ ਵਿੱਚ ਈਅਰਬਡਸ ਦੇ ਬਲਾਸਟ ਹੋਣ ਕਰਕੇ ਔਰਤ ਦੀ ਸੁਣਨ ਦੀ ਸਮਰੱਥਾ ਖਤਮ ਹੋ ਗਈ। ਇਸ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਯਾਜੀਤ ਨਾਂ ਦੇ ਵਿਦਿਆਰਥੀ ਕੋਲ Samsung S24 Ultra ਫੋਨ ਸੀ।


ਉਸਨੇ ਇਸ ਫੋਨ ਨਾਲ ਵਰਤਣ ਲਈ ਸੈਮਸੰਗ ਦੇ ਹੀ ਈਅਰਬਡਸ ਖਰੀਦੇ ਸਨ। ਅਨਬਾਕਸਿੰਗ ਤੋਂ ਬਾਅਦ ਉਸਨੇ ਉਹਨਾਂ ਨੂੰ ਚਾਰਜ ਨਹੀਂ ਕੀਤਾ ਕਿਉਂਕਿ ਈਅਰਬਡਸ ਵਿੱਚ ਲਗਭਗ 36% ਬੈਟਰੀ ਸੀ। ਨਵੇਂ ਈਅਰਬਡਸ ਹੋਣ ਕਰਕੇ ਉਸ ਦੀ ਪ੍ਰੇਮਿਕਾ ਜ਼ਿਆਦਾ ਉਤਸ਼ਾਹਿਤ ਸੀ, ਉਸ ਨੇ ਉਹ ਈਅਰਬਡਸ ਆਪਣੇ ਕੰਨਾਂ ਵਿਚ ਲਾ ਲਏ, ਜਿਸ ਦੌਰਾਨ ਉਸ ਦੇ ਕੰਨ ਵਿਚ ਇਕ ਈਅਰਬਡ ਫੱਟ ਗਿਆ, ਜਿਸ ਕਾਰਨ ਉਸ ਦੀ ਸੁਣਨ ਦੀ ਸਮਰੱਥਾ ਹਮੇਸ਼ਾ ਲਈ ਖਤਮ ਹੋ ਗਈ।







ਵਿਦਿਆਰਥੀ ਕੋਲ ਡਾਕਟਰ ਦੀ ਰਿਪੋਰਟ ਹੈ ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਅਜਿਹਾ ਈਅਰਬਡ ਵਿੱਚ ਹੋਏ ਧਮਾਕੇ ਕਾਰਨ ਹੋਈ ਸੀ। ਸ਼ਿਕਾਇਤ ਤੋਂ ਬਾਅਦ ਸੈਮਸੰਗ ਨੇ ਨਵੇਂ ਈਅਰਬਡ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਸੁਰੱਖਿਆ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। ਸੈਮਸੰਗ ਨੇ ਇਸ ਪੂਰੇ ਮਾਮਲੇ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਦਿੱਤਾ ਹੈ।


ਇਹ ਵੀ ਪੜ੍ਹੋ: 40% ਤੱਕ ਘੱਟ ਹੋ ਜਾਵੇਗਾ ਹਰ ਤਰ੍ਹਾਂ ਦਾ ਕੈਂਸਰ, ਬੱਸ ਛੱਡਣੇ ਪੈਣਗੇ ਆਹ 5 ਕੰਮ, ਸਟੱਡੀ ਦਾ ਦਾਅਵਾ


ਰਿਪੋਰਟ ਮੁਤਾਬਕ ਜਦੋਂ ਇਹ ਨੌਜਵਾਨ ਬਲਾਸਟ ਹੋਏ ਈਅਰਬਡ ਨੂੰ ਲੈਕੇ ਪਹਿਲੀ ਵਾਰ ਸੇਵਾ ਕੇਂਦਰ 'ਚ ਗਿਆ ਤਾਂ ਸੇਵਾ ਕੇਂਦਰ ਦੇ ਕਰਮਚਾਰੀ ਉਸ ਦੀ ਹਾਲਤ ਦੇਖ ਕੇ ਮੁਆਫੀ ਮੰਗਦੇ ਨਜ਼ਰ ਆਏ। ਹਾਲਾਂਕਿ, ਦੋ ਦਿਨਾਂ ਦੀ ਜਾਂਚ ਤੋਂ ਬਾਅਦ, ਉਨ੍ਹਾਂ ਨੇ ਕਥਿਤ ਤੌਰ 'ਤੇ ਸਿੱਟਾ ਕੱਢਿਆ ਕਿ ਬਡਸ ਸਿਰਫ ਡੈਮੇਜ ਹੋਏ ਹਨ ਅਤੇ ਉਨ੍ਹਾਂ ਵਿੱਚ ਕੋਈ ਬਲਾਸਟ ਨਹੀਂ ਹੋਇਆ ਹੈ। ਸੇਵਾ ਕੇਂਦਰ ਦੇ ਸਟਾਫ਼ ਨੇ ਉਸ ਨੂੰ ਸਿਰਫ਼ ਉਸੇ ਮਾਡਲ ਦੇ ਈਅਰਬਡ ਬਦਲਣ ਦੀ ਪੇਸ਼ਕਸ਼ ਕੀਤੀ ਅਤੇ ਉਸ ਨੂੰ ਇੱਥੇ ਤੱਕ ਕਹਿ ਦਿੱਤਾ ਕਿ ਜਾਂ ਤਾਂ ਇਹ ਆਫਰ ਲੈ ਲਓ ਜਾਂ ਛੱਡ ਦਿਓ। ਸੇਵਾ ਕੇਂਦਰ ਦੇ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰਨ ਲਈ ਵੀ ਆਜ਼ਾਦ ਹਨ।


ਤੁਸੀਂ ਭੁੱਲ ਕੇ ਵੀ ਨਾ ਕਰੋ ਆਹ ਗਲਤੀ


ਅੱਜਕੱਲ੍ਹ, ਮਾਰਕੀਟ ਵਿੱਚ ਉਪਲਬਧ ਜ਼ਿਆਦਾਤਰ ਈਅਰਬਡ ਵਾਟਰਪਰੂਫ ਜਾਂ ਰੈਸੀਸਟੈਂਟ ਹੁੰਦੇ ਹਨ। ਸਮਾਰਟਫੋਨ ਜਾਂ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਦੀ ਤਰ੍ਹਾਂ, ਈਅਰਬਡਸ ਵਿੱਚ ਵੀ ਲਿਥੀਅਮ-ਆਇਨ ਬੈਟਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਆਮ ਤੌਰ 'ਤੇ ਈਅਰਬਡਸ ਵਿੱਚ 35mAh ਤੋਂ ਲੈ ਕੇ 50mAh ਤੱਕ ਦੀਆਂ ਬੈਟਰੀਆਂ ਦਿੱਤੀਆਂ ਜਾਂਦੀਆਂ ਹਨ।


ਇਹ ਵੀ ਪੜ੍ਹੋ: 40% ਤੱਕ ਘੱਟ ਹੋ ਜਾਵੇਗਾ ਹਰ ਤਰ੍ਹਾਂ ਦਾ ਕੈਂਸਰ, ਬੱਸ ਛੱਡਣੇ ਪੈਣਗੇ ਆਹ 5 ਕੰਮ, ਸਟੱਡੀ ਦਾ ਦਾਅਵਾ


ਅਜਿਹੇ 'ਚ ਈਅਰਬਡਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਬਡ ਗਰਮ ਤਾਂ ਨਹੀਂ ਹਨ। ਇਹ ਬਡਸ ਵਿੱਚ ਸ਼ਾਰਟ-ਸਰਕਟ ਦੇ ਕਾਰਨ ਹੋ ਸਕਦਾ ਹੈ, ਹਾਲਾਂਕਿ, ਜੇਕਰ ਉਹਨਾਂ ਵਿੱਚ ਕਿਸੇ ਕਿਸਮ ਦੀ ਲੀਕੇਜ ਹੁੰਦੀ ਹੈ, ਤਾਂ ਇਸ ਵਿੱਚ ਸ਼ਾਰਟ-ਸਰਕਟ ਹੋਣ ਦੀ ਸੰਭਾਵਨਾ ਹੋ ਸਕਦੀ ਹੈ।