ਸਮਾਰਟਫੋਨ ਅਜੋਕੇ ਯੁੱਗ 'ਚ ਹਰ ਇਕ ਦੀ ਲੋੜ ਬਣਦਾ ਜਾ ਰਿਹਾ ਹੈ। ਇਸ ਲਈ ਆਏ ਦਿਨ ਨਵੇਂ-ਨਵੇਂ ਫੀਚਰਸ ਵਾਲੇ ਸਮਾਰਟਫੋਨ ਬਜ਼ਾਰ 'ਚ ਆਉਂਦੇ ਰਹਿੰਦੇ ਹਨ। ਸਮਾਰਟਫੋਨ ਦਾ ਸਭ ਤੋਂ ਜ਼ਰੂਰੀ ਹਿੱਸਾ ਬੈਟਰੀ ਹੁੰਦਾ ਹੈ। ਤਕਨਾਲੋਜੀ ਵਧਣ ਦੇ ਬਾਵਜੂਦ ਵੀ ਬੈਟਰੀ 'ਤੇ ਚਾਰਜਿੰਗ ਨਾਲ ਸਬੰਧਤ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਫੋਨ ਖਰਾਬ ਵੀ ਨਾ ਹੋਵੇ ਤੇ ਕੋਈ ਅਣਸੁਖਾਂਵੀ ਘਟਨਾ ਵੀ ਨਾ ਵਾਪਰੇ।

ਰਾਤ ਨੂੰ ਚਾਰਜਿੰਗ 'ਤੇ ਲਾਕੇ ਫੋਨ ਨਾ ਛੱਡੋ:
ਕਈ ਲੋਕ ਰਾਤ ਨੂੰ ਫੋਨ ਚਾਰਜਿੰਗ 'ਤੇ ਲਾਕੇ ਰੱਖ ਦਿੰਦੇ ਹਨ। ਜੋ ਪੂਰੀ ਰਾਤ ਚਾਰਜਿੰਗ 'ਤੇ ਹੀ ਰਹਿੰਦਾ ਹੈ। ਇਸ ਤਰ੍ਹਾਂ ਨਾਲ ਫੋਨ ਓਵਰਚਾਰਜ ਹੋਕੇ ਬੈਟਰੀ ਫਟ ਸਕਦੀ ਹੈ। ਇਸ ਤੋਂ ਇਲਾਵਾ ਫੋਨ ਦੀ ਲਾਈਫ ਵੀ ਘਟਦੀ ਹੈ।

ਓਰਿਜਨਲ ਚਾਰਜਰ ਦਾ ਕਰੋ ਇਸਤੇਮਾਲ:
ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਹਰ ਫੋਨ ਲਈ ਚਾਹੇ ਉਹ ਕਿਸੇ ਵੀ ਕੰਪਨੀ ਦਾ ਹੋਵੇ ਕੰਪਨੀਆਂ ਇਕ ਖਾਸ ਚਾਰਜਰ ਬਣਾਉਂਦੀਆਂ ਹਨ। ਕਈ ਵਾਰ ਲੋਕ ਫੋਨ ਨੂੰ ਓਰਿਜਨਲ ਚਾਰਜਰ ਦੀ ਬਜਾਇ ਕਿਸੇ ਵੀ ਚਾਰਜਰ ਨਾਲ ਫੋਨ ਚਾਰਜ ਕਰ ਲੈਂਦੇ ਹਨ। ਤੁਸੀਂ ਵੀ ਜੇਕਰ ਅਜਿਹਾ ਕਰਦੇ ਹੋ ਕਿਉਂਕਿ ਇਸ ਤੋਂ ਤਹਾਨੂੰ ਬੈਟਰੀ ਤੇ ਫੋਨ ਦੋਵੇਂ ਨੁਕਸਾਨ ਪਹੁੰਚਾ ਸਕਦੇ ਹਨ।

ਪ੍ਰੋਟੈਕਟਿਵ ਕੇਸ ਕੱਢ ਕੇ ਫੋਨ ਚਾਰਜ ਕਰੋ:
ਫੋਨ ਮਹਿੰਗੇ ਹੋਣਗੇ ਤਾਂ ਉਨ੍ਹਾਂ ਦੀ ਪ੍ਰੋਟੈਕਸ਼ਨ ਵੀ ਦਮਦਾਰ ਹੋਵੇਗੀ। ਹੋਣੀ ਵੀ ਚਾਹੀਦੀ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਲੋਕ ਪ੍ਰੋਟੈਕਟਿਵ ਕੇਸ ਦੇ ਨਾਲ ਹੀ ਫੋਨ ਚਾਰਜਿੰਗ 'ਚ ਲਾ ਦਿੰਦੇ ਹਨ। ਜੇਕਰ ਤੁਸੀਂ ਕੇਸ ਦੇ ਨਾਲ ਫੋਨ ਚਾਰਜਿੰਗ 'ਤੇ ਲਾਉਂਗੇ ਤਾਂ ਬੈਟਰੀ ਗਰਮ ਹੋਣ ਦੀ ਸਮੱਸਿਆ ਵੀ ਆ ਸਕਦੀ ਹੈ। ਇਸ ਲਈ ਪ੍ਰੋਟੈਕਟਿਵ ਉਤਾਰ ਕੇ ਫੋਨ ਚਾਰਜ ਕਰੋ।

ਪਾਵਰ ਬੈਂਕ ਨਾਲ ਚਾਰਜ ਕਰਦੇ ਸਮੇਂ ਫੋਨ ਨਾ ਵਰਤੋਂ:
ਕਈ ਵਾਰ ਘੱਟ ਸਮਾਂ ਹੋਣ ਦੇ ਚੱਲਦਿਆਂ ਫੋਨ ਚਾਰਜ ਕਰਨ ਲਈ ਪਾਵਰ ਬੈਂਕ ਦਾ ਇਸਤੇਮਾਲ ਕਰਦੇ ਹਨ ਅਤੇ ਚਾਰਜਿੰਗ ਦੌਰਾਨ ਵੀ ਲੋਕ ਫੋਨ ਇਸਤੇਮਾਲ ਕਰਦੇ ਰਹਿੰਦੇ ਹਨ। ਇਸ ਸਮਾਰਟਫੋਨ ਦੀ ਪਰਫੌਰਮੈਂਸ ਬੈਟਰੀ ਡਿਸਪਲੇਅ ਨੂੰ ਇਕੱਠਿਆ ਨੁਕਸਾਨ ਪਹੁੰਚਦਾ ਹੈ।

IPL 2020: 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਇਨ੍ਹਾਂ ਦੋ ਟੀਮਾਂ ਵਿਚਾਲੇ ਹੋਵੇਗਾ ਪਹਿਲਾ ਮੈਚ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ