Fraud: ਅੱਜਕੱਲ੍ਹ ਸਾਈਬਰ ਅਪਰਾਧੀ ਲੋਕਾਂ ਦੇ ਖਾਤੇ ਖਾਲੀ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਉਹ ਲੋਕਾਂ ਨੂੰ ਈਮੇਲ, SMS ਜਾਂ ਕੋਈ ਵੀ ਲਿੰਕ ਭੇਜ ਕੇ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕੋਈ ਇੱਕ ਵਾਰ ਉਨ੍ਹਾਂ ਦੇ ਜਾਲ ਵਿੱਚ ਫਸ ਜਾਂਦਾ ਹੈ, ਤਾਂ ਕਿਸੇ ਵੀ ਨੁਕਸਾਨ ਹੋਣ ਤੋਂ ਬਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਦੇ ਮੱਦੇਨਜ਼ਰ ਅਮਰੀਕੀ ਏਜੰਸੀ FBI ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਈਮੇਲ ਜਾਂ ਮੈਸੇਜ ਵਿੱਚ ਆਹ ਦੋ ਸ਼ਬਦ ਆਉਂਦੇ ਹਨ ਤਾਂ ਤੁਹਾਨੂੰ ਇਸ ਨੂੰ ਦੇਖਦਿਆਂ ਹੀ ਸਮਝ ਜਾਣਾ ਚਾਹੀਦਾ ਹੈ ਕਿ ਇਹ ਸਕੈਮਰਸ ਵੱਲੋਂ ਭੇਜੇ ਗਏ ਹੋ ਸਕਦੇ ਹਨ।
ਇਨ੍ਹਾਂ ਦੋ ਸ਼ਬਦਾਂ 'ਤੇ ਦਿਓ ਧਿਆਨ
ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਇੱਕ ਵਿਸ਼ਵ-ਪ੍ਰਸਿੱਧ ਏਜੰਸੀ ਹੈ। ਇਸ ਨੇ ਲੋਕਾਂ ਨੂੰ ਸਾਈਬਰ ਅਪਰਾਧੀਆਂ ਤੋਂ ਬਚਾਉਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਮਿਲਣ ਵਾਲੇ ਕਿਸੇ ਵੀ ਈਮੇਲ ਜਾਂ ਸੁਨੇਹੇ ਵਿੱਚ "Act Fast" ਭਾਵ ਕਿ ਛੇਤੀ ਕਰੋ ਲਿਖਿਆ ਹੈ ਤਾਂ ਤੁਹਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਇਹ ਦੋਵੇਂ ਸ਼ਬਦ ਆਮ ਤੌਰ 'ਤੇ ਘੁਟਾਲੇਬਾਜ਼ਾਂ ਦੁਆਰਾ ਵਰਤੇ ਜਾਂਦੇ ਹਨ। ਇਸ ਰਾਹੀਂ ਉਹ ਉਪਭੋਗਤਾਵਾਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਜੇਕਰ ਉਹ ਕਿਸੇ ਲਿੰਕ 'ਤੇ ਕਲਿੱਕ ਨਹੀਂ ਕਰਦੇ, ਕੋਈ ਅਟੈਚਮੈਂਟ ਨਹੀਂ ਖੋਲ੍ਹਦੇ ਜਾਂ ਕੋਈ ਜਾਣਕਾਰੀ ਸਾਂਝੀ ਨਹੀਂ ਕਰਦੇ, ਤਾਂ ਉਨ੍ਹਾਂ ਕਿਸੇ ਆਫਰ ਜਾਂ ਸੇਲ ਤੋਂ ਹੱਥ ਧੋਣਾ ਪੈ ਸਕਦਾ ਹੈ, ਭਾਵ ਕਿ ਉਹ ਮੌਕਾ ਗੁਆ ਸਕਦੇ ਹਨ। ਘੁਟਾਲੇਬਾਜ਼ ਲੋਕਾਂ 'ਤੇ ਦਬਾਅ ਪਾਉਣ ਲਈ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ।
AI ਦੇ ਆਉਣ ਤੋਂ ਬਾਅਦ, ਔਨਲਾਈਨ ਧੋਖਾਧੜੀ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਲੋੜ ਹੈ।
ਸੋਸ਼ਲ ਮੀਡੀਆ 'ਤੇ ਦਿਖਾਏ ਜਾ ਰਹੇ ਕਿਸੇ ਵੀ Offer ਦੇ ਲਾਲਚ ਵਿੱਚ ਨਾ ਆਓ
ਕਿਸੇ ਵੀ ਅਣਜਾਣ ਜਾਂ ਸ਼ੱਕੀ ਵਿਅਕਤੀ ਦੇ ਕਿਸੇ ਵੀ ਲਿੰਕ, ਮੈਸੇਜ, ਈਮੇਲ ਜਾਂ ਅਟੈਚਮੈਂਟ ਆਦਿ 'ਤੇ ਕਲਿੱਕ ਨਾ ਕਰੋ।
ਕਿਸੇ ਅਣਜਾਣ ਜਾਂ ਸ਼ੱਕੀ ਵਿਅਕਤੀ ਨਾਲ ਆਪਣੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਨਾ ਕਰੋ।
ਜੇਕਰ ਕੋਈ ਘੁਟਾਲਾ ਕਰਨ ਵਾਲਾ ਤੁਹਾਡੇ ਨਾਲ ਪੁਲਿਸ ਜਾਂ ਸਰਕਾਰੀ ਅਧਿਕਾਰੀ ਬਣ ਕੇ ਗੱਲ ਕਰਦਾ ਹੈ, ਤਾਂ ਸਬੰਧਤ ਵਿਭਾਗ ਤੋਂ ਇੱਕ ਵਾਰ ਇਸਦੀ ਪੁਸ਼ਟੀ ਕਰੋ।