Tips for Strong Password: ਡਿਜੀਟਲ ਤਕਨਾਲੋਜੀ ਦੇ ਜੇ ਫ਼ਾਇਦੇ ਹਨ ਤਾਂ ਇਸ ਦੇ ਨੁਕਸਾਨ ਵੀ ਹਨ। ਦੁਨੀਆ ਭਰ ਦੇ ਹੈਕਰ ਸੁਰੱਖਿਅਤ ਅਤੇ ਮਹੱਤਵਪੂਰਨ ਜਾਣਕਾਰੀ ਨੂੰ ਤੋੜਨ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹਨ। ਹਰ ਰੋਜ਼ ਬੈਂਕ ਖਾਤੇ ਤੇ ਈ-ਮੇਲ ਹੈਕ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੁਨੀਆ ਵਿੱਚ ਪਾਸਵਰਡ ਹੈਕ ਕਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਤੁਹਾਡੇ ਡਾਟਾ ਦੇ ਨਾਲ-ਨਾਲ ਬੈਂਕ ਵਿੱਚ ਤੁਹਾਡੇ ਪੈਸੇ ਦੀ ਰੱਖਿਆ ਕਰਨ ਲਈ, ਹੈਕਿੰਗ ਦੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਬਚਾਉਣਾ ਬਹੁਤ ਮਹੱਤਵਪੂਰਨ ਹੈ। ਹੁਣ ਸਵਾਲ ਉੱਠਦਾ ਹੈ ਕਿ ਇਹ ਕਿਵੇਂ ਕਰੀਏ?
ਹੈਕਰਾਂ ਦੁਆਰਾ ਔਨਲਾਈਨ ਧੋਖਾਧੜੀ ਤੋਂ ਬਚਣ ਲਈ, ਤੁਹਾਨੂੰ ਇੱਕ ਮਜ਼ਬੂਤ ਪਾਸਵਰਡ ਬਣਾਉਣ ਦੇ ਨਾਲ-ਨਾਲ ਇਸ ਨੂੰ ਸਮੇਂ-ਸਮੇਂ ’ਤੇ ਬਦਲਣ ਦੀ ਜ਼ਰੂਰਤ ਪੈਂਦੀ ਹੈ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ SBI) ਨੇ ਅੱਠ ਅਜਿਹੇ ਨਿਯਮ ਦਿੱਤੇ ਹਨ, ਜਿਨ੍ਹਾਂ ਦੁਆਰਾ ਤੁਸੀਂ ਇੱਕ ਮਜ਼ਬੂਤ ਪਾਸਵਰਡ ਬਣਾ ਸਕਦੇ ਹੋ। ਕਿਸੇ ਵੀ ਹੈਕਰ ਲਈ ਇਸ ਪਾਸਵਰਡ ਨੂੰ ਤੋੜਨਾ ਸੌਖਾ ਨਹੀਂ ਹੋਵੇਗਾ।
ਐਸਬੀਆਈ ਨੇ ਟਵੀਟ ਕੀਤਾ:
ਐਸਬੀਆਈ ਨੇ ਟਵੀਟ ਕੀਤਾ ਹੈ,"ਇੱਕ ਮਜ਼ਬੂਤ ਪਾਸਵਰਡ ਤੁਹਾਡੇ ਖਾਤੇ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇੱਥੇ ਅੱਠ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇੱਕ ਮਜ਼ਬੂਤ ਅਤੇ ਕਦੇ ਨਾ ਟੁੱਟਣ ਵਾਲਾ ਪਾਸਵਰਡ ਬਣਾ ਸਕਦੇ ਹੋ। ਇਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਸਾਈਬਰ ਕ੍ਰਾਈਮ ਤੋਂ ਬਚਾ ਸਕਦੇ ਹੋ।"
ਐਸਬੀਆਈ ਨੇ ਇਨ੍ਹਾਂ ਅੱਠ ਤਰੀਕਿਆਂ ਬਾਰੇ ਦੋ ਮਿੰਟ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਆਓ ਜਾਣੀਏ ਕਿ ਇੱਕ ਮਜ਼ਬੂਤ ਪਾਸਵਰਡ ਬਣਾਉਣ ਦੇ ਅੱਠ ਨਿਯਮ ਕਿਹੜੇ ਹਨ।
ਮਜ਼ਬੂਤ ਪਾਸਵਰਡ ਬਣਾਉਣ ਲਈ ਅੱਠ ਨਿਯਮ
ਇੱਕ ਮਜ਼ਬੂਤ ਤੇ ਅਟੁੱਟ ਪਾਸਵਰਡ ਲਈ, ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ਵਿੱਚ ਆਪਣੇ ਜਨਮਦਿਨ ਜਾਂ ਵਰ੍ਹੇਗੰਢ ਦੀਆਂ ਤਰੀਕਾਂ ਦੀ ਵਰਤੋਂ ਨਾ ਕਰੋ। ਹੈਕਰ ਇਸ ਜਾਣਕਾਰੀ ਨੂੰ ਔਨਲਾਈਨ ਆਸਾਨੀ ਨਾਲ ਐਕਸੈਸ ਕਰ ਸਕਦੇ ਹਨ। ਨਾਲ ਹੀ, ਤੁਹਾਨੂੰ ਪਾਸਵਰਡ ਵਿੱਚ ਆਪਣੇ ਬੱਚਿਆਂ ਜਾਂ ਪਾਲਤੂ ਜਾਨਵਰਾਂ ਦੇ ਨਾਮ ਵੀ ਦਰਜ ਨਹੀਂ ਕਰਨੇ ਚਾਹੀਦੇ। ਇਸ ਦੀ ਥਾਂ, ਤੁਸੀਂ ਇੱਕ ਮਜ਼ਬੂਤ ਪਾਸਵਰਡ ਬਣਾਉਣ ਲਈ ਇਹਨਾਂ ਅੱਠ ਨਿਯਮਾਂ ਦੀ ਵਰਤੋਂ ਕਰ ਸਕਦੇ ਹੋ:
- ਪਾਸਵਰਡ ਵਿੱਚ ਵੱਡੇ ਤੇ ਛੋਟੇ ਅੱਖਰ ਦੋਵਾਂ ਦੀ ਵਰਤੋਂ ਕਰੋ। ਜਿਵੇਂ: ABs7uG61!@
- ਇਸ ਦੇ ਨਾਲ ਹੀ, ਪਾਸਵਰਡ ਵਿੱਚ ਨੰਬਰ ਤੇ ਚਿੰਨ੍ਹ ਵੀ ਵਰਤੋ। ਜਿਵੇਂ: ABs7uG61!@
- ਵਧੀਕ ਸੁਰੱਖਿਆ ਲਈ ਘੱਟੋ-ਘੱਟ 8 ਅੱਖਰਾਂ ਦਾ ਪਾਸਵਰਡ ਬਣਾਉ। ਜਿਵੇਂ: ABs7uG6@
- ਕਿਸੇ ਵੀ ਆਮ ਬੋਲਚਾਲ ਦੀ ਭਾਸ਼ਾ ਦੀ ਵਰਤੋਂ ਨਾ ਕਰੋ। ਉਦਾਹਰਣ ਵਜੋਂ: thisismypasswords
- ਕੀਬੋਰਡ ਵਿੱਚ ਵੱਖ ਵੱਖ ਥਾਵਾਂ ਤੋਂ ਵਰਣਮਾਲਾ ਦੀ ਚੋਣ ਕਰੋ ਅਤੇ 'qwerty' ਜਾਂ 'asdfg' ਦੀ ਵਰਤੋਂ ਕਰਨ ਤੋਂ ਬਚੋ। ਜੇ ਤੁਸੀਂ ਚਾਹੋ ਤਾਂ ਤੁਸੀਂ emoticons ਦੀ ਵਰਤੋਂ ਵੀ ਕਰ ਸਕਦੇ ਹੋ।
- 12345678 ਜਾਂ abcdefg ਜਿਹੇ ਪਾਸਵਰਡ ਨਾ ਬਣਾਉ।
- ਪਾਸਵਰਡ ਬਦਲਦੇ ਸਮੇਂ, ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਦਾ ਅਸਾਨੀ ਨਾਲ ਪਤਾ ਲਾਇਆ ਜਾ ਸਕੇ। ਜਿਵੇਂ- DOORBELL - ਡੋਰ 8377
- ਆਪਣਾ ਪਾਸਵਰਡ ਲੰਮਾ ਰੱਖੋ। ਇਸ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਜਾਂ ਜਨਮ ਤਰੀਕਾਂ ਦੀ ਵਰਤੋਂ ਨਾ ਕਰੋ। ਜਿਵੇਂ- ਰਾਜੇਸ਼@1988
ਇਹ ਵੀ ਪੜ੍ਹੋ: ਕ੍ਰਿਕਟ: Vikram Rathour ਹੋ ਸਕਦੇ ਟੀਮ ਇੰਡੀਆ ਦੇ ਅਗਲੇ ਕੋਚ, ਇੰਝ ਆਏ ਦੌੜ ’ਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin