ਅੱਜ ਭਾਵ 25 ਜੁਲਾਈ ਫਲਿੱਪਕਾਰਟ 'ਤੇ ਚੱਲ ਰਹੀ GOAT ਸੇਲ ਦਾ ਆਖਰੀ ਦਿਨ ਹੈ। ਇਹ ਸੇਲ ਅੱਜ ਰਾਤ 11:59 ਵਜੇ ਖਤਮ ਹੋਵੇਗੀ। ਸੇਲ ਦੇ ਆਖਰੀ ਦਿਨ iPhone 15, iPhone 15 Plus, Google Pixel 7, Nothing Phone (2) ਵਰਗੇ ਕਈ ਫੋਨਾਂ 'ਤੇ ਬੰਪਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਲੈਕਟ੍ਰੋਨਿਕਸ ਅਤੇ ਘਰੇਲੂ ਉਪਕਰਨ ਵੀ ਸਸਤੇ ਭਾਅ 'ਤੇ ਉਪਲਬਧ ਹਨ। ਇਨ੍ਹਾਂ ਫੋਨਾਂ ਨੂੰ ਖਰੀਦਣ 'ਤੇ ਕਈ ਬੈਂਕ ਆਫਰ ਵੀ ਦਿੱਤੇ ਜਾ ਰਹੇ ਹਨ, ਜਿਸ ਤੋਂ ਬਾਅਦ ਤੁਸੀਂ ਇਨ੍ਹਾਂ ਨੂੰ ਸਸਤੇ ਮੁੱਲ 'ਤੇ ਖਰੀਦ ਸਕਦੇ ਹੋ।



ਆਈਫੋਨ 'ਤੇ ਬੰਪਰ ਛੋਟ


ਫਲਿੱਪਕਾਰਟ 'ਤੇ ਚੱਲ ਰਹੀ ਸੇਲ 'ਚ ਯੂਜ਼ਰਸ ਨੂੰ ਆਈਫੋਨ 15 ਦੇ ਲਈ 65,999 ਰੁਪਏ ਦੇਣੇ ਹੋਣਗੇ। ਇਸ ਫੋਨ ਨੂੰ ਖਰੀਦਣ 'ਤੇ ਲਗਭਗ 14,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ।


ਇਸ ਦੇ ਨਾਲ ਹੀ ਆਈਫੋਨ 15 ਪਲੱਸ ਦੀ ਅਸਲੀ ਕੀਮਤ 89,900 ਰੁਪਏ ਹੈ, ਜਿਸ ਨੂੰ ਆਫਰ 'ਚ 73,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਖਰੀਦਦਾਰੀ 'ਤੇ 16,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ।


ਆਈਫੋਨ 14 ਪਲੱਸ ਦੀ ਗੱਲ ਕਰੀਏ ਤਾਂ ਇਸ ਫੋਨ ਨੂੰ ਸਿਰਫ 55,999 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ ਸਾਲ 2022 'ਚ 89,900 ਰੁਪਏ 'ਚ ਲਾਂਚ ਕੀਤਾ ਗਿਆ ਸੀ।



ਇਨ੍ਹਾਂ ਫੋਨਾਂ 'ਤੇ ਵੀ ਮਿਲ ਰਹੇ  ਆਫਰ 


ਨਥਿੰਗ ਫੋਨ (2) ਨੂੰ 29,999 ਰੁਪਏ ਦੀ ਕੀਮਤ 'ਤੇ ਸੇਲ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ 34,999 ਰੁਪਏ 'ਚ ਲਾਂਚ ਕੀਤਾ ਗਿਆ ਸੀ।


ਦੂਜੇ ਪਾਸੇ ਇਸ ਸੇਲ 'ਚ CMF ਫੋਨ (1) ਨੂੰ 15,000 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ 'ਤੇ 1,000 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਵੀ ਮਿਲ ਰਿਹਾ ਹੈ।


ਇਸ ਤੋਂ ਇਲਾਵਾ Motorola Edge 50 Ultra ਨੂੰ 49,999 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।


ਨਾਲ ਹੀ, ਫਲਿੱਪਕਾਰਟ 'ਤੇ ਆਯੋਜਿਤ ਸੇਲ ਵਿੱਚ Poco X6 Pro ਨੂੰ 22,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬੈਂਕ ਆਫਰ ਵੀ ਦਿੱਤੇ ਜਾ ਰਹੇ ਹਨ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।