ਨਵੀਂ ਦਿੱਲੀ: ਟੈਲੀਕੌਮ ਰੈਗੂਲੇਟਰ ਟ੍ਰਾਈ ਨੇ ਭਾਰਤੀ ਏਅਰਟੈੱਲ ਤੇ ਵੋਡਾਫੋਨ ਆਈਡੀਆ ਦੀ ਪ੍ਰੀਮੀਅਮ ਸਰਵਿਸਜ਼ 'ਤੇ ਰੋਕ ਲਾ ਦਿੱਤੀ ਹੈ। ਏਅਰਟੈੱਲ ਨੇ ਜ਼ਿਆਦਾ ਤੇਜ਼ ਸਪੀਡ ਡੇਟਾ ਤੇ ਪ੍ਰਾਇਰਟੀ ਸਰਵਿਸਜ਼ ਲਈ ਪਲੈਟੀਨਮ ਸਰਵਿਸ ਲਾਂਚ ਕੀਤੀ ਸੀ ਪਰ ਟ੍ਰਾਈ ਇਨ੍ਹਾਂ ਦੋਵੇਂ ਟੈਲੀਕੌਮ ਸਰਵਿਸਜ਼ ਪ੍ਰੋਵਾਇਡਰ ਦੀ ਸਕੀਮ ਇਹ ਕਹਿੰਦਿਆਂ ਹੋਇਆ ਬੰਦ ਕਰ ਦਿੱਤੀ ਹੈ ਕਿ ਇਸ ਨਾਲ ਜਿਹੜੇ ਲੋਕਾਂ ਕੋਲ ਇਹ ਸਕੀਮ ਨਹੀਂ ਹੈ, ਉਨ੍ਹਾਂ ਦੀ ਸਰਵਿਸ ਤੇ ਅਸਰ ਪੈ ਸਕਦਾ ਹੈ।
ਵੋਡਾਫੋਨ ਨੇ ਟਰਾਈ ਦੇ ਇਸ ਫੈਸਲੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਕਨੌਮਿਕ ਟਾਇਮਜ਼ ਮੁਤਾਬਕ ਵੋਡਾਫੋਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਟਰਾਈ ਨੇ ਜਿਸ ਹੜਬੜਾਹਟ 'ਚ ਸਾਡੀ ਸਰਵਿਸ ਰੋਕੀ ਹੈ, ਇਹ ਹੈਰਾਨ ਕਰਨ ਵਾਲਾ ਹੈ।
ਟਰਾਈ ਨੇ ਵੋਡਾਫੋਨ ਤੇ ਏਅਰਟੈੱਲ ਨੂੰ ਲਿਖੀ ਚਿੱਠੀ 'ਚ ਦੋਵਾਂ ਨੂੰ ਇਸ ਪ੍ਰੀਮੀਅਮ ਸਰਵਿਸ ਨੂੰ ਤੁਰੰਤ ਰੋਕਣ ਲਈ ਕਿਹਾ ਗਿਆ ਹੈ। ਟਰਾਈ ਨੇ ਕਿਹਾ ਕਿ ਅਗਲੇ ਆਦੇਸ਼ ਤਕ ਇਸ ਸਰਵਿਸ 'ਤੇ ਰੋਕ ਲਾਈ ਗਈ। ਟਰਾਈ ਦੋਵੇਂ ਸਕੀਮਾਂ ਦੀ ਵਿਸਥਾਰ ਨਾਲ ਜਾਂਚ ਕਰੇਗਾ।
ਕੋਰੋਨਾ ਦਾ ਵਧਿਆ ਖਤਰਾ, ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਜ਼
ਟਰਾਈ ਨੇ ਕਿਹਾ ਕਿ ਵੋਡਾਫੋਨ ਆਈਡੀਆ ਅਤੇ ਏਅਰਟੈੱਲ ਦੋਵੇਂ ਇਹ ਨਿਸਚਿਤ ਕਰਨ ਕਿ ਪ੍ਰੀਮੀਅਮ ਸਰਵਿਸ ਦੇ ਗਾਹਕਾਂ ਦੇ ਹਿਤ ਸੁਰੱਖਿਅਤ ਰਹਿਣ। ਟਰਾਈ ਨੇ ਦੋਵਾਂ ਕੰਪਨੀਆਂ ਤੋਂ ਇਕ ਹਫ਼ਤੇ ਦੇ ਅੰਦਰ ਜਵਾਬ ਮੰਗਿਆ ਹੈ।
ਦੂਜੇ ਪਾਸੇ ਵੋਡਾਫੋਨ ਦੇ ਇਕ ਅਧਿਕਾਰੀ ਨੇ ਕਿਹਾ ਟਰਾਈ ਨੇ ਸਾਨੂੰ ਸਫਾਈ ਦੇਣ ਦਾ ਵੀ ਮੌਕਾ ਨਹੀਂ ਦਿੱਤਾ। ਸਾਡੀ ਗੱਲ ਸੁਣੇ ਬਿਨਾਂ ਪ੍ਰੀਮੀਅਮ ਸਰਵਿਸ ਨੂੰ ਬਲੌਕ ਕਰਨ ਦਾ ਫੈਸਲਾ ਹੈਰਾਨ ਕਰਦਾ ਹੈ। ਵੋਡਾਫੋਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਟੈਰਿਫ ਨਿਯਮਾਂ ਦਾ ਕੋਈ ਉਲੰਘਣ ਨਹੀਂ ਹੋਇਆ।
ਕੁਵੈਤ 'ਚ ਫਸੇ 177 ਪੰਜਾਬੀ ਪਹੁੰਚੇ ਵਾਪਸ, ਸੁਣੋ ਤਸ਼ੱਦਦ ਦੀ ਦਰਦਨਾਕ ਕਹਾਣੀ
ਮੌਸਮ ਵਿਭਾਗ ਦਾ ਯੈਲੋ ਅਲਰਟ, ਪੰਜਾਬ-ਹਰਿਆਣਾ 'ਚ ਜਲਥਲ, ਦਿੱਲੀ 'ਚ ਨਹੀਂ ਪਵੇਗਾ ਮੀਂਹ
ਟਰਾਈ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਇਸ ਮਾਮਲੇ 'ਚ ਨੈੱਟ ਨਿਊਟ੍ਰੀਲਿਟੀ ਦੀ ਉਲੰਘਣਾ ਹੋਈ ਹੈ। ਲੱਗਦਾ ਹੈ ਕਿ ਟੈਲੀਕੌਮ ਕੰਪਨੀਆਂ ਨੇ ਪਬਲਿਕ ਡੇਟਾ ਹਾਈਵੇਅ ਦਾ ਇਕ ਲੇਨ ਰਿਜ਼ਰਵ ਕਰ ਲਿਆ ਹੈ। ਇਸ ਅਮੀਰ ਗਾਹਕਾਂ ਨੂੰ ਫਾਇਦਾ ਪਹੁੰਚਾਉਣ ਲਈ ਜਨਤਕ ਸਾਧਨਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ