Voter ID Card Address Update: ਵੋਟਰ ਆਈਡੀ ਕਾਰਡ ਵਿੱਚ ਵੋਟਰ ਦਾ ਪਤਾ ਤੇ ਕਾਰਡਧਾਰਕ ਦੇ ਨਾਮਜ਼ਦ ਹਲਕੇ ਸਮੇਤ ਵੋਟਰ ਬਾਰੇ ਜਾਣਕਾਰੀ ਹੁੰਦੀ ਹੈ। ਇੱਕ ਯੋਗ ਵੋਟਰ ਨੂੰ ਸਿਰਫ਼ ਉਸ ਦੇ ਰਜਿਸਟਰਡ ਹਲਕੇ ਤੋਂ ਹੀ ਵੋਟ ਪਾਉਣ ਦੀ ਇਜਾਜ਼ਤ ਹੈ। ਇਸ ਲਈ ਜੇਕਰ ਤੁਸੀਂ ਹਾਲ ਹੀ ਵਿੱਚ ਇੱਕ ਨਵੇਂ ਸ਼ਹਿਰ ਵਿੱਚ ਚਲੇ ਗਏ ਹੋ ਤੇ ਉੱਥੇ ਇੱਕ ਵੋਟਰ ਵਜੋਂ ਆਪਣੇ ਆਪ ਨੂੰ ਰਜਿਸਟਰ ਕਰਨਾ ਚਾਹੁੰਦੇ ਹੋ ਤੇ ਵੋਟ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨਵੇਂ ਪਤੇ ਦੇ ਨਾਲ ਆਪਣਾ ਵੋਟਰ ਆਈਡੀ ਕਾਰਡ ਅਪਡੇਟ ਕਰਨਾ ਹੋਵੇਗਾ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਵੋਟਰ ਸੂਚੀ 'ਚ ਤੁਹਾਡਾ ਨਾਮ ਸ਼ਾਮਲ ਕੀਤਾ ਗਿਆ ਹੈ।

ਤੁਸੀਂ ਇਨ੍ਹਾਂ ਕਦਮਾਂ ਦੀ ਪਾਲਣਾ ਕਰ ਕੇ ਵੋਟਰ ਆਈਡੀ ਕਾਰਡ ਨੂੰ ਅਪਡੇਟ ਕਰ ਸਕਦੇ ਹੋ



  • ਅਜਿਹਾ ਕਰਨ ਲਈ ਤੁਹਾਨੂੰ ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ ਦੀ ਵਰਤੋਂ ਕਰਕੇ ਔਨਲਾਈਨ ਰਿਕਵੈਸਟ ਕਰਨੀ ਪਵੇਗੀ। ਇੱਥੇ ਅਸੀਂ ਤੁਹਾਨੂੰ ਸਟੈਪ ਬਾਇ ਸਟੈਪ ਗਾਈਡ ਕਰ ਰਹੇ ਹਾਂ

  • ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ https://www.nvsp.in/ 'ਤੇ ਜਾਣਾ ਹੋਵੇਗਾ। ਜੇਕਰ ਤੁਹਾਡੇ ਕੋਲ ਖਾਤਾ ਨਹੀਂ ਹੈ, ਤਾਂ ਲੌਗਇਨ ਸਕ੍ਰੀਨ ਦੇ ਹੇਠਾਂ ਰਜਿਸਟਰ ਨਾਓ ਬਟਨ 'ਤੇ ਕਲਿੱਕ ਕਰੋ।


  • ਲੌਗਇਨ ਕਰਨ ਤੋਂ ਬਾਅਦ ਆਪਣੇ ਵੋਟਰ ਆਈਡੀ ਕਾਰਡ 'ਤੇ ਪਤਾ ਬਦਲਣ ਲਈ 'ਮਾਈਗ੍ਰੇਸ਼ਨ ਟੂ ਅਦਰ ਪਲੇਸ' 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਇਹ

  • ਚੁਣਨਾ ਪਵੇਗਾ ਕਿ ਤੁਸੀਂ ਆਪਣੀ ਵੋਟਰ ਆਈਡੀ ਜਾਂ ਪਰਿਵਾਰ ਲਈ ਬਦਲਾਅ ਕਰਨਾ ਚਾਹੁੰਦੇ ਹੋ।

  • ਆਪਣੇ ਵੋਟਰ ਆਈਡੀ ਕਾਰਡ ਵਿਚ ਪਤਾ ਬਦਲਣ ਲਈ, 'ਸੈਲਫ' ਦੀ ਚੋਣ ਕਰੋ।

  • ਹੁਣ ਚੁਣੋ ਕਿ ਤੁਸੀਂ ਆਪਣੇ ਹਲਕੇ ਦੇ ਅੰਦਰ ਜਾ ਰਹੇ ਹੋ ਜਾਂ ਆਪਣੇ ਹਲਕੇ ਤੋਂ ਬਾਹਰ।

  • ਹੁਣ ਤੁਹਾਡੇ ਸਾਹਮਣੇ ਫਾਰਮ 6 ਖੁੱਲ੍ਹੇਗਾ। ਇੱਥੇ ਤੁਹਾਨੂੰ ਆਪਣਾ ਮੌਜੂਦਾ ਸਥਾਨ, ਪਤਾ, ਚੋਣ ਖੇਤਰ ਅਤੇ ਹੋਰ ਵੇਰਵੇ ਦਰਜ ਕਰਨੇ ਪੈਣਗੇ। ਇਸ ਨਾਲ ਤੁਹਾਨੂੰ

  • ਤੁਹਾਡੀ ਨਿੱਜੀ ਜਾਣਕਾਰੀ ਡਾਕ ਪਤਾ, ਸਥਾਈ ਪਤਾ ਆਦਿ ਦਰਜ ਕਰਨ ਲਈ ਕਿਹਾ ਜਾਵੇਗਾ।
    ਸਭ ਕੁਝ ਭਰ ਜਾਣ ਤੋਂ ਬਾਅਦ ਆਪਣੇ ਪਤੇ ਅਤੇ ਉਮਰ ਦੇ ਸਬੂਤ ਦੇ ਨਾਲ ਆਪਣੀ ਫੋਟੋ ਅਪਲੋਡ ਕਰੋ।

  • ਫਾਰਮ 6 ਦੇ ਅੰਤ ਵਿੱਚ ਸਵੈ ਘੋਸ਼ਣਾ ਪੱਤਰ ਭਰੋ, ਕੈਪਚਾ ਦਰਜ ਕਰੋ ਅਤੇ ਬੇਨਤੀ ਦਰਜ ਕਰੋ।


  • ਰਿਕਵੈਸਟ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਕਨਫਰਮੇਸ਼ਨ ਪ੍ਰਾਪਤ ਹੋਵੇਗੀ ਤੇ ਬਦਲਾਅ ਕੀਤੇ ਜਾਣ ਤੋਂ ਬਾਅਦ ਤੁਹਾਡੇ ਮੌਜੂਦਾ ਪਤੇ 'ਤੇ ਇੱਕ ਨਵੀਂ ਵੋਟਰ ਆਈਡੀ ਦਿੱਤੀ ਜਾਵੇਗੀ।