Gmail Security Setting: ਪਿਛਲੇ ਕੁਝ ਸਾਲਾਂ 'ਚ ਸਾਈਬਰ ਕ੍ਰਾਈਮ (Cyber Crime) ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਈਬਰ ਅਪਰਾਧੀ (Cyber Criminals) ਤੁਹਾਡੀ ਜੀਮੇਲ, ਡਾਟਾ ਤੇ ਹੋਰ ਨਿੱਜੀ ਜਾਣਕਾਰੀ ਨੂੰ ਹੈਕ ਕਰਕੇ ਤੁਹਾਨੂੰ ਬਲੈਕਮੇਲ ਕਰਦੇ ਹਨ। ਇਸ ਕ੍ਰਾਈਮ 'ਚ ਸਭ ਤੋਂ ਵੱਧ ਖ਼ਤਰਾ ਜੀਮੇਲ ਨੂੰ ਰਹਿੰਦਾ ਹੈ।

ਸਮਾਰਟਫ਼ੋਨ ਦੀ ਵਰਤੋਂ ਕਰਨ ਵਾਲਾ ਲਗਭਗ ਹਰ ਵਿਅਕਤੀ ਜੀਮੇਲ ਦੀ ਵਰਤੋਂ ਕਰਦਾ ਹੈ। ਇਹ ਹਰ ਕਿਸਮ ਦੇ ਨਿੱਜੀ ਅਤੇ ਦਫ਼ਤਰੀ ਕੰਮਾਂ ਲਈ ਵਰਤਿਆ ਜਾਂਦਾ ਹੈ। ਅਜਿਹੇ 'ਚ ਇਸ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਟ੍ਰਿਕਸ ਦੱਸਾਂਗੇ, ਜਿਸ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਜੀਮੇਲ ਅਕਾਊਂਟ ਹੈਕ ਹੋ ਗਿਆ ਹੈ ਜਾਂ ਨਹੀਂ।

ਅਪਣਾਓ ਇਹ ਤਰੀਕਾ-


ਜੇਕਰ ਕੋਈ ਤੁਹਾਡਾ ਜੀਮੇਲ ਅਕਾਊਂਟ ਹੈਕ ਕਰਦਾ ਹੈ ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕਦੀ। ਜੇਕਰ ਇਹ ਪਤਾ ਲੱਗ ਜਾਂਦਾ ਹੈ ਤਾਂ ਤੁਸੀਂ ਸਮੇਂ ਸਿਰ ਪਾਸਵਰਡ ਬਦਲ ਸਕਦੇ ਹੋ। ਤੁਸੀਂ Google Password Checkup ਐਡ-ਆਨ ਫੀਚਰ ਨਾਲ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਜੀਮੇਲ ਹੈਕ ਹੋਈ ਹੈ ਜਾਂ ਨਹੀਂ। ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਇਨ੍ਹਾਂ ਸਟੈੱਪ ਨੂੰ ਫਾਲੋ ਕਰਨਾ ਹੋਵੇਗਾ।

ਆਪਣੇ ਫ਼ੋਨ ਜਾਂ ਡੈਸਕਟਾਪ 'ਤੇ Google Chrome ਬ੍ਰਾਊਜ਼ਰ 'ਚ ਫ੍ਰੀ ਪਾਸਵਰਡ ਚੈੱਕਅਪ ਸਾਫ਼ਟਵੇਅਰ ਡਾਊਨਲੋਡ ਕਰੋ।

ਹੁਣ ਇਸ ਸਾਫ਼ਟਵੇਅਰ ਨੂੰ ਇੰਸਟਾਲ ਕਰੋ। ਇੱਕ ਵਾਰ ਇੰਸਟਾਲ ਹੋਣ 'ਤੇ Chrome ਐਕਸਟੈਂਸ਼ਨ ਤੁਹਾਡੇ ਲੌਗਇਨ ਕ੍ਰੈਡੇਂਸਿਅਲ ਨੂੰ ਚੈੱਕ ਕਰਦਾ ਹੈ।

ਜੇਕਰ ਤੁਹਾਡਾ ਯੂਜਰ ਨੇਮ ਅਤੇ ਪਾਸਵਰਡ ਗੂਗਲ ਦੇ ਡਾਟਾਬੇਸ 'ਚ ਮੌਜੂਦ ਹਨ ਤਾਂ ਸਾਫ਼ਟਵੇਅਰ ਤੁਹਾਨੂੰ ਇਸ ਬਾਰੇ ਸੂਚਿਤ ਕਰੇਗਾ। ਇਹ ਡਾਟਾਬੇਸ ਹੈਕ ਕੀਤੇ ਗਏ ਯੂਜਰ ਨਾਮਾਂ ਅਤੇ ਪਾਸਵਰਡਾਂ ਨਾਲ ਭਰਿਆ ਹੁੰਦਾ ਹੈ। ਇਸ ਡਾਟਾਬੇਸ 'ਚ ਲਗਭਗ 4 ਕਰੋੜ ਪਾਸਵਰਡ ਹਨ।

ਡਾਟਾਬੇਸ ਤੋਂ ਨੋਟੀਫਿਕੇਸ਼ਨ ਪ੍ਰਾਪਤ ਕਰਨ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ ਇੱਕ ਮੈਸੇਜ਼ ਦਿਖਾਈ ਦੇਵੇਗਾ। ਇਸ 'ਚ ਸਬੰਧਤ ਵੈੱਬਸਾਈਟ ਦੇ ਪਾਸਵਰਡ ਚੈੱਕਅਪ ਬਾਰੇ ਜਾਣਕਾਰੀ ਹੋਵੇਗੀ।

ਹੁਣ ਤੁਸੀਂ ਇੱਥੋਂ ਬ੍ਰਾਊਜ਼ਰ 'ਤੇ ਸੇਵ ਕੀਤੇ ਕਿਸੇ ਵੀ ਪਾਸਵਰਡ ਨੂੰ ਆਸਾਨੀ ਨਾਲ ਚੈੱਕ ਕਰ ਸਕੋਗੇ।

ਇਨ੍ਹਾਂ ਸਟੈਪਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਹਾਡਾ ਜੀਮੇਲ ਹੈਕ ਹੋ ਗਿਆ ਹੈ ਜਾਂ ਨਹੀਂ।

ਜੇਕਰ ਪਾਸਵਰਡ ਹੈਕ ਹੋਇਆ ਹੈ ਤਾਂ ਤੁਹਾਨੂੰ ਤੁਰੰਤ ਪਾਸਵਰਡ ਬਦਲ ਲੈਣਾ ਚਾਹੀਦਾ ਹੈ।