WiFi Routers: ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨਿਯਮਿਤ ਤੌਰ 'ਤੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਸੌਫਟਵੇਅਰ ਅਤੇ ਐਪਲ ਪ੍ਰੋਡਕਟਸ, ਵਿੰਡੋਜ਼ ਪ੍ਰੋਡਕਟਸ ਅਤੇ ਗੂਗਲ ਕਰੋਮ, ਮੋਜ਼ੀਲਾ ਆਦਿ ਵਰਗੇ ਸੌਫਟਵੇਅਰਾਂ ਵਿੱਚ ਕਮਜ਼ੋਰੀਆਂ ਦੀ ਰਿਪੋਰਟ ਕਰਦੀ ਰਹਿੰਦੀ ਹੈ।
ਉਂਝ, ਅੱਜ ਸਰਕਾਰੀ ਅਦਾਰੇ ਨੇ ਇੱਕ ਅਜਿਹੇ ਮੁੱਦੇ ਨੂੰ ਉਜਾਗਰ ਕੀਤਾ ਹੈ ਜੋ ਨਾ ਸਿਰਫ਼ ਇੱਕ ਗੰਭੀਰ ਮੁੱਦਾ ਹੈ, ਸਗੋਂ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਦਰਅਸਲ, ਸਾਈਬਰ ਸੁਰੱਖਿਆ ਏਜੰਸੀ ਨੂੰ TP-Link ਰਾਊਟਰ 'ਚ Security flaw ਮਿਲਿਆ ਹੈ। CERT-In ਦੇ ਅਨੁਸਾਰ, ਇਹ ਕਮਜ਼ੋਰੀ ਹੈਕਰ ਨੂੰ ਵਾਈ-ਫਾਈ ਨਾਲ ਜੁੜੇ ਕਿਸੇ ਵੀ ਕਨੈਕਟਡ ਡਿਵਾਈਸ ਤੱਕ ਪਹੁੰਚ ਦੇ ਰਹੀ ਹੈ।
TP-Link ਭਾਰਤ ਵਿੱਚ ਸਭ ਤੋਂ ਪ੍ਰਸਿੱਧ Wi-Fi ਰਾਊਟਰਾਂ ਵਿੱਚੋਂ ਇੱਕ ਹੈ। Wi-Fi ਰਾਊਟਰ ਇੱਕ ਅਜਿਹਾ ਡਿਵਾਈਸ ਹੈ ਜੋ ਤੁਹਾਨੂੰ ਇੰਟਰਨੈਟ ਪ੍ਰੋਵਾਈਡਰ ਨਾਲ ਜੋੜਦਾ ਹੈ ਅਤੇ ਤੁਹਾਡੇ ਘਰ ਜਾਂ ਦਫਤਰ ਵਿੱਚ ਇੱਕ ਵਾਇਰਲੈੱਸ ਨੈਟਵਰਕ ਪ੍ਰਦਾਨ ਕਰਦਾ ਹੈ। ਇਹ ਤੁਹਾਡੇ ਡਿਵਾਈਸ, ਜਿਵੇਂ ਕਿ ਸਮਾਰਟਫ਼ੋਨ, ਲੈਪਟਾਪ ਅਤੇ ਟੈਬਲੇਟ ਨੂੰ ਕੇਬਲ ਦੀ ਵਰਤੋਂ ਕੀਤੇ ਬਿਨਾਂ ਇੰਟਰਨੈਟ ਨਾਲ ਜੁੜਨ ਦੀ ਸੁਵਿਧਾ ਦਿੰਦਾ ਹੈ।
ਇਹ ਵੀ ਪੜ੍ਹੋ: Snapchat ਵਾਂਗ WhatsApp ‘ਤੇ ਵੀ ਬਣਾਓ ਆਪਣਾ ਅਵਤਾਰ, ਇਸ ਤਰ੍ਹਾਂ ਕਰੋ ਸੈੱਟ ਆਪਣੀ DP 'ਤੇ
CERT-In ਨੇ ਆਪਣੀ ਵੈੱਬਸਾਈਟ 'ਤੇ ਇਕ ਨੋਟ ਜਾਰੀ ਕਰਕੇ ਕਿਹਾ ਹੈ ਕਿ TP-Link ਰਾਊਟਰ 'ਚ ਖਰਾਬੀ ਹੈ, ਜਿਸ ਦਾ ਫਾਇਦਾ ਚੁੱਕਦਿਆਂ ਹੋਇਆਂ ਹੈਕਰ ਕਨੈਕਟ ਕੀਤੇ ਡਿਵਾਈਸ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ ਅਤੇ ਕਿਸੇ ਵੀ ਸਿਸਟਮ 'ਤੇ ਕੋਡ ਨੂੰ ਐਡਿਟ ਕਰ ਸਕਦੇ ਹਨ। ਸਾਈਬਰ ਸੁਰੱਖਿਆ ਏਜੰਸੀ ਨੇ ਟੀਪੀ-ਲਿੰਕ ਰਾਊਟਰਾਂ ਵਿੱਚ ਕਮਜ਼ੋਰੀਆਂ ਬਾਰੇ ਇੱਕ ਹਾਈ-ਰਿਸਕ ਵਾਲੀ ਚੇਤਾਵਨੀ ਵੀ ਜਾਰੀ ਕੀਤੀ ਹੈ। ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਇਹ ਕਮਜ਼ੋਰੀ C5400X(EU)_V1_1.1.7 ਬਿਲਡ 20240510 ਤੋਂ ਪਹਿਲਾਂ TP-Link ਆਰਚਰ ਮਾਡਲਾਂ ਨੂੰ ਪ੍ਰਭਾਵਿਤ ਕਰਦੀ ਹੈ।
ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਰਾਊਟਰ ਦੇ ਫਰਮਵੇਅਰ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕਰੋ। ਜਦੋਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ, ਤਾਂ ਕੰਪਨੀਆਂ ਅਕਸਰ ਸੁਰੱਖਿਆ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਨਵੇਂ ਫਰਮਵੇਅਰ ਅੱਪਡੇਟ ਜਾਰੀ ਕਰਦੀਆਂ ਹਨ। ਅਪਡੇਟ ਕਰਨ ਲਈ, ਤੁਹਾਨੂੰ ਰਾਊਟਰ ਦੇ ਐਡਮਿਨ ਇੰਟਰਫੇਸ ਜਾਂ Manufacture ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ।
ਕਦੇ ਵੀ Wi-Fi ਰਾਊਟਰ ਨੂੰ ਇਸਦੇ ਡਿਫੌਲਟ ਲੌਗਇਨ ਪ੍ਰਮਾਣ ਪੱਤਰਾਂ ਨਾਲ ਨਾ ਵਰਤੋ। ਅਜਿਹੇ ਵਾਈ-ਫਾਈ ਰਾਊਟਰਾਂ ਨੂੰ ਪਹਿਲਾਂ ਨਿਸ਼ਾਨਾ ਬਣਾਇਆ ਜਾਂਦਾ ਹੈ। ਐਡਮਿਨ ਇੰਟਰਫੇਸ ਵਿੱਚ ਲੌਗਇਨ ਕਰਕੇ ਰਾਊਟਰ ਦੀਆਂ ਸੈਟਿੰਗਾਂ ਤੱਕ ਪਹੁੰਚ ਕਰੋ ਅਤੇ ਇੱਕ ਚੰਗਾ ਉਪਭੋਗਤਾ ਨਾਮ ਅਤੇ ਮਜ਼ਬੂਤ ਪਾਸਵਰਡ ਸੈੱਟ ਕਰੋ।
ਇਹ ਵੀ ਪੜ੍ਹੋ: Online Gaming: ਆਨਲਾਈਨ ਗੇਮਿੰਗ ਦੀ ਲਤ ਤੋਂ ਬਚਾਉਣ ਦੇ ਲਈ ਸਰਕਾਰ ਨੇ ਕੱਢਿਆ ਇਹ ਹੱਲ, ਜਾਣੋ ਇਸ ਬਾਰੇ