Your Privacy at Risk: ਭਾਰਤ ਦੇ ਸਾਰੇ ਪ੍ਰਮੁੱਖ ਇੰਟਰਨੈੱਟ ਸੇਵਾ ਪ੍ਰਦਾਤਾ (ਸਰਵਿਸ ਪ੍ਰੋਵਾਈਡਰਜ਼) ਖਪਤਕਾਰਾਂ ਨੂੰ ਰਾਊਟਰ ਵੀ ਪ੍ਰਦਾਨ ਕਰਦੇ ਹਨ। ਭਾਵੇਂ ਉਹ ਅਜਿਹਾ "ਮੁਫਤ ਰਾਊਟਰ" ਤੇ "ਸਹੂਲਤ" ਦੇ ਨਾਮ ਤੇ ਕਰਦੇ ਹਨ ਪਰ ਸੱਚਾਈ ਇਹ ਹੈ ਕਿ ਇਹ ਲਾਜ਼ਮੀ ਹੈ। ਦੂਰਸੰਚਾਰ ਕੰਪਨੀਆਂ ਖਪਤਕਾਰਾਂ ਨੂੰ ਫਾਈਬਰ ਕੁਨੈਕਸ਼ਨ ਲੈਣ ਦੀ ਇਜਾਜ਼ਤ ਨਹੀਂ ਦਿੰਦੀਆਂ ਜਦੋਂ ਤੱਕ ਉਹ "ਮੁਫਤ" ਰਾਊਟਰ ਲੈਣ ਲਈ ਸਹਿਮਤ ਨਹੀਂ ਹੁੰਦੇ। ਜ਼ਿਆਦਾਤਰ ਖਪਤਕਾਰ ਮੁਫਤ ਰਾਊਟਰ ਕਾਰਨ ਇਸ ਪੇਸ਼ਕਸ਼ ਤੋਂ ਇਨਕਾਰ ਵੀ ਨਹੀਂ ਕਰਦੇ, ਪਰ ਕੀ ਅਜਿਹਾ ਕਰਨਾ ਸਹੀ ਹੈ।


 


ਅਜਿਹਾ ਲੱਗਦਾ ਹੈ ਕਿ ਇਹ ਮੁੱਦਾ ਜ਼ਿਆਦਾਤਰ ਖਪਤਕਾਰਾਂ ਲਈ ਚਿੰਤਾ ਦਾ ਵਿਸ਼ਾ ਨਹੀਂ ਰਿਹਾ, ਜਿਸ ਦਾ ਕਾਰਨ ਮੁਫਤ ਰਾਊਟਰਾਂ ਦੀ ਉਪਲਬਧਤਾ ਹੈ ਪਰ ਕੁਝ ਖਪਤਕਾਰ ਜੋ ਆਪਣੀ ਨਿੱਜਤਾ ਤੇ ਭੇਤਦਾਰੀ ਪ੍ਰਤੀ ਸੁਚੇਤ ਹਨ, ਹੁਣ ਇਸ ਮੁੱਦੇ ਨੂੰ ਲੈ ਕੇ ਸੁਚੇਤ ਹੋ ਰਹੇ ਹਨ।


 


ਚਿੰਤਾ ਇਹ ਹੈ ਕਿ ਰਾਊਟਰਾਂ ਦੀ ਮਾਲਕੀ ਤੇ ਪ੍ਰਬੰਧ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਵੱਲੋਂ ਕੀਤਾ ਜਾਂਦਾ ਹੈ, ਜੋ ਇਨ੍ਹਾਂ ਰਾਊਟਰਾਂ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰਲੇ ਸੌਫਟਵੇਅਰ ਦੀ ਸਪਲਾਈ ਤੱਕ ਦਾ ਪ੍ਰਬੰਧ ਵੀ ਕਰਦੇ ਹਨ। ਇਹ ਕੰਪਨੀਆਂ ਉਸ ‘ਮੁਫ਼ਤ’ ਰਾਊਟਰ ਰਾਹੀਂ ਆਉਣ-ਜਾਣ ਵਾਲੇ ਸਾਰੀ ਇੰਟਰਨੈਟ ਟ੍ਰੈਫਿਕ ਨੂੰ ਟ੍ਰੈਕ ਕਰ ਸਕਦੀਆਂ ਹਨ।


 


ਦੂਰਸੰਚਾਰ ਕੰਪਨੀਆਂ ਨੇ ਰਾਊਟਰ ਨੂੰ ਜ਼ਰੂਰੀ ਬਣਾਇਆ
ਚਿੰਤਾ ਗੈਜੇਟ ਦੀ ਮਲਕੀਅਤ ਦੀ ਪਸੰਦ ਤੇ ਉਸ ਦੀ ਸਮਰੱਥਾ ਨਾਲ ਵੀ ਸਬੰਧਤ ਹੈ। ਕੰਪਨੀਆਂ ਇਨ੍ਹਾਂ ਰਾਊਟਰਾਂ ਨੂੰ ਆਪਣੇ ਘਰੇਲੂ ਨੈੱਟਵਰਕਾਂ ’ਤੇ ਪਾਉਣ ਉੱਤੇ ਜ਼ੋਰ ਦਿੰਦੇ ਹਨ। ਜੇ ਖਪਤਕਾਰ ਆਪਣੇ ਰਾਊਟਰ ਖਰੀਦਣਾ ਤੇ ਵਰਤਣਾ ਚਾਹੁੰਦੇ ਹਨ, ਤਾਂ ਇਹ ਵੱਡੀਆਂ ਦੂਰਸੰਚਾਰ ਕੰਪਨੀਆਂ ਅਕਸਰ ਉਸ ਨੂੰ ਕੁਨੈਕਸ਼ਨ ਦੇਣ ਤੋਂ ਇਨਕਾਰ ਕਰਦੀਆਂ ਹਨ।


 


ਭਾਰਤ ਦੇ ਇੰਟਰਨੈਟ ਖਪਤਕਾਰ ਜਿਸ ਮੁੱਦੇ ਦੀ ਪੁਸ਼ਟੀ ਕਰਦੇ ਹਨ ਕਿ ਜਦੋਂ ਵੀ ਏਅਰਟੈਲ, ਏਸੀਟੀ ਤੇ ਹੋਰ ਇੰਟਰਨੈਟ ਸੇਵਾ ਪ੍ਰਦਾਤਾ ਘਰ ਵਿੱਚ ਫਾਈਬਰ ਕਨੈਕਸ਼ਨ ਸਥਾਪਤ ਕਰਦੇ ਹਨ, ਤਾਂ ਉਹ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਖਪਤਕਾ ਨੂੰ ਕੰਪਨੀ ਦੁਆਰਾ ਸਪਲਾਈ ਕੀਤੇ ਰਾਊਟਰ ਦੀ ਵਰਤੋਂ ਕਰਨੀ ਪਏਗੀ।


 


ਫਾਈਬਰ ਕੁਨੈਕਸ਼ਨਾਂ ਦੇ ਸ਼ੁਰੂਆਤੀ ਦਿਨਾਂ ਵਿੱਚ, ਲਗਭਗ 6 ਤੋਂ 7 ਸਾਲ ਪਹਿਲਾਂ, ਇੰਟਰਨੈਟ ਸੇਵਾ ਪ੍ਰਦਾਤਾਵਾਂ ਨੇ ਨੈਟਵਰਕਿੰਗ ਗੇਅਰ ਦੇ ਦੋ ਟੁਕੜੇ ਮੁਹੱਈਆ ਕਰਵਾਏ ਸਨ: ਇੱਕ ONT (ਆਪਟੀਕਲ ਨੈਟਵਰਕ ਟਰਮੀਨਲ) ਜਿਸੀ ਨੇ ਫਾਈਬਰ ਲਾਈਨ ਨੂੰ ਇੱਕ ਨਿਯਮਤ ਇੰਟਰਨੈਟ ਕਨੈਕਸ਼ਨ ਵਿੱਚ ਬਦਲ ਦਿੱਤਾ; ਜਿਸ ਦੀ ਵਰਤੋਂ ਘਰ ਦੇ ਅੰਦਰ ਕੀਤੀ ਜਾ ਸਕਦੀ ਸੀ। ਦੂਜਾ, ਰਾਊਟਰ ਜੋ ONT ਨਾਲ ਜੁੜੇਗਾ ਅਤੇ WiFi ਦੇ ਨਾਲ ਨਾਲ ਕੰਪਿਊਟਰ ਜਾਂ ਲੈਪਟਾਪ ਲਈ ਇੰਟਰਨੈਟ ਲਿੰਕ ਪ੍ਰਦਾਨ ਕਰੇਗਾ।


 


ਇਸ ਵਿਵਸਥਾ ਵਿੱਚ, ਖਪਤਕਾਰਾਂ ਨੂੰ ਆਪਣੇ ਰਾਊਟਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ONT ਦੀ ਸਪਲਾਈ ਇੰਟਰਨੈਟ ਸੇਵਾ ਪ੍ਰਦਾਤਾ ਵੱਲੋਂ ਹੋਣੀ ਚਾਹੀਦੀ ਸੀ। ਪਰ ਬਾਅਦ ਦੇ ਸਾਲਾਂ ਵਿੱਚ, ਜਦੋਂ ਭਾਰਤ ਵਿੱਚ ਇੱਕ ਵੱਡੀ ਕਾਰੋਬਾਰੀ ਸਮੂਹ ਦੀ ਕੰਪਨੀ ਨੇ ਇਸ ਖੇਤਰ ਵਿੱਚ ਪ੍ਰਵੇਸ਼ ਕੀਤਾ, ਚੀਜ਼ਾਂ ਬਦਲ ਗਈਆਂ। ਜਦੋਂ ਇਸ ਨਵੀਂ ਕੰਪਨੀ ਨੇ ਇਸ ਗੱਲ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਕਿ ਖਪਤਕਾਰ ਨੂੰ ਇੱਕ ਮੁਫਤ ਰਾਊਟਰ ਲੈਣਾ ਚਾਹੀਦਾ ਹੈ, ਭਾਵੇਂ ਉਸ ਨੂੰ ਇਸਦੀ ਜ਼ਰੂਰਤ ਹੋਵੇ ਜਾਂ ਨਾ।


 


2020 ਵਿੱਚ ਅਮਰੀਕਾ ਵਿੱਚ, ਰੈਗੂਲੇਟਰਜ਼ ਦਾ ਇੱਕ ਨਿਯਮ ਆਇਆ ਸੀ ਕਿ ਖਪਤਕਾਰਾਂ ਨੂੰ ਕੁਨੈਕਸ਼ਨ ਲੈਣ ਵੇਲੇ ਰਾਊਟਰ ਦਾ ਸਿਰਫ਼ ਇੱਕ ਵਿਕਲਪ ਹੋਵੇਗਾ ਅਤੇ ਉਨ੍ਹਾਂ ਨੂੰ ਰਾਊਟਰ ਹਰ ਹਾਲਤ ’ਚ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਅਫ਼ਸੋਸ ਦੀ ਗੱਲ ਹੈ ਕਿ ਭਾਰਤ ਵਿੱਚ, ਇੰਟਰਨੈਟ ਸਰਵਿਸ ਪ੍ਰੋਵਾਈਡਰਜ਼ ਲਈ ਹਾਲੇ ਤੱਕ ਕੋਈ ਸ਼ਰਤ ਨਹੀਂ ਰੱਖੀ ਗਈ। ਖਪਤਕਾਰਾਂ ਲਈ ਇਸ ਮਾਮਲੇ ’ਚ ਕੋਈ ਰਾਹਤ ਨਹੀਂ ਹੈ।