Drink And Drive Challan: ਭਾਰਤ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਟ੍ਰੈਫਿਕ ਨਿਯਮਾਂ ਨੂੰ ਕਾਫੀ ਸਖਤ ਕੀਤਾ ਗਿਆ ਹੈ। ਇਸ ਨਾਲ ਹੀ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ ਪਰ ਇਕ ਨਿਯਮ ਇਹ ਵੀ ਹੈ, ਜਿਸ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨੇ ਦੇ ਨਾਲ ਜੇਲ੍ਹ ਜਾਣਾ ਪੈ ਸਕਦਾ ਹੈ। ਜੀ ਹਾਂ! ਅਸੀਂ ਡਰਿੰਕ ਐਂਡ ਡਰਾਈਵ ਲਈ ਚਲਾਨ ਬਾਰੇ ਗੱਲ ਕਰ ਰਹੇ ਹਾਂ। ਇਸ ਸਥਿਤੀ ਲਈ ਨਿਯਮ ਬਹੁਤ ਸਖ਼ਤ ਹਨ, ਪਰ ਬਹੁਤ ਸਾਰੇ ਲੋਕ ਅਜੇ ਵੀ ਇਸ ਨਿਯਮ ਦੀ ਖੁੱਲ੍ਹੇਆਮ ਉਲੰਘਣਾ ਕਰਦੇ ਹਨ। ਇਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜੋ ਜਾਨਲੇਵਾ ਵੀ ਹੋ ਸਕਦਾ ਹੈ। ਇਸ ਲਈ ਕਦੇ ਵੀ ਨਸ਼ੇ ਦੀ ਹਾਲਤ ਵਿੱਚ ਗੱਡੀ ਨਾ ਚਲਾਓ।



 ਕੀ ਹੈ ਸਜ਼ਾ



ਜੇ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋ ਤਾਂ ਇਸ ਆਦਤ ਨੂੰ ਤੁਰੰਤ ਛੱਡ ਦਿਓ ਕਿਉਂਕਿ ਜੇ ਤੁਹਾਨੂੰ ਪਹਿਲਾਂ ਵੀ ਅਜਿਹੇ ਮਾਮਲੇ 'ਚ ਜੁਰਮਾਨਾ ਭਰਨਾ ਪਿਆ ਹੈ ਤਾਂ ਜੇ ਤੁਸੀਂ ਦੁਬਾਰਾ ਫੜੇ ਗਏ ਤਾਂ ਤੁਹਾਨੂੰ 15,000 ਰੁਪਏ ਦਾ ਭਾਰੀ ਚਾਲਾਨ ਦਾ ਭੁਗਤਾਨ ਕਰਨਾ ਪਵੇਗਾ ਤੇ ਇਸ ਨਾਲ 2 ਸਾਲ ਦੀ ਕੈਦ ਵੀ ਹੋ ਸਕਦੀ ਹੈ, ਜਦ ਕਿ ਪਹਿਲੀ ਵਾਰ ਫੜੇ ਜਾਣ 'ਤੇ 10,000 ਰੁਪਏ ਦਾ ਚਲਾਨ ਤੇ/ਜਾਂ 6 ਮਹੀਨੇ ਦੀ ਕੈਦ ਦਾ ਨਿਯਮ ਹੈ।



ਇਸ ਕਾਰਨ ਕੱਟਿਆ ਜਾਂਦਾ ਹੈ ਚਲਾਨ 



ਜੇ ਤੁਸੀਂ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਗੱਡੀ ਚਲਾਉਂਦੇ ਹੋਏ ਫੜੇ ਜਾਂਦੇ ਹੋ, ਤਾਂ ਮੋਟਰ ਵਹੀਕਲ ਐਕਟ ਦੇ ਅਨੁਸਾਰ ਤੁਹਾਨੂੰ 5,000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਅਤੇ ਨਾਲ ਹੀ ਆਪਣੇ ਵਾਹਨ ਦਾ ਬੀਮਾ ਕਰਵਾਓ, ਨਹੀਂ ਤਾਂ 2,000 ਰੁਪਏ ਦੇ ਚਲਾਨ ਦੇ ਨਾਲ 3 ਮਹੀਨੇ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਜੇਲ੍ਹ ਦੀ ਸਜ਼ਾ ਅਤੇ ਸਮਾਜ ਸੇਵਾ ਵੀ ਕਰਨੀ ਪੈ ਸਕਦੀ ਹੈ।



ਸਿਗਨਲ ਨਾ ਤੋੜੋ



ਇਸ ਤੋਂ ਇਲਾਵਾ, ਤੁਹਾਨੂੰ ਸਿਗਨਲ ਜੰਪ ਕਰਨ ਲਈ 1,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦਾ ਚਲਾਨ ਦੇਣਾ ਪੈ ਸਕਦਾ ਹੈ। ਨਾਲ ਹੀ, ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਨਾ ਪਹਿਨਣ 'ਤੇ 1,000 ਰੁਪਏ ਅਤੇ ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣ 'ਤੇ 1,000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ।