Who Own the Moon: ਧਰਤੀ ਉੱਪਰ ਜ਼ਮੀਨ ਮਹਿੰਗੀ ਹੋਣ ਮਗਰੋਂ ਲੋਕ ਚੰਨ ਉੱਪਰ ਜਾਣ ਦੇ ਸੁਫਨੇ ਵੇਖਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਚੰਨ ਉੱਪਰ ਜ਼ਮੀਨ ਫਰੀ ਹੈ। ਉੱਥੇ ਰਹਿਣ ਲਈ ਵਾਤਾਵਰਨ ਵੀ ਮੌਜੂਦ ਹੋ ਸਕਦਾ ਹੈ। ਇਸ ਲਈ ਭਵਿੱਖ ਵਿੱਚ ਉੱਥੇ ਵੱਸਿਆ ਜਾ ਸਕਦਾ ਹੈ ਪਰ ਚੰਨ ਉੱਪਰ ਜ਼ਮੀਨ ਲੈਣ ਦੇ ਨਿਯਮ ਕੀ ਹਨ, ਇਸ ਬਾਰੇ ਕਾਫੀ ਚਰਚਾ ਰਹਿੰਦੀ ਹੈ।


ਦਰਅਸਲ ਪੁਲਾੜ ਵਿੱਚ ਸੂਰਜ ਤੇ ਚੰਦਰਮਾ ਹੀ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਮਨੁੱਖ ਧਰਤੀ ਤੋਂ ਸਾਫ਼-ਸਾਫ਼ ਦੇਖ ਸਕਦੇ ਹਨ। ਚੰਦਰਮਾ 'ਤੇ ਅਮਰੀਕਾ ਤੇ ਚੀਨ ਦਾ ਝੰਡਾ ਹੈ ਪਰ, ਕੀ ਸਿਰਫ਼ ਝੰਡਾ ਲਹਿਰਾਉਣ ਨਾਲ ਚੰਦ ਉਨ੍ਹਾਂ ਦਾ ਹੋ ਗਿਆ ਹੈ? ਜੇਕਰ ਇਸ ਬਾਰੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ ਤਾਂ ਉਹ ਕਹਿਣਗੇ ਕਿ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਦਾ ਦਾਅਵਾ ਨਹੀਂ ਹੁੰਦਾ। ਹੁਣ ਸਵਾਲ ਇਹ ਹੈ ਕਿ ਜੇਕਰ ਚੰਦ 'ਤੇ ਝੰਡਾ ਲਹਿਰਾ ਕੇ ਜਾਇਦਾਦ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਤਾਂ ਫੇਰ ਕਿਸ ਨਾਲ ਹੋਵੇਗਾ? ਆਓ ਜਾਣਦੇ ਹਾਂ ਅੱਜ ਇਸ ਬਹਾਨੇ ਨਾਲ ਪੁਲਾੜ ਜੁੜੇ ਨਿਯਮਾਂ ਬਾਰੇ...



ਪਹਿਲਾ ਸਪੇਸ ਕਾਨੂੰਨ



ਅਕਤੂਬਰ 1957 ਵਿੱਚ, ਸੋਵੀਅਤ ਸੰਘ ਨੇ ਦੁਨੀਆ ਦਾ ਪਹਿਲਾ ਉਪਗ੍ਰਹਿ ਸਪੁਤਨਿਕ-1 ਲਾਂਚ ਕੀਤਾ ਸੀ। ਇਸ ਨਾਲ ਪੁਲਾੜ ਵਿੱਚ ਸੰਭਾਵਨਾਵਾਂ ਦਾ ਇੱਕ ਨਵਾਂ ਖੇਤਰ ਉਭਰਿਆ, ਜਿਨ੍ਹਾਂ ਵਿੱਚੋਂ ਕੁਝ ਵਿਗਿਆਨਕ ਸੰਭਾਵਨਾਵਾਂ ਸਨ, ਪਰ ਕੁਝ ਕਾਨੂੰਨੀ ਸੰਭਾਵਨਾਵਾਂ ਵੀ ਸਨ। 



ਇਸ ਤੋਂ ਲਗਪਗ ਇੱਕ ਦਹਾਕੇ ਬਾਅਦ, ਅੰਤਰਰਾਸ਼ਟਰੀ ਭਾਈਚਾਰੇ ਨੇ ਬਾਹਰੀ ਪੁਲਾੜ ਸੰਧੀ ਦਾ ਖਰੜਾ ਤਿਆਰ ਕੀਤਾ। ਪੁਲਾੜ ਨਾਲ ਸਬੰਧਤ ਇਹ ਪਹਿਲਾ ਕਾਨੂੰਨੀ ਦਸਤਾਵੇਜ਼ ਸੀ। ਅੱਜ ਵੀ, ਇਹ ਸੰਧੀ ਪੁਲਾੜ ਕਾਨੂੰਨ ਦਾ ਸਭ ਤੋਂ ਪ੍ਰਭਾਵਸ਼ਾਲੀ ਹਿੱਸਾ ਹੈ, ਫਿਰ ਵੀ ਇਸ ਨੂੰ ਲਾਗੂ ਕਰਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹਨ। ਯੂਨੀਵਰਸਿਟੀ ਆਫ਼ ਮਿਸੀਸਿਪੀ ਸਕੂਲ ਆਫ਼ ਲਾਅ ਦੀ ਸਪੇਸ ਲਾਅ ਮਾਹਿਰ ਮਿਸ਼ੇਲ ਹੈਨਲੋਨ ਦਾ ਕਹਿਣਾ ਹੈ ਕਿ ਇਹ ਸਿਰਫ਼ ਦਿਸ਼ਾ-ਨਿਰਦੇਸ਼ ਤੇ ਸਿਧਾਂਤ ਹਨ।



ਕੋਈ ਵੀ ਦੇਸ਼ ਇਹ ਦਾਅਵਾ ਨਹੀਂ ਕਰ ਸਕਦਾ



ਹੈਨਲੋਨ ਦਾ ਕਹਿਣਾ ਹੈ ਕਿ ਇਸ ਪੁਲਾੜ ਸੰਧੀ ‘ਚ ਪੁਲਾੜ ਵਿੱਚ ਜ਼ਮੀਨ 'ਤੇ ਕਬਜ਼ਾ ਕਰਨ ਨਾਲ ਜੁੜੇ ਨਿਯਮਾਂ ਦੀ ਵਿਆਖਿਆ ਕੀਤੀ ਗਈ ਹੈ। ਸੰਧੀ ਦੇ ਅਨੁਛੇਦ 2 ਅਨੁਸਾਰ, ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਹਿੱਸੇ 'ਤੇ ਕਬਜ਼ਾ ਨਹੀਂ ਕਰ ਸਕਦਾ। ਦੁਨੀਆ ਦਾ ਕੋਈ ਵੀ ਦੇਸ਼ ਚੰਦਰਮਾ ਦੀ ਪ੍ਰਭੂਸੱਤਾ ਦਾ ਦਾਅਵਾ ਨਹੀਂ ਕਰ ਸਕਦਾ। ਹਾਲਾਂਕਿ, ਜਦੋਂ ਚੰਦਰਮਾ 'ਤੇ ਬੇਸ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ਚੀਜ਼ਾਂ ਧੁੰਦਲੀਆਂ ਹੋ ਜਾਂਦੀਆਂ ਹਨ। ਹੈਨਲੋਨ ਦਾ ਕਹਿਣਾ ਹੈ ਕਿ ਕਿਤੇ ਬੇਸ ਬਣਾਉਣਾ ਉਸ ਖੇਤਰ 'ਤੇ ਕਬਜ਼ਾ ਕਰਨ ਦੇ ਬਰਾਬਰ ਹੈ।



ਤੁਸੀਂ ਸਪੇਸ ਵਿੱਚ ਜਾਇਦਾਦਾ ਬਣਾ ਸਕਦੇ ਹੋ!



ਸੰਧੀ ਦੇ ਆਰਟੀਕਲ 3 ਵਿੱਚ ਕਿਹਾ ਗਿਆ ਹੈ ਕਿ ਸਾਰੇ ਲੋਕਾਂ ਨੂੰ ਪੁਲਾੜ ਵਿੱਚ ਜਾਇਦਾਦ ਰੱਖਣ ਦਾ ਮੌਲਿਕ ਅਧਿਕਾਰ ਹੈ। ਕੋਈ ਵੀ ਮਨੁੱਖ ਚੰਦਰਮਾ 'ਤੇ ਘਰ ਬਣਾ ਸਕਦਾ ਹੈ ਤੇ ਇਸ ਉਤੇ ਆਪਣਾ ਦਾਅਵਾ ਵੀ ਕਰ ਸਕਦਾ ਹੈ। ਕਈ ਲੋਕ ਚੰਦਰਮਾ ਦੇ ਕੁਝ ਹਿੱਸਿਆਂ ਦੇ ਮਾਲਕ ਹੋਣ ਦਾ ਦਾਅਵਾ ਵੀ ਕਰਦੇ ਹਨ। ਹਾਲਾਂਕਿ, ਧਾਰਾ 12 ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਸਕਦੀ ਹੈ। ਇਸ ਵਿੱਚ ਲਿਖਿਆ ਹੈ ਕਿ ਕਿਸੇ ਵੀ ਹੋਰ ਆਕਾਸ਼ੀ ਪਿੰਡ 'ਤੇ ਕਿਸੇ ਵੀ ਕਿਸਮ ਦੀ ਸਥਾਪਨਾ ਸਾਰਿਆਂ ਦੁਆਰਾ ਵਰਤੀ ਜਾਣੀ ਚਾਹੀਦੀ ਹੈ।