Girl Dancing In Flight Video: ਸੋਸ਼ਲ ਮੀਡੀਆ ਦੇ ਇਸ ਦੌਰ 'ਚ ਜਨਤਕ ਥਾਂ 'ਤੇ ਡਾਂਸ ਕਰਨਾ ਅਤੇ ਆਪਣੀ ਵੀਡੀਓ ਸ਼ੂਟ ਕਰਨਾ ਆਮ ਗੱਲ ਹੋ ਗਈ ਹੈ। ਕਈ ਵਾਰ ਜਨਤਕ ਥਾਵਾਂ 'ਤੇ ਰੀਲ ਬਣਾਉਣ ਕਰਕੇ ਕਈ ਲੋਕਾਂ 'ਤੇ ਕਾਰਵਾਈ ਹੁੰਦਿਆਂ ਵੀ ਦੇਖਿਆ ਗਿਆ ਹੈ ਪਰ ਫਿਰ ਵੀ ਲੋਕ ਕਿੱਥੇ ਮੰਨਦੇ ਹਨ। ਅੱਜ ਕੱਲ੍ਹ ਲੋਕ ਵਾਇਰਲ ਹੋਣ ਲਈ ਕਿਤੇ ਵੀ ਨੱਚਣ ਲੱਗ ਜਾਂਦੇ ਹਨ। ਮੈਟਰੋ ਵਾਂਗ ਫਲਾਈਟ 'ਚ ਡਾਂਸ ਕਰਨਾ ਵੀ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅੱਜ-ਕੱਲ੍ਹ ਲੋਕਾਂ ਨੂੰ ਕਿਤੇ ਵੀ ਨੱਚਦਿਆਂ ਵੇਖਿਆ ਜਾਂਦਾ ਹੈ, ਜਿਸ ਨਾਲ ਜਨਤਕ ਥਾਵਾਂ 'ਤੇ ਦੂਜਿਆਂ ਨੂੰ ਅਸੁਵਿਧਾ ਹੁੰਦੀ ਹੈ।


ਹੁਣ ਫਲਾਈਟ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਔਰਤ ਨੂੰ ਸੈਰ ਕਰਦਿਆਂ ਹੋਇਆਂ ਮਹਿਲਾ ਨੂੰ ਆਪਣਾ ਡਾਂਸ ਕਰਦੀ ਹੋਈ ਦਾ ਵੀਡੀਓ ਰਿਕਾਰਡ ਕਰਦਿਆਂ ਦੇਖਿਆ ਜਾ ਸਕਦਾ ਹੈ, ਜਦਕਿ ਉੱਥੇ ਮੌਜੂਦ ਹੋਰ ਯਾਤਰੀਆਂ ਨੂੰ ਆਉਣ-ਜਾਣ 'ਚ ਦਿੱਕਤ ਆ ਰਹੀ ਹੈ। ਵੀਡੀਓ 'ਚ ਨਜ਼ਰ ਆ ਰਹੀ ਔਰਤ ਦੀ ਪਛਾਣ ਸ਼ੀਬਾ ਖਾਨ ਵਜੋਂ ਹੋਈ ਹੈ ਅਤੇ ਇਸ ਡਾਂਸ ਦੀ ਰੀਲ ਨੂੰ ਉਸ ਦੇ ਇੰਸਟਾਗ੍ਰਾਮ ਹੈਂਡਲ 'ਤੇ ਵੀ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੀ ਸ਼ੁਰੂਆਤ 'ਚ ਇਹ ਮਹਿਲ ਨੂੰ ਸ਼ਾਹਿਦ ਕਪੂਰ ਦੀ ਫਿਲਮ 'ਵਿਵਾਹ' ਦੇ ਗੀਤ 'ਹਮਾਰੀ ਸ਼ਾਦੀ ਮੇਂ' ਦੇ ਗੀਤ ‘ਤੇ ਡਾਂਸ ਕਰਦਿਆਂ ਦੇਖਿਆ ਗਿਆ ਹੈ, ਜਿਸ ਦੀ ਸ਼ੂਟਿੰਗ ਵੀ ਜਹਾਜ਼ ਦੇ ਅੰਦਰ ਕੀਤੀ ਗਈ ਸੀ।


ਇਹ ਵੀ ਪੜ੍ਹੋ: ਲਿਫਟ 'ਚ ਲੱਗਾ ਸ਼ੀਸ਼ਾ ਚਿਹਰਾ ਦੇਖਣ ਲਈ ਨਹੀਂ ਹੁੰਦਾ, ਕਾਰਨ ਜਾਣ ਕੇ ਸੋਚ ਚ ਪੈ ਜਾਓਗੇ ਤੁਸੀਂ






ਵੀਡੀਓ ‘ਤੇ ਲੋਕਾਂ ਨੇ ਜਤਾਇਆ ਇਤਰਾਜ਼


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਮਹਿਲਾ ਡਾਂਸ ਕਰ ਰਹੀ ਹੈ ਤਾਂ ਕੁਝ ਯਾਤਰੀ ਉਸ ਨੂੰ ਹੈਰਾਨੀ ਨਾਲ ਦੇਖ ਰਹੇ ਹਨ, ਜਦਕਿ ਕੁਝ ਬਜ਼ੁਰਗ ਯਾਤਰੀਆਂ ਨੂੰ ਇਸ ਮਹਿਲਾ ਕਾਰਨ ਆਪਣੀ ਸੀਟ 'ਤੇ ਪਹੁੰਚਣ 'ਚ ਰੁਕਾਵਟ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇਹ ਮਹਿਲਾ ਫਲਾਈਟ ਦੇ ਵਿਚਕਾਰ ਡਾਂਸ ਕਰ ਰਹੀ ਹੈ। ਵਾਇਰਲ ਵੀਡੀਓ ਨੂੰ ਦੇਖ ਕੇ ਨੇਟੀਜ਼ਨ ਨਾਰਾਜ਼ ਹਨ ਅਤੇ ਕੁਮੈਂਟ ਸੈਕਸ਼ਨ 'ਚ ਇਸ ਔਰਤ ਨੂੰ ਫਟਕਾਰ ਲਾਈ ਗਈ ਹੈ। ਇੱਕ ਯੂਜ਼ਰ ਨੇ ਲਿਖਿਆ, "ਮੋਦੀ ਜੀ ਫਲਾਈਟ ਦੀਆਂ ਟਿਕਟਾਂ ਨੂੰ ਹੋਰ ਸਸਤਾ ਨਾ ਕਰੋ - ਜਨਹਿੱਤ ਵਿੱਚ ਜਾਰੀ।" ਇੱਕ ਹੋਰ ਯੂਜ਼ਰ ਨੇ ਲਿਖਿਆ, “ਕੈਸੇ ਕੈਸੇ ਨਮੂਨੇ ਲੋਗ ਆ ਜਾਤੇ… ਅਬ ਇਨਕੋ ਸਮਝਾਏਂਗੇ ਤੋਂ ਨਾਰੀਵਾਦ ਜਗ ਜਾਏਗਾ, My life My choice… ਕੀ ਇਹ ਬਹੁਤ ਜ਼ਿਆਦਾ ਨਹੀਂ ਹੈ?” ਇੱਕ ਹੋਰ ਯੂਜ਼ਰ ਨੇ ਗੁੱਸੇ ਵਿੱਚ ਕੁਮੈਂਟ ਕੀਤਾ, “ਮੈਂ 1 ਸਾਲ ਤੱਕ ਕੈਬਿਨ ਕ੍ਰੂ ਦੇ ਤੌਰ ‘ਤੇ.... ਸ਼ੁਕਰ ਹੈ ਕਿ ਅਜਿਹੇ ਨਮੂਨੇ ਨਹੀਂ ਮਿਲੇ, ਨਹੀਂ ਤਾਂ ਜਹਾਜ਼ ਤੋਂ ਬਾਹਰ ਸੁੱਟ ਦਿੰਦਾ, ਨੌਕਰੀ ਜਾਂਦੀ ਤਾਂ ਜਾਂਦੀ"


ਇਹ ਵੀ ਪੜ੍ਹੋ: ਘਰ 'ਚ ਵੜਦਿਆਂ ਹੀ ਪਤੀ ਦੀ ਹੋਣ ਲੱਗੀ ਕੁੱਟਮਾਰ, ਲੱਤਾਂ-ਮੁੱਕੇ ਮਾਰਨ ਦੀ ਪਤਨੀ ਦੀ ਵੀਡੀਓ ਹੋਈ ਵਾਇਰਲ