ਝਾਰਖੰਡ ਦੇ ਗਿਰੀਡੀਹ 'ਚ ਇਕ ਵਿਆਹ ਸਮਾਗਮ ਦੌਰਾਨ ਗਰਮ ਪੂੜੀਆਂ ਨਾ ਮਿਲਣ 'ਤੇ ਹੰਗਾਮਾ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਇਹ ਵੀ ਪੜ੍ਹੋ :  ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ 'ਚ ਭਿਆਨਕ ਸੜਕ ਹਾਦਸਾ , ਪੰਜਾਬ ਪੁਲਿਸ ਦੇ 2 ਜਵਾਨਾਂ ਦੀ ਮੌਤ, ਫੌਜ ਦੇ 4 ਜਵਾਨ ਜ਼ਖਮੀ


ਜਾਣਕਾਰੀ ਮੁਤਾਬਕ ਗਿਰੀਡੀਹ ਦੇ ਮੁਫਾਸਿਲ ਥਾਣਾ ਖੇਤਰ ਦੇ ਪਤਰੋਡੀਹ ਕੇਂਦਰੀ ਪੀਠ 'ਚ ਬੀਤੀ ਰਾਤ ਕੁਝ ਨੌਜਵਾਨਾਂ ਨੇ ਵਿਆਹ ਸਮਾਗਮ 'ਚ ਹੰਗਾਮਾ ਕਰ ਦਿੱਤਾ। ਇਸ ਦੌਰਾਨ ਪੱਥਰਬਾਜ਼ੀ ਦੇ ਨਾਲ-ਨਾਲ ਤੇਜ਼ਧਾਰ ਹਥਿਆਰਾਂ ਦੀ ਵੀ ਵਰਤੋਂ ਕੀਤੀ ਗਈ। ਇਸ ਵਿੱਚ ਚਾਰ ਨੌਜਵਾਨ ਜ਼ਖ਼ਮੀ ਹੋਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ ਅਤੇ ਜਾਇਜ਼ਾ ਲਿਆ।

ਐਸਡੀਪੀਓ ਅਨਿਲ ਕੁਮਾਰ ਸਿੰਘ, ਮੁਫੱਸਲ ਥਾਣਾ ਇੰਚਾਰਜ ਕਮਲੇਸ਼ ਪਾਸਵਾਨ, ਨਗਰ ਥਾਣਾ ਇੰਚਾਰਜ ਆਰਐਨ ਚੌਧਰੀ, ਇੰਸਪੈਕਟਰ ਵਿਨੈ ਕੁਮਾਰ ਰਾਮ ਵੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਗੁੱਸੇ ਵਿੱਚ ਆਏ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ।

 


ਰਾਤ 2 ਵਜੇ ਗਰਮ ਪੂੜੀਆਂ ਮੰਗ ਰਿਹਾ ਸੀ ਨੌਜਵਾਨ 

ਪੁਲਿਸ ਦਾ ਕਹਿਣਾ ਹੈ ਕਿ ਵਿਆਹ ਸਮਾਗਮ ਵਿੱਚ ਖਾਣਾ ਨਾ ਪਰੋਸਣ ਦੇ ਮਾਮਲੇ ਵਿੱਚ ਜਾਣਬੁੱਝ ਕੇ ਹੰਗਾਮਾ ਕੀਤਾ ਗਿਆ ਸੀ। ਹਿਰਾਸਤ ਵਿੱਚ ਲਏ ਨੌਜਵਾਨ ਨੇ ਵਿਆਹ ਵਿੱਚ ਵਿਵਾਦ ਪੈਦਾ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪਟਰੋਡੀਹ 'ਚ ਸ਼ੰਕਰ ਨਾਂ ਦੇ ਵਿਅਕਤੀ ਦੇ ਘਰ ਬਾਰਾਤ ਆਈ ਸੀ। ਇਸ ਦੌਰਾਨ ਰਾਤ ਕਰੀਬ 2 ਵਜੇ ਇਕ ਨੌਜਵਾਨ ਖਾਣਾ ਲੈਣ ਪਹੁੰਚਿਆ ਅਤੇ ਗਰਮ ਪੂੜੀ ਦੀ ਮੰਗ ਕਰਨ ਲੱਗਾ। ਇਸ ਤੋਂ ਬਾਅਦ ਇਹ ਪੂਰਾ ਵਿਵਾਦ ਬਣ ਗਿਆ। ਨੌਜਵਾਨ ਨੇ ਆਪਣੇ ਕੁਝ ਸਾਥੀਆਂ ਨੂੰ ਬਾਹਰੋਂ ਬੁਲਾ ਕੇ ਹੰਗਾਮਾ ਕਰ ਦਿੱਤਾ। ਗਾਲ੍ਹਾਂ ਵੀ ਕੱਢੀਆਂ ਅਤੇ ਪੱਥਰ ਵੀ ਸੁੱਟੇ। ਪੁਲਸ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ।