ਸਿਰਫ ਲਾਈਟ ਬਲਬ ਚੇਂਜ ਕਰਨ ਦੇ ਬਦਲੇ 1 ਕਰੋੜ ਰੁਪਏ ਦੀ ਸੈਲਰੀ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਅਜਿਹੀ ਹੀ ਇੱਕ ਨੌਕਰੀ ਦੀ ਪੇਸ਼ਕਸ਼ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਹੈ। ਹਾਲਾਂਕਿ, ਇੰਨੀ ਮੋਟੀ ਸੈਲਰੀ ਦੀ ਪੇਸ਼ਕਸ਼ ਦੇ ਬਾਵਜੂਦ ਬਹੁਤ ਸਾਰੇ ਲੋਕ ਇਸ ਨੌਕਰੀ ਲਈ ਅਪਲਾਈ ਨਹੀਂ ਕਰ ਰਹੇ ਹਨ. ਕਿਉਂਕਿ ਇਸ ਕੰਮ ਵਿੱਚ ਬਹੁਤ ਰਿਸਕ ਹੁੰਦਾ ਹੈ। ਆਓ ਜਾਣਦੇ ਹਾਂ ਪੂਰੀ ਡਿਟੇਲ ...

 

ਸੋਸ਼ਲ ਮੀਡੀਆ 'ਤੇ ਵਾਇਰਲ ਇਸ ਨੌਕਰੀ ਦੇ ਇਸ਼ਤਿਹਾਰ ਦੇ ਅਨੁਸਾਰ ਇਹ ਨੌਕਰੀ ਟਾਵਰ ਲਾਲਟੇਨ ਚੇਂਜਰ (Tower Lantern Changer ) ਦੀ ਹੈ, ਜੋ ਅਮਰੀਕਾ ਦੇ ਦੱਖਣੀ ਡਕੋਟਾ  (South Dakota, US) ਵਿੱਚ ਨਿਕਲੀ ਹੈ। ਇਸ 'ਚ ਤੁਹਾਨੂੰ 600 ਮੀਟਰ ਤੋਂ ਜ਼ਿਆਦਾ ਉੱਚੇ ਸਿਗਨਲ ਟਾਵਰ 'ਤੇ ਚੜ੍ਹ ਕੇ ਉਸ ਦਾ ਬਲਬ ਬਦਲਣਾ ਹੋਵੇਗਾ।

 

ਦੱਸ ਦੇਈਏ ਕਿ ਇਹ ਟਾਵਰ ਆਮ ਟਾਵਰਾਂ ਤੋਂ ਥੋੜੇ ਵੱਖਰੇ ਹਨ। ਜਿੰਨਾ ਉੱਚਾ ਹੁੰਦਾ ਹੈ, ਉਪਰਲਾ ਸਿਰਾ ਬਹੁਤ ਪਤਲਾ ਹੋ ਜਾਂਦਾ ਹੈ। ਇਨ੍ਹਾਂ ਦੇ ਸਿਖਰ 'ਤੇ ਪਹੁੰਚਣਾ ਅਤੇ ਬਲਬ ਬਦਲਣ ਲਈ ਉਥੇ ਖੜ੍ਹੇ ਹੋਣਾ ਆਪਣੇ ਆਪ ਵਿਚ ਬਹੁਤ ਮੁਸ਼ਕਲ ਕੰਮ ਹੈ। ਉੱਪਰ ਚੜ੍ਹਨ ਲਈ ਸੁਰੱਖਿਆ ਵਜੋਂ ਸਿਰਫ਼ ਰੱਸੀ (ਸੇਫਟੀ ਕੇਬਲ) ਦਾ ਇਸਤੇਮਾਲ ਹੁੰਦਾ ਹੈ।

 

ਨੌਕਰੀ ਪ੍ਰਾਪਤ ਕਰਨ ਲਈ ਕੁਝ ਸ਼ਰਤਾਂ

ਮਿਰਰ ਯੂਕੇ ਦੇ ਅਨੁਸਾਰ ਇਸ ਨੌਕਰੀ ਦੀ ਸਭ ਤੋਂ ਜ਼ਰੂਰੀ ਸ਼ਰਤ ਇਹ ਹੈ ਕਿ ਬਿਨੈਕਾਰ ਨੂੰ ਉਚਾਈ ਤੋਂ ਡਰ ਨਹੀਂ ਲੱਗਣਾ ਚਾਹੀਦਾ। ਉਸ ਨੂੰ ਸਰੀਰਕ ਤੌਰ 'ਤੇ ਇਕਦਮ ਫਿੱਟ ਹੋਣਾ ਚਾਹੀਦਾ ਹੈ। ਇੱਕ ਸਾਲ ਤੋਂ ਘੱਟ ਅਨੁਭਵ ਵਾਲੇ ਲੋਕ ਵੀ ਅਪਲਾਈ ਕਰ ਸਕਦੇ ਹਨ। ਤਨਖਾਹ ਤਜਰਬੇ ਦੇ ਆਧਾਰ 'ਤੇ ਹੋਵੇਗੀ ਪਰ ਸ਼ੁਰੂਆਤੀ ਆਮਦਨ ਵੀ ਆਮ ਨਾਲੋਂ ਬਹੁਤ ਜ਼ਿਆਦਾ ਹੋਵੇਗੀ।

 

ਕਿੰਨਾ ਮੁਸ਼ਕਿਲ ਹੈ ਕੰਮ ?

ਦੱਸਿਆ ਗਿਆ ਕਿ ਜ਼ਮੀਨ ਤੋਂ 600 ਮੀਟਰ ਦੀ ਉਚਾਈ 'ਤੇ ਸਥਿਤ ਟਾਵਰ ਦੇ ਸਿਖਰ 'ਤੇ ਚੜ੍ਹਨ ਲਈ ਲਗਭਗ 3 ਘੰਟੇ ਲੱਗਦੇ ਹਨ। ਇਸ ਨੂੰ ਉਤਰਨ ਲਈ ਵੀ ਓਨਾ ਹੀ ਸਮਾਂ ਲੱਗੇਗਾ। ਮਤਲਬ ਨੌਕਰੀ 6-7 ਘੰਟੇ ਦੀ ਹੋਵੇਗੀ। ਇਸ ਤੋਂ ਇਲਾਵਾ ਟਾਵਰ ਦੇ ਸਿਖਰ 'ਤੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲਦੀ ਹੈ, ਜਿਸ ਨਾਲ ਲਾਈਟ ਬਲਬ ਨੂੰ ਬਦਲਣ ਦਾ ਕੰਮ ਹੋਰ ਵੀ ਚੁਣੌਤੀਪੂਰਨ ਹੋ ਜਾਂਦਾ ਹੈ। ਜੋ ਸ਼ਖਸ ਇਸ ਕੰਮ ਨੂੰ ਕਰੇਗਾ ,ਉਸਨੂੰ  100000 ਪੌਂਡ (ਕਰੀਬ 1 ਕਰੋੜ ਰੁਪਏ) ਦਾ ਸਾਲਾਨਾ ਸੈਲਰੀ ਪੈਕੇਜ ਮਿਲੇਗਾ। ਟਾਵਰ ਦਾ ਬੱਲਬ ਹਰ ਛੇ ਮਹੀਨਿਆਂ ਵਿੱਚ ਇੱਕ ਜਾਂ ਦੋ ਵਾਰ ਬਦਲਣਾ ਪੈਂਦਾ ਹੈ। ਟਾਵਰ 'ਤੇ ਚੜ੍ਹ ਕੇ ਵਿਅਕਤੀ ਨੂੰ ਇਹ ਕੰਮ ਇਕੱਲੇ ਹੀ ਕਰਨਾ ਪਵੇਗਾ।

 

Tiktok 'ਤੇ ਛਾਇਆ ਨੌਕਰੀ ਦਾ ਇਸ਼ਤਿਹਾਰ

ਇਸ ਨੌਕਰੀ ਦਾ ਇਸ਼ਤਿਹਾਰ Tiktok 'ਤੇ ਛਾਇਆ ਹੋਇਆ ਹੈ। ਹਾਲਾਂਕਿ, ਵੱਡੀ ਤਨਖਾਹ ਦੇ ਬਾਵਜੂਦ ਬਿਨੈਕਾਰਾਂ ਦੀ ਗਿਣਤੀ ਬਹੁਤ ਘੱਟ ਹੈ। ਕਿਉਂਕਿ ਕੰਮ ਬਹੁਤ ਜੋਖਮ ਭਰਿਆ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ਇਸ਼ਤਿਹਾਰ Science8888 ਨਾਂ ਦੇ ਅਕਾਊਂਟ ਨਾਲ ਸਾਂਝਾ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਵਿਗਿਆਪਨ ਵੀਡੀਓ 'ਚ ਇਕ ਵਿਅਕਤੀ ਇਕ ਉੱਚੇ ਖੰਭੇ 'ਤੇ ਚੜ੍ਹਦਾ ਨਜ਼ਰ ਆ ਰਿਹਾ ਹੈ। ਕੈਪਸ਼ਨ ਵਿੱਚ ਲਿਖਿਆ ਹੈ – ਹਰ ਕੋਈ ਅਜਿਹਾ ਨਹੀਂ ਕਰ ਸਕਦਾ। ਹਾਲਾਂਕਿ ਇਸ ਵਾਇਰਲ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ ਹੈ।