ਅਮਰੀਕਾ ਦੇ ਸੈਨ ਡਿਏਗੋ ਪੁਲਿਸ ਅਧਿਕਾਰੀ ਨੇ ਇਕ ਸ਼ਰਮਨਾਕ ਘਟਨਾ ਦੇ ਮਹੀਨੇ ਬਾਅਦ ਅਸਤੀਫਾ ਦੇ ਦਿੱਤਾ ਹੈ। ਪੁਲਸ ਅਧਿਕਾਰੀ ਉਤੇ ਚੋਰੀ ਦੇ ਸ਼ੱਕ ਵਿਚ ਫੜੀ ਗਈ ਔਰਤ ਨਾਲ ਕਾਰ 'ਚ ਸਬੰਧ ਬਣਾਉਣ ਦੇ ਇਲਜ਼ਾਮ ਲੱਗੇ ਸਨ। ਇਸ ਗੱਲ ਦਾ ਕਿਸੇ ਨੂੰ ਪਤਾ ਵੀ ਨਾ ਲੱਗਦਾ ਜੇਕਰ ਗੱਡੀ ਦੀ ਪਿਛਲੀ ਸੀਟ ਲੌਕ ਨਾ ਹੋਈ ਹੁੰਦੀ, ਜਿਸ ਤੋਂ ਬਾਅਦ ਪੁਲਿਸ ਕਰਮੀ ਨੂੰ ਸਾਥੀ ਪੁਲਿਸ ਅਧਿਕਾਰੀ ਤੋਂ ਮਦਦ ਮੰਗਣ ਲਈ ਮਜਬੂਰ ਹੋਣਾ ਪਿਆ ਸੀ।


ਅਧਿਕਾਰੀ ਦਾ ਨਾਮ ਐਂਥਨੀ ਹੇਅਰ ਹੈ ਜੋ 15 ਅਗਸਤ 2023 ਦੀ ਰਾਤ ਨੂੰ ਕਾਰ ਚੋਰੀ ਦੇ ਸ਼ੱਕੀ ਦੀ ਗ੍ਰਿਫਤਾਰੀ ਦੇ ਕੇਸ 'ਤੇ ਕੰਮ ਕਰ ਰਿਹਾ ਸੀ। ਕੇਐਫਐਮਬੀ ਸੈਨ ਡਿਏਗੋ ਆਊਟਲੈੱਟ ਦੇ ਅਨੁਸਾਰ, ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਔਰਤ ਸੀ।


ਅੰਦਰੂਨੀ ਜਾਂਚ ਦੌਰਾਨ, ਅਧਿਕਾਰੀ ਦੇ ਬਾਡੀ ਕੈਮਰੇ ਨੇ ਗ੍ਰਿਫਤਾਰ ਔਰਤ ਨਾਲ ਹੋਈ ਗੱਲਬਾਤ ਦਾ ਖੁਲਾਸਾ ਕੀਤਾ। ਔਰਤ ਨੇ ਅਧਿਕਾਰੀ ਨਾਲ ਸਰੀਰਕ ਸਬੰਧ ਬਣਾਉਣ ਦੀ ਗੱਲ ਵੀ ਕਹੀ। ਹਾਲਾਂਕਿ ਅਧਿਕਾਰੀ ਨੇ ਮਹਿਲਾ ਨੂੰ ਇਸ ਤਰ੍ਹਾਂ ਦੀ ਗੱਲ ਨਾ ਕਰਨ ਲਈ ਕਿਹਾ।


ਅਧਿਕਾਰੀ ਅਤੇ ਔਰਤ ਵਿਚਕਾਰ ਹੋਈ ਜਿਨਸੀ ਗੱਲਬਾਤ 


ਪੁਲਸ ਅਧਿਕਾਰੀ ਦੀ ਬਾਡੀ 'ਤੇ ਲੱਗੇ ਕੈਮਰੇ 'ਚ ਦੋਵਾਂ ਵਿਚਾਲੇ ਹੋਈ ਗੱਲਬਾਤ ਇਸ ਤਰ੍ਹਾਂ ਹੈ। ਔਰਤ ਕਹਿੰਦੀ- ਕੀ ਤੁਸੀਂ ਸਿੰਗਲ ਹੋ? ਜਵਾਬ ਵਿੱਚ ਪੁਲਿਸ ਅਧਿਕਾਰੀ ਕਹਿੰਦਾ- ਹਾਂ ਪਰ ਤੁਸੀਂ ਨਹੀਂ ਹੋ। ਇਸ ਤੋਂ ਬਾਅਦ ਔਰਤ ਕਹਿੰਦੀ ਹੈ ਕਿ ਮੈਂ ਹੁਣੇ ਤੁਹਾਡੇ ਨਾਲ ਸੈਕਸ ਕਰਨ ਲਈ ਤਿਆਰ ਹਾਂ। ਇਸ ਤੋਂ ਬਾਅਦ ਪੁਲਸ ਅਧਿਕਾਰੀ ਔਰਤ ਨੂੰ ਕਹਿੰਦਾ ਹੈ- ਇਹ ਗੱਲ ਹੁਣ ਨਾ ਕਰੋ... ਹੁਣ ਇਹ ਗੱਲ ਨਾ ਕਹੋ, ਸਭ ਕੁਝ ਕੈਮਰੇ 'ਚ ਰਿਕਾਰਡ ਹੋ ਰਿਹਾ ਹੈ।


ਜਿਵੇਂ ਹੀ ਪੁਲਸ ਅਧਿਕਾਰੀ ਦੀ ਕਾਰ ਕਿਸੇ ਦੇ ਘਰ ਨੇੜੇ ਪਹੁੰਚੀ ਤਾਂ ਦੋਹਾਂ ਵਿਚਾਲੇ ਗੱਲਬਾਤ ਬੰਦ ਹੋ ਗਈ। ਇੱਥੋਂ ਤੱਕ ਕਿ ਪੁਲਿਸ ਅਧਿਕਾਰੀ ਨੇ ਉਸਦੇ ਸਰੀਰ 'ਤੇ ਲੱਗੇ ਕੈਮਰੇ ਨੂੰ ਵੀ ਬੰਦ ਕਰ ਦਿੱਤਾ। ਜੀਪੀਐਸ ਡੇਟਾ ਦੇ ਅਨੁਸਾਰ, ਉਸ ਦੀ ਕਾਰ ਹਨੇਰੇ 'ਚ ਪੌਸ਼ ਇਲਾਕੇ ਵਿੱਚ ਦਾਖਲ ਹੋਣ ਤੋਂ ਬਾਅਦ 7 km/hr ਦੀ ਰਫਤਾਰ ਨਾਲ ਚੱਲਣ ਲੱਗੀ। ਅਤੇ ਰਾਤ ਕਰੀਬ 1:34 ਵਜੇ ਗੱਡੀ ਰੁਕੀ।






20 ਮਿੰਟ ਬਾਅਦ ਸਹਿਕਰਮੀ ਨਾਲ ਕੀਤਾ ਸੰਪਰਕ 


ਕਾਰ ਰੁਕਣ ਤੋਂ 20 ਮਿੰਟ ਬਾਅਦ ਪੁਲਿਸ ਅਧਿਕਾਰੀ ਨੇ ਆਪਣੇ ਇੱਕ ਸਾਥੀ ਨਾਲ ਸੰਪਰਕ ਕੀਤਾ ਅਤੇ ਉਸਦੀ ਕਾਰ ਦੀ ਮਾਸਟਰ ਚਾਬੀ ਮੰਗੀ। ਉਸ ਨੇ ਆਪਣੇ ਸਾਥੀ ਨੂੰ ਦੱਸਿਆ ਕਿ ਉਹ ਗ੍ਰਿਫਤਾਰ ਔਰਤ ਨਾਲ ਕਾਰ ਦੀ ਪਿਛਲੀ ਸੀਟ 'ਤੇ ਬੈਠਾ ਸੀ ਅਤੇ ਉਸ ਦੀ ਸੀਟ ਨੂੰ ਲੌਕ ਹੋ ਗਈ ਸੀ। ਕਰੀਬ ਇਕ ਘੰਟੇ ਬਾਅਦ ਸੁਪਰਵਾਈਜ਼ਰ ਆ ਕੇ ਦਰਵਾਜ਼ਾ ਖੋਲ੍ਹਦਾ ਹੈ, ਜਿਸ ਤੋਂ ਬਾਅਦ ਪੁਲਸ ਅਧਿਕਾਰੀ ਅਤੇ ਔਰਤ ਬਾਹਰ ਆ ਜਾਂਦੇ ਹਨ।


ਬੈਲਟ ਵਿੱਚ ਮਿਲਿਆ ਸਪਰਮ 
ਇਸ ਘਟਨਾ ਦੇ ਇੱਕ ਮਹੀਨੇ ਬਾਅਦ ਪੁਲਿਸ ਅਧਿਕਾਰੀ ਐਂਥਨੀ ਹੇਅਰ ਨੇ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਸਿਰਫ ਔਰਤ ਦੀ ਜਾਂਚ ਕਰ ਰਹੇ ਸਨ। ਉਸ ਨੇ ਦੱਸਿਆ ਕਿ ਕਾਰ ਅੰਦਰ ਵੜਦਿਆਂ ਹੀ ਉਸ ਦਾ ਬਾਡੀ ਕੈਮਰਾ ਖਰਾਬ ਹੋ ਗਿਆ। ਹਾਲਾਂਕਿ ਜਾਂਚ ਦੌਰਾਨ ਪੁਲਸ ਅਧਿਕਾਰੀ ਦੀ ਬੈਲਟ 'ਚ ਉਸ ਦੇ ਸ਼ੁਕਰਾਣੂ ਮਿਲੇ ਸਨ। ਇਸ ਦੇ ਨਾਲ ਹੀ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਕਾਰ 'ਚ ਬੈਠੀ ਸੀ ਤਾਂ ਉਸ ਨਾਲ ਕੋਈ ਦੁਰਵਿਵਹਾਰ ਨਹੀਂ ਹੋਇਆ।