Political Leaders Salary: ਸਿਆਸਤਦਾਨਾਂ ਨੂੰ ਜਨਤਾ ਦੇ ਸੇਵਕ ਕਿਹਾ ਜਾਂਦਾ ਹੈ ਪਰ ਇਹ ਸੇਵਾ ਮੁਫਤ ਵਿੱਚ ਨਹੀਂ ਕੀਤੀ ਜਾਂਦੀ। ਇਸ ਲਈ ਮੋਟੀ ਤਨਖਾਹ ਦਿੱਤੀ ਜਾਂਦੀ ਹੈ। ਇਹ ਤਨਖਾਹ ਲੱਖਾਂ ਵਿੱਚ ਨਹੀਂ ਸਗੋਂ ਕਰੋੜ ਵਿੱਚ ਵੀ ਹੁੰਦੀ ਹੈ। ਦਰਅਸਲ ਦੁਨੀਆ ਭਰ ਵਿੱਚ ਬਹੁਤ ਸਾਰੇ ਪ੍ਰਸਿੱਧ ਨੇਤਾ ਹਨ, ਜਿਨ੍ਹਾਂ ਦੀ ਚਰਚਾ ਪੂਰੀ ਦੁਨੀਆ ਵਿੱਚ ਹੁੰਦੀ ਰਹਿੰਦੀ ਹੈ। ਕਈ ਨੇਤਾਵਾਂ ਨੂੰ ਦੇਖ ਕੇ ਲੋਕ ਅਕਸਰ ਸੋਚਦੇ ਹਨ ਕਿ ਕਿਸ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਰਾਜ ਮੁਖੀ ਸਭ ਤੋਂ ਵੱਧ ਤਨਖਾਹ ਲੈ ਰਿਹਾ ਹੋਵੇਗਾ।


ਇਹ ਸਵਾਲ ਸੁਣਦਿਆਂ ਹੀ ਹਰ ਕਿਸੇ ਦੇ ਦਿਮਾਗ 'ਚ ਸਭ ਤੋਂ ਪਹਿਲਾਂ ਅਮਰੀਕਾ ਤੇ ਚੀਨ ਦਾ ਨਾਂ ਆਉਂਦਾ ਹੈ। ਲੋਕ ਸੋਚ ਸਕਦੇ ਹਨ ਕਿ ਅਮਰੀਕਾ ਵਿੱਚ ਸਿਆਸਤਦਾਨਾਂ ਨੂੰ ਸਭ ਤੋਂ ਵੱਧ ਤਨਖਾਹ ਮਿਲਦੀ ਹੈ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਗਲਤ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਰਾਜਨੇਤਾਵਾਂ ਦੇ ਨਾਮ ਦੱਸਣ ਜਾ ਰਹੇ ਹਾਂ ਜੋ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਂਦੇ ਹਨ।



ਸਿਆਸਤਦਾਨਾਂ ਨੂੰ ਤਨਖਾਹ ਦੇ ਨਾਲ-ਨਾਲ ਹੋਰ ਵੀ ਕਈ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਨੂੰ ਨਾ ਸਿਰਫ਼ ਵਧੀਆ ਤਨਖਾਹ ਮਿਲਦੀ ਹੈ ਸਗੋਂ ਕਈ ਤਰ੍ਹਾਂ ਦੇ ਭੱਤੇ ਵੀ ਦਿੱਤੇ ਜਾਂਦੇ ਹਨ। ਨੇਤਾਵਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਵੀ ਉਨ੍ਹਾਂ ਨੂੰ ਦੂਜਿਆਂ ਨਾਲੋਂ ਵੱਖ ਕਰਦੀਆਂ ਹਨ। ਇਸ ਸਬੰਧੀ ਸਮੇਂ-ਸਮੇਂ 'ਤੇ ਕਈ ਸਰਵੇਖਣ ਵੀ ਸਾਹਮਣੇ ਆਉਂਦੇ ਹਨ।


ਅਮਰੀਕਾ ਤੇ ਚੀਨ ਨਹੀਂ, ਇਹ ਦੇਸ਼ ਸਭ ਤੋਂ ਅੱਗੇ
ਵਿਸ਼ਵ ਆਬਾਦੀ ਸਮੀਖਿਆ ਅਨੁਸਾਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਮਿਲਦੀ ਹੈ। ਵਿਸ਼ਵ ਆਬਾਦੀ ਸਮੀਖਿਆ ਅਨੁਸਾਰ, ਉਨ੍ਹਾਂ ਨੂੰ ਲਗਭਗ 1.6 ਮਿਲੀਅਨ ਡਾਲਰ ਭਾਵ ਲਗਪਗ 13 ਕਰੋੜ ਰੁਪਏ ਸਾਲਾਨਾ ਤਨਖਾਹ ਵਜੋਂ ਮਿਲਦੀ ਹੈ।


ਦੂਜੇ ਨੰਬਰ 'ਤੇ ਹਾਂਗਕਾਂਗ
ਹਾਂਗਕਾਂਗ ਦੇ ਮੁੱਖ ਕਾਰਜਕਾਰੀ, ਜੌਨ ਲੀ ਕਾ ਚੀਯੂ, ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਨੀਅਰ ਸਿਆਸਤਦਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਬ੍ਰਿਟੇਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੋਂ ਵੱਧ ਤਨਖਾਹ ਦਿੱਤੀ ਜਾ ਰਹੀ ਹੈ। 


ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਚੀਊ ਨੂੰ ਹਰ ਸਾਲ ਕਰੀਬ 6 ਕਰੋੜ ਰੁਪਏ ਦੀ ਤਨਖਾਹ ਮਿਲਦੀ ਹੈ। ਇਸ ਦੇ ਨਾਲ, ਉਸ ਨੂੰ $10,000 ਤੋਂ ਵੱਧ ਦਾ ਮਨੋਰੰਜਨ ਭੱਤਾ ਵੀ ਮਿਲਦਾ ਹੈ। ਸਵਿਸ ਕਨਫੈਡਰੇਸ਼ਨ ਦੇ ਚੇਅਰਮੈਨ ਐਲੇਨ ਬਰਸੇਟ ਤੀਜੇ ਨੰਬਰ 'ਤੇ ਹਨ। ਸਵਿਟਜ਼ਰਲੈਂਡ ਦੀ ਸਰਕਾਰ ਮੁਤਾਬਕ ਉਨ੍ਹਾਂ ਨੂੰ ਹਰ ਸਾਲ 4.16 ਕਰੋੜ ਰੁਪਏ ਦੀ ਤਨਖਾਹ ਮਿਲਦੀ ਹੈ।