ਸੋਸ਼ਲ ਮੀਡੀਆ 'ਤੇ ਇਕ ਤੋਂ ਵਧ ਕੇ ਇਕ ਵੀਡੀਓ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਕਿ ਇਨਸਾਨ ਇਹ ਨਹੀਂ ਸਮਝ ਪਾਉਂਦਾ ਕਿ ਇਨ੍ਹਾਂ ਨੂੰ ਬਣਾਇਆ ਕਿਉਂ ਗਿਆ ਹੈ। ਖਾਸ ਤੌਰ 'ਤੇ ਉਹ ਸਟੰਟ ਵੀਡੀਓ, ਜਿਨ੍ਹਾਂ ਵਿਚ ਖ਼ਤਰਾ ਹਰ ਕਿਸੇ ਨੂੰ ਦਿਖਾਈ ਦਿੰਦਾ ਹੈ ਪਰ ਸਟੰਟ ਕਰਨ ਵਾਲੇ ਲੋਕਾਂ ਨੂੰ ਨਹੀਂ। ਫਿਰ ਜੋ ਘਟਨਾ ਵਾਪਰਦੀ ਹੈ ਉਹ ਇੱਕ ਵੱਖਰੇ ਪੱਧਰ ਦੇ ਜੋਖਮ ਦੀ ਹੁੰਦੀ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ।


ਤੁਸੀਂ ਅਕਸਰ ਮੁੰਡਿਆਂ ਨੂੰ ਅਜੀਬੋ-ਗਰੀਬ ਸਟੰਟ ਕਰਦੇ ਦੇਖਿਆ ਹੋਵੇਗਾ ਪਰ ਵਾਇਰਲ ਹੋ ਰਹੀ ਵੀਡੀਓ 'ਚ ਦੋ ਕੁੜੀਆਂ ਇਕੱਠੇ ਸੜਕ 'ਤੇ ਸਟੰਟ ਕਰਦੀਆਂ ਦਿਖਾਈ ਦੇ ਰਹੀਆਂ ਹਨ। ਅਗਲੇ ਪਲ ਉਨ੍ਹਾਂ ਨਾਲ ਕੀ ਹੁੰਦਾ ਹੈ, ਇਹ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਕੁਝ ਲੋਕਾਂ ਨੇ ਇਸ ਨੂੰ ਮੂਰਖਤਾ ਕਿਹਾ ਜਦੋਂ ਕਿ ਕਈਆਂ ਨੇ ਇਸ ਨੂੰ ਪਾਗਲਪਨ ਕਿਹਾ।






ਸੜਕ 'ਤੇ ਹਵਾ ਵਿੱਚਉੱਡੀ ਕੁੜੀ
ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦੋ ਲੜਕੀਆਂ ਸੜਕ 'ਤੇ ਇਕੱਠੇ ਸਟੰਟ ਕਰ ਰਹੀਆਂ ਹਨ। ਇਹ ਦੋਵੇਂ ਸਕੂਲੀ ਵਿਦਿਆਰਥੀ ਹਨ, ਉਨ੍ਹਾਂ ਨੇ ਸਕੂਲ ਦੀ ਵਰਦੀ ਪਾਈ ਹੋਈ ਹੈ। ਇੱਕ ਕੁੜੀ ਖੜ੍ਹੀ ਹੁੰਦੀ ਹੈ ਅਤੇ ਦੂਜੀ ਉਸਦੇ ਮੋਢਿਆਂ 'ਤੇ ਚੜ੍ਹਦੀ ਹੈ ਅਤੇ ਹਵਾ ਵਿੱਚ ਬੈਕਫਲਿਪ ਕਰਦੀ ਹੈ। ਹੁਣ ਤੱਕ ਤਾਂ ਠੀਕ ਸੀ ਪਰ ਕੁੜੀ ਪੈਰਾਂ ਦੇ ਬਲ ਉਤਰਨ ਦੀ ਬਜਾਏ ਸਿੱਧੀ ਸੜਕ 'ਤੇ ਡਿੱਗ ਪਈ। ਉਹ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ ਕਿ ਉਸ ਕੋਲੋਂ ਦੁਬਾਰਾ ਖੜ੍ਹਾ ਵੀ ਨਹੀਂ ਹੋਇਆ ਗਿਆ। 


ਲੋਕ ਬੋਲੇ- ਦੀਦੀ ਦੀ ਕਮਰ ਟੁੱਟ ਗਈ
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ shalugymnast ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਫਰਵਰੀ 'ਚ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ 61 ਮਿਲੀਅਨ ਯਾਨੀ 6 ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ ਲੱਖਾਂ ਲੋਕ ਇਸ ਨੂੰ ਲਾਇਕ ਵੀ ਕਰ ਚੁੱਕੇ ਹਨ। ਲੋਕਾਂ ਨੇ ਟਿੱਪਣੀ ਕੀਤੀ ਹੈ ਕਿ ਸ਼ਾਇਦ ਉਸ ਦੀ ਪਿੱਠ ਟੁੱਟ ਗਈ ਹੈ। ਕੁਝ ਯੂਜ਼ਰਸ ਨੇ ਇਹ ਵੀ ਕਿਹਾ ਕਿ ਦੂਸਰੇ ਇਸ ਤੋਂ ਸਿੱਖਣਗੇ ਕਿ ਅਜਿਹੇ ਸਟੰਟ ਨਾ ਕਰਨ।