Most Trafficked Mammal: ਪੈਂਗੋਲਿਨ (Pangolin) ਦੀ ਸਭ ਤੋਂ ਵੱਧ ਤਸਕਰੀ ਚੀਨ ਵਿੱਚ ਹੁੰਦੀ ਹੈ। ਚੀਨ ਵਿੱਚ ਮਰਦਾਂ ਤੇ ਔਰਤਾਂ ਨਾਲ ਜੁੜੀਆਂ ਸਮੱਸਿਆਵਾਂ ਲਈ ਇਸ ਤੋਂ ਦਵਾਈ ਬਣਾਈ ਜਾਂਦੀ ਹੈ। ਯਾਨੀ ਕਿ ਜਿਣਸੀ ਬਿਮਾਰੀਆਂ ਲਈ ਇਸ ਤੋਂ ਦਵਾਈ ਤਿਆਰ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਗਰਭ ਅਵਸਥਾ ਤੋਂ ਬਾਅਦ ਚੀਨ ਵਿੱਚ ਇਸ ਦਾ ਮੀਟ ਔਰਤਾਂ ਨੂੰ ਖੁਆਇਆ ਜਾਂਦਾ ਹੈ। ਇਸ ਜੀਵ ਨੂੰ ਇਸ ਦੇ ਉੱਪਰਲੇ ਖੋਲ ਤੇ ਮਾਸ ਲਈ ਮਾਰਿਆ ਜਾਂਦਾ ਹੈ।
ਇਹ ਜਾਨਵਰ ਨਿਓਲੇ ਵਰਗਾ ਲੱਗਦਾ ਹੈ, ਪਰ ਇਹ ਨਿਓਲਾ ਨਹੀਂ ਹੁੰਦਾ। ਅਨਾਨਾਸ ਵਰਗੇ ਸਰੀਰ ਦੇ ਡਿਜ਼ਾਈਨ, ਕਾਲੀਆਂ ਅੱਖਾਂ ਤੇ ਅੱਗੇ ਨੂੰ ਨਿਕਲੇ ਮੂੰਹ ਵਾਲਾ ਇਹ ਜਾਨਵਰ ਧਰਤੀ 'ਤੇ ਦੂਜਾ ਸਭ ਤੋਂ ਵੱਧ ਤਸਕਰੀ ਵਾਲਾ ਥਣਧਾਰੀ ਜਾਨਵਰ ਹੈ। ਇਹ ਦੁਨੀਆ ਦੇ ਸਭ ਤੋਂ ਸ਼ਰਮੀਲੇ ਜਾਨਵਰਾਂ ਵਿੱਚੋਂ ਇੱਕ ਹੈ। ਇਸ ਮਾਸੂਮ ਦਿਖਣ ਵਾਲੇ ਜੀਵ ਨਾਲ ਇੰਨਾ ਜ਼ੁਲਮ ਹੁੰਦਾ ਹੈ ਕਿ ਇਸ ਨੂੰ ਜਿਉਂਦੇ ਹੀ ਕਢਾਈ 'ਚ ਪਾ ਦਿੱਤਾ ਜਾਂਦਾ ਹੈ।
ਦਰਅਸਲ ਪੈਂਗੋਲਿਨ ਦਾ ਕਵਚ ਕੇਰਾਟਿਨ (ਜਿਸ ਤੋਂ ਸਾਡੇ ਨਹੁੰ ਤੇ ਵਾਲ ਬਣਦੇ ਹਨ) ਦਾ ਬਣਿਆ ਹੁੰਦਾ ਹੈ। ਸੱਪ ਤੇ ਬਿੱਛੂ ਦੇ ਨਾਲ-ਨਾਲ ਇਸ ਜਾਨਵਰ ਦੀ ਵੀ ਚੀਨ ਵਿੱਚ ਬਹੁਤ ਮੰਗ ਹੈ। ਮਨੁੱਖ ਨੇ ਇਸ ਜਾਨਵਰ ਨਾਲ ਬੇਰਹਿਮੀ ਦੀਆਂ ਇੰਨੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਕਿ ਇਸ ਨੂੰ ਜਿਉਂਦਾ ਕੜਾਹੀ ਵਿੱਚ ਪਾ ਕੇ ਪਕਾਇਆ ਜਾਂਦਾ ਹੈ।
ਇਸ ਤੋਂ ਬਾਅਦ ਇਸ ਦਾ ਕਵਚ ਇਸ ਦੇ ਸਰੀਰ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਚੀਨ ਵਿੱਚ 1 ਕਿਲੋ ਪੈਂਗੋਲਿਨ ਮੀਟ ਦੀ ਕੀਮਤ 30 ਤੋਂ 40 ਹਜ਼ਾਰ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਇਸ ਦੀਆਂ ਹੱਡੀਆਂ ਤੇ ਮਾਸ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ।
ਚੀਨ ਦੇ ਲੋਕ ਮੰਨਦੇ ਹਨ ਕਿ ਇਹ ਸ਼ਕਤੀਵਰਧਕ ਹੈ, ਜਦਕਿ ਇਸ ਦਾ ਕੋਈ ਸਬੂਤ ਨਹੀਂ। ਪੈਂਗੋਲਿਨ ਦੀ ਇੱਕ ਪ੍ਰਜਾਤੀ ਭਾਰਤ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਇਸ ਨੂੰ ਸੱਲੂ ਸੱਪ ਜਾਂ ਚੀਂਟੀਖੋਰ ਕਿਹਾ ਜਾਂਦਾ ਹੈ। ਇਹ ਕੀੜੀਆਂ ਤੇ ਸਿਉਂਕ ਨੂੰ ਖਾਂਦਾ ਹੈ, ਇਸ ਲਈ ਇਸ ਨੂੰ ਚੀਂਟੀਖੋਰ ਕਿਹਾ ਜਾਂਦਾ ਹੈ। ਇੱਕ ਬਾਲਗ ਪੈਂਗੋਲਿਨ ਇੱਕ ਸਾਲ ਵਿੱਚ ਲਗਪਗ ਸੱਤ ਕਰੋੜ ਕੀੜੀਆਂ ਨੂੰ ਖਾਂਦਾ ਹੈ। ਅੰਕੜਿਆਂ ਅਨੁਸਾਰ, ਜੰਗਲੀ ਜੀਵ ਤਸਕਰੀ ਵਿੱਚ ਪੈਂਗੋਲਿਨ ਦੀ 20 ਪ੍ਰਤੀਸ਼ਤ ਹਿੱਸੇਦਾਰੀ ਹੈ। ਇਸ ਨਾਲ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਧ ਤਸਕਰੀ ਕੀਤਾ ਜਾਣ ਵਾਲਾ ਥਣਧਾਰੀ ਜੀਵ ਹੈ।