Shocking Viral Video: ਸਾਡੇ ਦੇਸ਼ 'ਚ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਇਹ ਇਸ ਲਈ ਹੈ ਕਿਉਂਕਿ ਇੱਕ ਡਾਕਟਰ ਹੀ ਅਜਿਹਾ ਵਿਅਕਤੀ ਹੈ ਜੋ ਮਰਨ ਵਾਲੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਹਾਲ ਹੀ 'ਚ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਦੋਂ ਖਰੀਦਦਾਰੀ ਲਈ ਬਾਹਰ ਗਏ ਇਕ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ। ਉਸੇ ਸਮੇਂ ਉੱਥੇ ਮੌਜੂਦ ਇੱਕ ਡਾਕਟਰ ਨੇ ਅੱਗੇ ਆ ਕੇ ਸੀਪੀਆਰ ਦੇ ਕੇ ਉਸ ਵਿਅਕਤੀ ਦੀ ਜਾਨ ਬਚਾ ਲਈ।


ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੰਗਲੁਰੂ ਦੇ ਆਈਕੀਆ (IKEA) ਸਟੋਰ 'ਚ ਦੇਖਣ ਨੂੰ ਮਿਲੀ ਹੈ। ਜਿੱਥੇ ਖਰੀਦਦਾਰੀ ਦੌਰਾਨ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਜ਼ਮੀਨ 'ਤੇ ਡਿੱਗਦੇ ਦੇਖਿਆ ਗਿਆ। ਇਸ ਤੋਂ ਪਹਿਲਾਂ ਕਿ ਉੱਥੇ ਮੌਜੂਦ ਲੋਕ ਕੁਝ ਸਮਝ ਪਾਉਂਦੇ, ਇੱਕ ਡਾਕਟਰ ਉਸ ਵਿਅਕਤੀ ਦੀ ਮਦਦ ਲਈ ਅੱਗੇ ਆਇਆ। ਵੀਡੀਓ 'ਚ ਨੀਲੇ ਰੰਗ ਦੀ ਕਮੀਜ ਪਾਏ ਡਾਕਟਰ ਜ਼ਮੀਨ 'ਤੇ ਡਿੱਗੇ ਸ਼ਖ਼ਸ ਦੀ ਛਾਤੀ 'ਤੇ ਧੱਕੇ ਲਗਾਉਂਦੇ ਹੋਏ ਉਸ ਨੂੰ CPR ਦਿੰਦੇ ਹਨ। ਇਸ ਨਾਲ ਉਸ ਸ਼ਖ਼ਸ ਦੀ ਜਾਨ ਬੱਚ ਜਾਂਦੀ ਹੈ। ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਕੈਪਸ਼ਨ 'ਚ ਡਾਕਟਰ ਦੇ ਬੇਟੇ ਨੇ ਲਿਖਿਆ ਕਿ ਉਨ੍ਹਾਂ ਨੇ 10 ਮਿੰਟ ਕੋਸ਼ਿਸ਼ ਕਰਨ ਤੋਂ ਬਾਅਦ ਉਸ ਸ਼ਖ਼ਸ ਦੀ ਜਾਨ ਬਚਾਅ ਲਈ।



ਯੂਜਰਸ ਨੇ ਕੀਤੀ ਸ਼ਲਾਘਾ


ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖ ਕੇ ਯੂਜ਼ਰਸ ਡਾਕਟਰ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਉਸ ਨੂੰ ਭਗਵਾਨ ਵੀ ਕਹਿੰਦੇ ਨਜ਼ਰ ਆ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ 4 ਲੱਖ 45 ਹਜ਼ਾਰ ਤੋਂ ਵੱਧ ਵਿਊਜ਼ ਅਤੇ 31 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਯੂਜ਼ਰਸ ਲਗਾਤਾਰ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਯੂਜ਼ਰਸ ਵਿਅਕਤੀ ਦੀ ਜਾਨ ਬਚਾਉਣ ਲਈ ਡਾਕਟਰ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।