Social Media: ਕੀ ਇੱਕ ਔਰਤ ਦੇ ਬ੍ਰੈਸਟ ਮਿਲਕ ਤੋਂ 1400 ਬੱਚਿਆਂ ਦਾ ਪੇਟ ਭਰਿਆ ਜਾ ਸਕਦਾ ਹੈ? ਜਵਾਬ ਹਾਂ ਹੈ। ਕੋਇੰਬਟੂਰ ਦੀ ਰਹਿਣ ਵਾਲੀ 29 ਸਾਲਾ ਔਰਤ ਟੀ ਸਿੰਧੂ ਮੋਨਿਕਾ ਨੇ ਇਸ ਔਖੇ ਕੰਮ ਨੂੰ ਸੱਚ ਕਰ ਦਿਖਾਇਆ ਹੈ। ਮੋਨਿਕਾ ਨੇ ਜੁਲਾਈ 2021 ਤੋਂ ਅਪ੍ਰੈਲ 2022 ਤੱਕ 7 ਮਹੀਨਿਆਂ ਵਿੱਚ 42 ਹਜ਼ਾਰ ਮਿਲੀਲੀਟਰ ਬ੍ਰੈਸਟ ਮਿਲਕ ਦਾਨ ਕੀਤਾ, ਜਿਸ ਨਾਲ 1400 ਬੱਚਿਆਂ ਦਾ ਪੇਟ ਭਰਿਆ। ਮੋਨਿਕਾ ਨੇ ਰਾਜ ਸਰਕਾਰ ਦੇ ਐਨਆਈਸੀਯੂ ਨੂੰ ਬ੍ਰੈਸਟ ਮਿਲਕ ਦਾਨ ਕੀਤਾ। ਅਜਿਹਾ ਕਰਨ ਤੋਂ ਬਾਅਦ ਮੋਨਿਕਾ ਦਾ ਨਾਂ ਏਸ਼ੀਅਨ ਅਤੇ ਇੰਡੀਅਨ ਬੁੱਕ ਆਫ ਰਿਕਾਰਡਜ਼ 'ਚ ਦਰਜ ਹੋ ਗਿਆ ਹੈ।


ਮੋਨਿਕਾ ਇੱਕ ਹੋਮ ਮੇਕਰ ਹੈ ਜਦੋਂ ਕਿ ਉਸਦਾ ਪਤੀ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹੈ। ਉਨ੍ਹਾਂ ਦੀ ਇੱਕ 18 ਮਹੀਨੇ ਦੀ ਬੱਚੀ ਵੀ ਹੈ। ਉਸ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਤੀ ਨੂੰ ਦਿੰਦੇ ਹੋਏ ਕਿਹਾ ਕਿ ਉਹ ਮੇਰੀ ਰੀੜ੍ਹ ਦੀ ਹੱਡੀ ਹਨ। ਉਸਨੇ ਨੇ ਕਿਹਾ, ਆਪਣੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਇਲਾਵਾ, ਮੈਂ ਅੰਮ੍ਰਿਤਮ ਐਨਜੀਓ ਦੀ ਰੂਪਾ ਸੇਲਵਯੰਕੀ ਦੁਆਰਾ ਦਿੱਤੀਆਂ ਹਦਾਇਤਾਂ ਅਨੁਸਾਰ ਮਾਂ ਦਾ ਦੁੱਧ ਇਕੱਠਾ ਕਰਨਾ ਅਤੇ ਸੁਰੱਖਿਅਤ ਕਰਨਾ ਸ਼ੁਰੂ ਕੀਤਾ। ਐਨਜੀਓ ਹਰ ਹਫ਼ਤੇ ਇਸ ਦੁੱਧ ਨੂੰ ਲੈ ਕੇ ਕੋਇੰਬਟੂਰ ਦੇ ਬ੍ਰੈਸਟ ਮਿਲਕ ਬੈਂਕ ਵਿੱਚ ਜਮ੍ਹਾਂ ਕਰਵਾਉਂਦੀ ਸੀ।


ਦੂਜੇ ਪਾਸੇ ਰੂਪਾ ਸੇਲਵਯੰਕੀ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਸਰਕਾਰੀ ਹਸਪਤਾਲਾਂ ਵਿੱਚ ਬਿਮਾਰ ਨਵਜੰਮੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਇਹ ਉਪਰਾਲਾ ਸ਼ੁਰੂ ਕੀਤਾ ਸੀ। ਹੁਣ 50 ਔਰਤਾਂ ਇਸ ਵਿੱਚ ਸ਼ਾਮਿਲ ਹੋ ਗਈਆਂ ਹਨ, ਜਿਨ੍ਹਾਂ ਵਿੱਚੋਂ 30 ਔਰਤਾਂ ਲਗਾਤਾਰ ਆਪਣਾ ਦੁੱਧ ਦਾਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਚਾਈਲਡ ਹੈਲਥ ਦੇ ਸਟੇਟ ਨੋਡਲ ਅਫਸਰ ਡਾ. ਐਸ ਸ੍ਰੀਨਿਵਾਸ ਨੇ ਕਿਹਾ ਕਿ ਮਾਂ ਦਾ ਦੁੱਧ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਮਾਂ ਹੁਣ ਨਹੀਂ ਹੈ ਜਾਂ ਉਹ ਦੁੱਧ ਪਿਲਾਉਣ ਵਿੱਚ ਅਸਮਰੱਥ ਹਨ।


ਇਹ ਵੀ ਪੜ੍ਹੋ: Mileage Car: ਕੀ ਤੁਸੀਂ ਜਾਣਦੇ ਹੋ ਕਿ ਕਿਹੜੀਆਂ ਹਨ ਸਭ ਤੋਂ ਵਧੀਆ ਮਾਈਲੇਜ ਵਾਲੀਆਂ ਕਾਰਾਂ


ਉਨ੍ਹਾਂ ਕਿਹਾ, ਭਾਰਤ ਵਿੱਚ 70 ਬ੍ਰੈਸਟ ਮਿਲਕ ਬੈਂਕ ਹਨ। ਇਨ੍ਹਾਂ ਵਿੱਚੋਂ 45 ਤਾਮਿਲਨਾਡੂ ਵਿੱਚ ਹਨ। ਸਾਰੇ 35 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਬ੍ਰੈਸਟ ਮਿਲਕ ਦੇ ਬੈਂਕ ਹਨ। ਬਾਕੀ 10 ਰਾਜ ਦੇ ਤਾਲੁਕ ਹਸਪਤਾਲਾਂ ਤੋਂ ਸਥਾਪਤ ਕੀਤੇ ਗਏ ਹਨ।