Taj Mahal : ਦੁਨੀਆ ਦੇ ਅੱਠਵੇਂ ਅਜੂਬੇ ਤਾਜ ਮਹਿਲ ਨੂੰ ਹਰ ਕੋਈ ਜਾਣਦਾ ਹੈ। ਤਾਜ ਮਹਿਲ 16ਵੀਂ ਸਦੀ ਵਿੱਚ ਯਮੁਨਾ ਨਦੀ ਦੇ ਕੰਢੇ ਬਣਾਇਆ ਗਿਆ ਸੀ। ਤਾਜ ਮਹਿਲ ਦੀ ਪੂਰੀ ਦੁਨੀਆ ਦੀਵਾਨਾ ਹੈ ਕਿਉਂਕਿ ਇਹ ਮੁਗਲ ਆਰਕੀਟੈਕਚਰ ਦਾ ਅਦਭੁਤ ਨਮੂਨਾ ਹੈ। ਸ਼ਾਹਜਹਾਂ ਦੇ ਸੁਪਨਿਆਂ ਦੀ ਇਸ ਇਮਾਰਤ ਨੂੰ ਵੇਖਣ ਲਈ ਲੋਕ ਸੱਤ ਸਮੁੰਦਰੋਂ ਪਾਰੋਂ ਵੀ ਦੌੜੇ ਚੱਲੇ ਆਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤਾਜ ਮਹਿਲ ਕੁੱਝ ਸਮੇਂ ਲਈ ਆਗਰਾ ਤੋਂ ਗਾਇਬ ਹੋ ਗਿਆ ਸੀ? ਜੀ ਹਾਂ, ਇਹ ਬਿਲਕੁਲ ਸੱਚ ਹੈ ਕਿ ਤਾਜ ਮਹਿਲ ਕੁੱਝ ਸਮੇਂ ਲਈ ਆਗਰਾ ਤੋਂ ਗਾਇਬ ਹੋ ਗਿਆ ਸੀ। ਆਓ ਜਾਣਦੇ ਹਾਂ ਤਾਜ ਮਹਿਲ ਕਿਵੇਂ ਗਾਇਬ ਹੋਇਆ ਅਤੇ ਇਸ ਦਾ ਕੀ ਕਾਰਨ ਸੀ?
ਪਾਕਿਸਤਾਨ ਦੇ ਨਿਸ਼ਾਨੇ ਉੱਤੇ ਸੀ ਤਾਜ ਮਹਿਲ
ਜਦੋਂ ਤੋਂ ਬੰਗਲਾਦੇਸ਼ ਨੂੰ ਆਜ਼ਾਦੀ ਮਿਲੀ ਹੈ, ਉਦੋਂ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਪਾਕਿਸਤਾਨ ਕਦੇ ਵੀ ਭਾਰਤ 'ਤੇ ਹਮਲਾ ਕਰ ਸਕਦਾ ਹੈ। 3 ਦਸੰਬਰ 1971 ਦੀ ਰਾਤ ਨੂੰ ਪਾਕਿਸਤਾਨ ਹਵਾਈ ਸੈਨਾ ਦੇ ਜਹਾਜ਼ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਅਤੇ Air Strips ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਦੌਰਾਨ ਆਗਰਾ ਦਾ ਹਵਾਈ ਅੱਡਾ ਬਹੁਤ ਵੱਡਾ ਮੰਨਿਆ ਜਾਂਦਾ ਸੀ ਤੇ ਇਸੇ ਕਰਕੇ ਪਾਕਿਸਤਾਨ ਦਾ ਨਿਸ਼ਾਨਾ ਆਗਰਾ ਦੀ ਹਵਾਈ ਪੱਟੀ ਵੀ ਸੀ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਸੀ ਕਿ ਪਾਕਿ ਹਵਾਈ ਫੌਜ ਤਾਜ ਮਹਿਲ ਨੂੰ ਵੀ ਆਪਣਾ ਨਿਸ਼ਾਨਾ ਬਣਾ ਸਕਦੀ ਹੈ।
ਇੰਝ ਹੋਇਆ ਸੀ ਤਾਜ ਮਹਿਲ ਗਾਇਬ
ਭਾਰਤ ਸਰਕਾਰ ਨੇ ਜਲਦੀ ਹੀ ਫੈਸਲਾ ਲਿਆ ਤੇ ਤਾਜ ਮਹਿਲ ਨੂੰ ਢੱਕਣ ਦਾ ਹੁਕਮ ਦਿੱਤਾ। 3 ਦਸੰਬਰ ਦੀ ਰਾਤ ਨੂੰ ਜਦੋਂ ਪਾਕਿ ਹਵਾਈ ਸੈਨਾ ਦੇ ਜਹਾਜ਼ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਤਾਂ ਪੂਰੇ ਭਾਰਤ ਵਿੱਚ black out ਕਰ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਪਾਕਿਸਤਾਨ ਹਵਾਈ ਫੌਜ ਨੂੰ ਕੁਝ ਸਮਝ ਨਾ ਆਵੇ। ਇਸ ਦੌਰਾਨ, ਆਗਰਾ ਦੇ ਤਾਜ ਮਹਿਲ ਨੂੰ ਹਰੇ ਕੱਪੜੇ ਨਾਲ ਢੱਕਿਆ ਗਿਆ ਸੀ, ਤਾਂ ਜੋ ਚੰਦਰਮਾ ਦੀ ਰਾਤ ਵਿੱਚ ਤਾਜ ਮਹਿਲ Pak Airforce ਨੂੰ ਦਿਖਾਈ ਨਾ ਦੇ ਸਕੇ।
16 ਬੰਬ ਸੁੱਟੇ ਸੀ Pak Airforce ਨੇ
ਸਾਲ 1971 ਵਿੱਚ Pak Airforce ਦੇ ਜਹਾਜ਼ਾਂ ਨੇ ਆਗਰਾ ਵਿੱਚ ਦਾਖਲ ਹੋ ਕੇ ਕੁੱਲ 16 ਬੰਬ ਸੁੱਟੇ ਸਨ। ਦੱਸਿਆ ਗਿਆ ਹੈ ਕਿ ਉਸ ਸਮੇਂ airstrip 'ਤੇ 3 ਬੰਬ ਡਿੱਗੇ, ਪਰ ਇਸ ਨਾਲ ਹਵਾਈ ਅੱਡੇ ਨੂੰ ਘੱਟ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ ਬਾਕੀ 13 ਬੰਬ ਬਲੈਕਆਊਟ ਕਾਰਨ ਏਅਰਪੋਰਟ ਦੇ ਆਲੇ-ਦੁਆਲੇ ਦੇ ਖੇਤਾਂ 'ਚ ਡਿੱਗੇ, ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਸੀ।