Lead story- ਕਿਸਾਨਾਂ ਦੀ ਲੜਾਈ, ਜੇਲ੍ਹਾਂ ਭਰਨ 'ਤੇ ਆਈ
ਏਬੀਪੀ ਸਾਂਝਾ
Updated at:
11 Sep 2020 09:36 PM (IST)
Download ABP Live App and Watch All Latest Videos
View In App
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾਣ ਵਾਲੇ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ ਚਾਰ ਦਿਨ ਤੋਂ ਲਗਾਤਾਰ ਜਾਰੀ ਸੰਘਰਸ਼ ਨੇ ਹੁਣ ਹੋਰ ਤੇਜ਼ ਕਰਦਿਆਂ ਕਿਸਾਨਾਂ ਨੇ ਅੱਜ ਆਪਣਾ ਰੋਕ ਅੰਮ੍ਰਿਤਸਰ ਦੀ ਕੇਂਦਰੀ ਜੇਲ ਵੱਲ ਕਰ ਲਿਆ ਅਤੇ ਗ੍ਰਿਫ਼ਤਾਰੀਆਂ ਦੇਣ ਲਈ ਕਿਸਾਨ ਆਗੂ ਅੰਮ੍ਰਿਤਸਰ ਦੀ ਕੇਂਦਰੀ ਜੇਲ ਦੇ ਬਾਹਰ ਹੀ ਪੁੱਜ ਗਏ ਅਤੇ ਸਰਕਾਰ ਨੂੰ ਆਪਣੀ ਬੇਨਤੀ ਵਾਰ ਵਾਰ ਕਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਜਾਂ ਤਾਂ ਖੇਤੀ ਆਰਡੀਨੈਂਸ ਵਾਪਸ ਲਵੇ ਅਤੇ ਜਾਂ ਸਾਡੇ ਕਿਸਾਨ ਆਗੂਆਂ ਨੂੰ ਸਰਕਾਰ ਗ੍ਰਿਫਤਾਰ ਹੀ ਕਰ ਲਵੇ ਅਸੀਂ ਤਾਂ ਆਪਣੀਆਂ ਗ੍ਰਿਫਤਾਰੀਆਂ ਦੇਣ ਲਈ ਪਹਿਲਾਂ ਹਰ ਰੋਜ਼ ਅਕਵੰਜਾ ਮੈਂਬਰੀ ਕਿਸਾਨਾਂ ਦਾ ਜਥਾ ਅੰਮ੍ਰਿਤਸਰ ਦੇ ਡੀਸੀ ਦਫਤਰ ਮੂਹਰੇ ਰਵਾਨਾ ਕਰਦੇ ਸੀ ਪਰ ਪਿਛਲੇ ਚਾਰ ਦਿਨਾਂ ਦੇ ਵਿੱਚ ਸਰਕਾਰ ਨੇ ਨਾ ਤਾਂ ਸਾਡੇ ਕਿਸੇ ਕਿਸਾਨ ਆਗੂ ਦੀ ਗ੍ਰਿਫ਼ਤਾਰੀ ਕੀਤੀ ਹੈ ਅਤੇ ਨਾ ਹੀ ਸਾਡੇ ਨਾਲ ਕੋਈ ਗੱਲਬਾਤ ਦਾ ਸੱਦਾ ਦਿੱਤਾ ਹੈ।