Lead Story ਸ਼ੋਅ 'ਚ ਵੇਖੋ, ਪੰਜਾਬ 'ਚ 'ਆਪ' ਦਾ ਪਹਿਲਾ Punjab Budget, ਚੋਣ ਵਾਅਦਿਆਂ 'ਤੇ ਨਹੀਂ ਮਿਲੀ ਉਮੀਦ, ਇਨ੍ਹਾਂ ਖੇਤਰਾਂ 'ਤੇ ਰਿਹਾ ਫੋਕਸ
ਏਬੀਪੀ ਸਾਂਝਾ
Updated at:
28 Jun 2022 12:36 PM (IST)
ਬਜਟ ਵਿੱਚ ਕੀਤੇ ਗਏ ਅਹਿਮ ਐਲਾਨ-
- ਇਸ ਸਾਲ ਸਰਕਾਰ 117 ਮੁਹੱਲਾ ਕਲੀਨਿਕ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਲਈ 77 ਕਰੋੜ ਰੁਪਏ ਦੀ ਸ਼ੁਰੂਆਤੀ ਅਲਾਟਮੈਂਟ ਦੀ ਤਜਵੀਜ਼ ਹੈ। ਇਨ੍ਹਾਂ ਵਿੱਚੋਂ 75 ਮੁਹੱਲਾ ਕਲੀਨਿਕ 15 ਅਗਸਤ, 2022 ਤੱਕ ਚਾਲੂ ਹੋ ਜਾਣਗੇ।
- 'ਆਪ' ਸਰਕਾਰ ਇਹ ਯਕੀਨੀ ਬਣਾਏਗੀ ਕਿ ਸੜਕ ਹਾਦਸੇ 'ਚ ਜ਼ਖਮੀ ਹੋਏ ਹਰ ਵਿਅਕਤੀ ਦੀ ਜਾਨ ਬਚਾਈ ਜਾਵੇ। ਇਸ ਦੇ ਲਈ ਨਵੀਂ ਦਿੱਲੀ ਵਿਚ ਫਰਿਸ਼ਤੇ ਸਕੀਮ ਦੀ ਤਰਜ਼ 'ਤੇ ਪੰਜਾਬ 'ਚ ਇੱਕ ਸਕੀਮ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਕੋਈ ਵੀ ਵਿਅਕਤੀ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਦਾਖ਼ਲ ਕਰਵਾ ਸਕਦਾ ਹੈ। ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ।
- ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ: ਵਿੱਤੀ ਸਾਲ 2022-23 ਦੌਰਾਨ 2.40 ਲੱਖ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਨ ਲਈ 79 ਕਰੋੜ ਰੁਪਏ ਦਾ ਪ੍ਰਸਤਾਵ ਹੈ।