ਪਾਕਿਸਤਾਨ 'ਚ ਜੋਤੀ ਜੋਤਿ ਦਿਵਸ ਮੌਕੇ ਜ਼ੀਰੋ ਲਾਈਨ 'ਤੇ ਕੀਤੀ ਅਰਦਾਸ
Sarfaraz Singh
Updated at:
22 Sep 2020 05:42 PM (IST)
Download ABP Live App and Watch All Latest Videos
View In App
ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ …….. ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ‘ਚ ਸਥਿਤ ਇਸ ਮਹਾਨ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਏ ਸਨ। ਪਾਕਿਸਤਾਨ ‘ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਮਹਾਨ ਸਮਾਗਮ ਕਰਵਾਏ ਜਾ ਰਹੇ ਹਨ। ਇਹਨਾਂ ਸਮਾਗਮਾਂ ਦੇ ਦੌਰਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਉੱਥੇ ਪਹੁੰਚ ਕੇ ਅਰਦਾਸ ਕੀਤੀ ਗਈ।ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾਏ ਜਾ ਰਹੇ ਜੋਤੀ ਜੋਤਿ ਦਿਵਸ ਮੌਕੇ ਅੱਜ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਅਲਾਹੀ ਕੀਰਤਨ ਸਰਵਣ ਕਰਵਾਇਆ।ਕੋਵਿਡ 19 ਮਾਹਾਂਮਾਰੀ ਦੇ ਚਲਦਿਆ ਬਚਾਅ ਦੀਆਂ ਹਦਾਇਤਾ ਕਾਰਨ ਸਰਹੱਦ ਪਾਰੋਂ ਕੋਈ ਵੀ ਸਿੱਖ ਸ਼ਰਧਾਂਲੂ ਸਮਾਗਮ ਵਿਚ ਸ਼ਾਮਲ ਹੋਣ ਲਈ ਨਹੀਂ ਆਇਆ। ਪ੍ਰਬੰਧਕਾਂ ਮੁਤਾਬਿਕ ਭਾਰਤ ਨੂੰ ਰਸਮੀਂ ਤੌਰ ਤੇ ਸਿੱਖ ਸ਼ਰਧਾਂਲੂਆਂ ਨੂੰ ਸਮਾਗਮ ‘ਚ ਸ਼ਾਮਲ ਹੋਣ ਲਈ ਆਖਿਆ ਸੀ ਪਰ ਕਰੋਨਾਂ ਵਾਇਰਸ ਕਾਰਨ ਨਵੀਂ ਦਿੱਲੀ ਤੋਂ ਵੱਖਰੇ ਤੋਰ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ
ਅੱਜ ਜੋਤੀ ਜੋਤਿ ਦਿਵਸ ਮੌਕੇ ਸਜਾਏ ਗਏ ਨਗਰ ਕੀਰਤਨ ਦੇ ਅਲੌਕਿਕ ਰੰਗ ਵੇਖਿਆਂ ਹੀ ਬਣਦੇ ਸਨ। ਮੁੱਖ ਅਸਥਾਨ ਤੇ ਪੰਜਾ ਪਿਆਰਿਆਂ ਦੀ ਮੌਜੂਦਗੀ ‘ਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ ਨਗਰ ਕੀਰਤਨ ਦੀ ਅਰੰਭਤਾ ਹੋਈ ।
ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦੀਆਂ ਪਰਕਰਮਾਂ ‘ਚ ਵੱਡੀ ਗਿਣਤੀ ‘ਚ ਸੰਗਤਾਂ ਮੌਜੂਦ ਸਨ ਤੇ ਗੁਰੂ ਸਾਹਿਬ ਦੇ ਸਰੂਪ ਤੇ ਫੁੱਲਾਂ ਦੀ ਵਰਖਾਂ ਕੀਤੀ ਜਾ ਰਹੀ ਸੀ। ਇਸ ਤੋਂ ਉਪਰੰਤ ਪਾਲਕੀ ਸਾਹਿਬ ‘ਚ ਗੁਰੂ ਸਾਹਿਬ ਨੂੰ ਸੁਸ਼ੋਬਿਤ ਕਰਕੇ ਪੰਜਾ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਦੇ ਰੂਪ ‘ਚ ਜ਼ੀਰੋ ਲਾਈਨ ਤੇ ਲਿਆਂਦਾ ਗਿਆ ਜਿੱਥੇ ਜਾ ਕੇ ਅਰਦਾਸ ਹੋਈ