Sanjha Special 'ਚ ਵੇਖੋ ਇੱਕ ਸਾਲ 'ਚ ਪੰਜ ਵਾਰ ਬਦਲੇ ਗਏ ਪੰਜਾਬ ਦੇ DGP, ਆਖ਼ਰ ਹੁਣ ਨਵੇਂ ਬਣੇ DGP ਗੌਰਵ ਯਾਦਵ ਕੌਣ!
ਏਬੀਪੀ ਸਾਂਝਾ
Updated at:
05 Jul 2022 10:31 AM (IST)
ਚੰਡੀਗੜ੍ਹ: ਗੌਰਵ ਯਾਦਵ ਪੰਜਾਬ (Punjab New DGP) ਦੇ ਨਵੇਂ ਡੀਜੀਪੀ ਬਣ ਗਏ ਨੇ...1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ (IPS Gaurav Yadav) ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। DGP ਵੀ. ਕੇ. ਭਾਵਰਾ ਛੁੱਟੀ ’ਤੇ ਚਲੇ ਗਏ ਹਨ, ਜਿਸ ਦੇ ਚੱਲਦੇ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ।ਭਾਵਰਾ ਵੱਲੋਂ ਕੇਂਦਰੀ ਡੈਪੁਟੇਸ਼ਨ 'ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਨੂੰ ਪੰਜਾਬ ਸਰਕਾਰ (Punjab Government) ਤੇ ਗ੍ਰਹਿ ਵਿਭਾਗ ਨੇ ਮਨਜੂਰੀ ਦੇ ਦਿੱਤੀ। ਹੁਣ ਗੌਰਵ ਯਾਦਵ ਨੂੰ DGP ਦਾ ਵਾਧੂ ਚਾਰਜ ਦਿੱਤਾ ਗਿਆ ਹੈ।